ਹਰਿੰਦਰ ਸਿੰਘ ਸਿੱਕੇ ਨੂੰ ਫਿਲਮ ਬਣਾਉਣ ਵੇਲੇ ਵੀ ਪਤਾ ਸੀ ਕਿ ਖਾਲਸਾ ਪੰਥ ਇਸ ਫਿਲਮ ਨੂੰ ਪਰਵਾਨ ਨਹੀ ਕਰੇਗਾ। ਫਿਰ ਵੀ ਉਸਨੇ ਸਿੱਖਾ ਨੂੰ ਚਿੜਾਉਣ ਵਾਲੀ ਫਿਲਮ, ‘ਨਾਨਕ ਸ਼ਾਹ ਫਕੀਰ’ ਬਣਾਈ। ਹੋ ਸਕਦਾ ਕਿ ਪੰਥ-ਦੋਖੀ ਤਾਕਤਾਂ ਨੇ ਹੀ ਫਿਲਮ ਦਾ ਸਾਰਾ ਖਰਚਾ ਦਿਤਾ ਹੋਵੇ ਕਿ ਸਿਖਾਂ ਨੂੰ ਸ਼ਬਦ-ਗੁਰੂ ਤੋਂ ਤੋੜਕੇ ਬੁਤਪ੍ਰਸਤੀ ਦੇ ਕੁਰਾਹੇ ਪਾਇਆ ਜਾਵੇ ।ਇਸ ਫਿਲਮ ਵਿਚ ਤਾਂ ਅਗਲਿਆਂ ਨੇ ਮਾਤਾ ਤ੍ਰਿਪਤਾ ਜੀ, ਭੈਣ ਨਾਨਕੀ ਜੀ ,ਮਾਤਾ ਸੁਲੱਖਣੀ ਜੀ,ਭਾਈ ਮਰਦਾਨਾ ਤੇ ਹੋਰਾਂ ਸਮੇਤ ਗੁਰੂ ਨਾਨਕ ਸਾਹਿਬ ਨੂੰ ਫਿਲਮੀ ਪਰਦੇ ਉਤੇ ਦਿਖਾਉਣ ਦੀ ਸ਼ੁਰੂਆਤ ਕੀਤੀ ਹੈ,ਅਜੇ ਹੋਰ ਬੜਾ ਕੁਝ ਕਰਨਾ ਹੈ।ਫਿਰ ਉਹ ਦਿਨ ਆਉਣਗੇ ਜਦ ਸਿਖ ਹੱਥਾਂ ਤੇ ਦੰਦੀਆਂ ਵੱਢਿਆ ਕਰਨਗੇ ਕਿ ਆਹ ਕੀ ਹੋ ਰਿਹਾ ਹੈ।ਜਿਵੇਂ ਫਿਲਮਾਂ ਵਿਚ ਹਿੰਦੂਆਂ ਦੇ ਨਾਇਕ ਰਾਮ,ਕ੍ਰਿਸ਼ਨ,ਸ਼ਿਵ ਜੀ ਬਣਾਕੇ ਉਨਾਂ ਦੀ ਖਿੱਲੀ ਉੜਾਈ ਜਾਂਦੀ ਹੈ,ਫਿਰ ਗੁਰੂ ਸਾਹਿਬਾਨ ਨਾਲ ਵੀ ਇਹ ਕੁਝ ਹੋਵੇਗਾ।ਇਹ ਸਭ ਕੁਝ ਕਰਨ ਦਾ ਰਾਹ ਖੋਹਲਣ ਲਈ ਹਰਿੰਦਰ ਸਿੰਘ ਸਿਕੇ ਦਾ ਮੋਢਾ ਵਰਤਿਆ ਹੈ ਪੰਥ-ਦੋਖੀਆਂ ਨੇ।

ਸਮੁਚੇ ਖਾਲਸਾ ਪੰਥ ਦੇ ਵਿਰੋਧ ਨੂੰ ਉਸਨੇ ਟਿਚ ਜਾਣਿਆ।ਉਸਨੇ ਕੱਖ ਪਰਵਾਹ ਨਹੀ ਕੀਤੀ।ਸਿਖ ਕਲਪਦੇ ਰਹੇ ਕਿ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰ ਬਾਰੇ ਫਿਲਮ ਬਣਾ ਬਣਾ ਨਾ ਵਿਖਾਓ,ਪਰ ਸਿੱਕਾ ਕਿਸੇ ਨੂੰ ਕੀ ਸਮਝਦਾ ਹੈ? ਬਾਦਲ ਦਲ,ਸ਼੍ਰੋਮਣੀ ਕਮੇਟੀ,ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਕਈਆਂ ਨੇ ਪੰਥਕ ਰੋਹ ਸਾਹਮਣੇ ਬਿਆਨ ਦੇਕੇ ਆਪਣੇ ਆਪ ਨੂੰ ਸੁਰਖੁਰੂ ਕਰ ਲਿਆ।ਪੰਥ ਉਡੀਕ ਰਿਹਾ ਸੀ ਕਿ ਸਿੰਘ ਸਾਹਿਬਾਨ ਇਸ ਫਿਲਮ ਵਿਰੁਧ ਹੁਕਮਨਾਮਾ ਜਾਰੀ ਕਰਨਗੇ ਤੇ ਸਦਾ ਸਦਾ ਲਈ ਫਿਲਮਾਂ ਵਿਚ ਗੁਰੂ ਸਾਹਿਬਾਨ ਤੇ ਗੁਰੂ ਪਰਿਵਾਰਾਂ ਬਾਰੇ ਹੁਕਮਨਾਮਾ ਜਾਰੀ ਹੋਵੇਗਾ,ਪਰ ਜਥੇਦਾਰ ਸਾਹਿਬ ਇਸ ਪਾਸੇ ਨਹੀ ਤੁਰੇ। ਪਤਾ ਨਹੀ ਕਿਉਂ?
ਖੈਰ,ਮਹੌਲ਼ ਵਿਚ ਤਲਖੀ ਵਧਦੀ ਦੇਖਕੇ ਬਾਦਲ ਸਰਕਾਰ ਨੇ 2 ਮਹੀਨੇ ਲਈ ਫਿਲਮ ਉਤੇ ਪਬੰਦੀ ਲਾ ਦਿਤੀ। ਪਰ ਸਿੱਕੇ ਨੇ ਫਿਰ ਵੀ ਪਰਵਾਹ ਨਾ ਕੀਤੀ ਤੇ ੧੭ ਅਪਰੈਲ ਨੂੰ ਫਿਲਮ ਜਾਰੀ ਕਰ ਦਿਤੀ। ਇਕ ਤ੍ਰਾਂ ਨਾਲ ਇਹ ਅਕਾਲ ਤਖਤ ਸਾਹਿਬ,ਅਤੇ ਸਮੁਚੀਆਂ ਸਿੱਖ ਸੰਸਥਾਵਾਂ ਨੂੰ ਟਿੱਚ ਸਮਝਣ ਵਾਲੀ ਹਰਕਤ ਸੀ ਕਿ ਤੁਸੀ ਜੋ ਮਰਜ਼ੀ ਕਹੋ,ਮੈਂ ਤਾਂ ਮਨਮਰਜ਼ੀ ਕਰੂੰਗਾ।…ਪਰ ਖਾਲਸਾ ਪੰਥ ਨੇ ਇਕਮੁਠਤਾ ਦਿਖਾਈ-ਸਾਰੇ ਸੰਸਾਰ ਵਿਚ ਫਿਲਮ ਦਾ ਬਾਈਕਾਟ ਹੋ ਗਿਆ। ਹਰ ਮੁਲਕ ਵਿਚ ਸਿਖਾਂ ਨੇ ਸਿਨਮਾ ਘਰਾਂ ਨੂੰ ਆਪਣੀ ਭਾਵਨਾ ਸਮਝਾਈ ਤੇ ਹਰ ਥਾ ਇਸ ਫਿਲਮ ਨੂੰ ਸਿਖ ਜਜਬਾਤਾਂ ਦੇ ਖਿਲਾਫ ਮੰਨਕੇ ਸਿਨਮਾਂ ਮਾਲਕਾਂ ਨੇ ਫਿਲਮ ਲਾਉਣ ਤੋਂ ਜਵਾਬ ਦਿਤਾ।
ਜਦ ਪੰਥ ਨੇ ਆਪਣੀ ‘ ਼ਕਤੀ’ ਵਿਖਾ ਦਿਤੀ ਤਾਂ ਸਿੱਕੇ ਨੂੰ ਨਵੀ ਘੁਤਿਤ ਸੁਝੀ ਕਿ ਫਿਲਮ ਨੂੰ ਅਕਾਲ ਤਖਤ ਸਾਹਿਬ ਦੀ ਮੋਹਰ ਲਵਾਕੇ ਪੇਸ਼ ਕੀਤਾ ਜਾਵੇ। ਹੁਣ ਡਰਾਮਾ ਕਰ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕਹਿਣ ਕਰਕੇ ਫਿਲਮ ਵਾਪਸ ਲੈ ਲਈ ਹੈ ਤੇ ਇਤਰਾਜਯੋਗ ਦ੍ਰਿਸ਼ ਕੱਟਕੇ ਹੀ ਫਿਲਮ ਚਲਾਈ ਜਾਵੇਗੀ। ਅਕਾਲ ਤਖਥ ਸਾਹਿਬ ਦਾ ਜਿਵੇਂ ਬੜਾ ਸਤਿਕਾਰ ਕਰਦਾ ਹੋਵੇ।ਜੇ ਸਤਿਕਾਰ ਹੁੰਦਾ ਤਾਂ 17 ਨੂੰ ਫਿਲਮ ਜਾਰੀ ਨਾ ਕਰਦਾ ਸਗੋਂ ਸਮੁਚੇ ਪੰਥ ਤੋਂ ਮਾਫੀ ਮੰਗਦਾ।
ਜਥੇਦਾਰ ਗੁਰਬਚਨ ਸਿੰਘ ਦੀ ਸਮਝ ਨਹੀ ਆ ਰਹੀ। ਖਾਲਸਾ ਪੰਥ ਤਾਂ ਸਾਰੀ ਫਿਲਮ ਨੂੰ ਰੱਦ ਕਰ ਚੁਕਾ ਹੈ ਪਰ ਜਥੇਦਾਰ ਕਹੀ ਜਾਂਦੇ ਨੇ ਕਿ ਇਤਰਾਜਯੋਗ ਸੀਨ ਕੱਟੇ ਜਾਣ। ਕਿਹੜੇ ਕਿਹੜੇ ਸੀਨ ? ਫਿਲਮ ਵਿਚ ਗੁਰੂ ਨਾਨਕ ਸਾਹਿਬ ਨੂੰ ਚਾਹੇ ਜਿਵੇਂ ਮਰਜ਼ੀ ਪੇਸ਼ ਕੀਤਾ ਗਿਆ ਹੋਵੇ,ਉਹ ਮਨਜੂਰ ਨਹੀ…ਫਿਲਮ ਵਿਚ ਮਾਤਾ ਤ੍ਰਿਪਤਾ ਜੀ,ਭੈਣ ਨਾਨਕੀ ਜੀ,ਮਾਤਾ ਸੁਲੱਖਣੀ ਜੀ ,ਭਾਈ ਮਰਦਾਨਾ ਜੀ ਤੇ ਹੋਰਾਂ ਨੂੰ ਕੌਣ ਬਰਦਾਸ਼ਤ ਕਰੇਗਾ।
ਇਸ ਸਭ ਕੁਝ ਤੋਂ ਬਿਨਾ ਫਿਲਮ ਵਿਚ ਹੋਰ ਹੈ ਕੀ? ਸੋ ਸਾਰੀ ਫਿਲ਼ਮ ਹੀ ਰੱਦ ਕਰਨਯੋਗ ਹੈ।ਲੋੜ ਤਾਂ ਹੈ ਕਿ ਹਰਿੰਦਰ ਸਿੱਕੇ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਜਾਵੇ ਪਰ ਸਾਡੇ ਜਥੇਦਾਰ ਸਾਹਿਬ ਕੁਝ ਹੋਰ ਹੀ ਘਾਲ਼ਾ ਮਾਲਾ ਕਰੀ ਜਾਦੇ ਹਨ। ਹਰਿੰਦਰ ਸਿੱਕੇ ਪ੍ਰਤੀ ਨਰਮ-ਗੋਸ਼ਾ ਰੱਖਣ ਕਰਕੇ ਜਥੇਦਾਰ ਗੁਰਬਚਨ ਸਿੰਘ ਪਹਿਲਾਂ ਹੀ ਸਖਤ ਅਲੋਚਨਾ ਦਾ ਸ਼ਿਕਾਰ ਹਨ।ਜੇ ਹੁਣ “ਫਿਲਮ ਦੇ ਇਤਰਾਜਯੋਗ ਦ੍ਰਿਸ਼ ਕੱਟਣ”ਦੇ ਨਾਂ ਹੇਠ ਕੋਈ ਹੋਰ ਘਪਲੇਬਾਜੀ ਕੀਤੀ ਤਾਂ ਸੰਗਤ ਦਾ ਰੋਹ ਹੋਰ ਵਧੇਗਾ। ਪਰ ਖਦਸ਼ਾ ਹੈ ਕਿ ਬਾਦਲਕਿਆਂ ਦੇ ਕਹਿਣ ਉਤੇ ਜਥੇਦਾਰ ਗੁਰਬਚਨ ਸਿੰਘ ਹਰਿੰਦਰ ਸਿਕੇ ਦਾ ਪੱਖ ਨਾ ਪੂਰ ਜਾਣ..ਲੋਕ ਕਹਿੰਦੇ ਹਨ ਕਿ ਬਾਦਲਕਿਆਂ ਨੇ ੨ ਮਹੀਨੇ ਦੀ ਪਬੰਦੀ ਇਸੇ ਕਰਕੇ ਲਵਾਈ ਹੈ ਕਿ ਕੋਈ ਰਾਹ ਕੱਢਕੇ ਹਰਿੰਦਰ ਸਿਕੇ ਦਾ ਪੱਖ ਪੂਰਿਆ ਜਾਵੇ,,ਲੋਕ ਤਾਂ ਸਿੱਕੇ ਦੀ ਮੋਦੀ ਨਾਲ ਫੋਟੋ ਦਿਖਾ ਦਿਖਾ ਕਹਿੰਦੇ ਹਨ ਕਿ ਬਾਦਲਕੇ ਕੀ ਕਰ ਲੈਣਗੇ?…ਪਰ ਜਥੇਦਾਰ ਗੁਰਬਚਨ ਸਿੰਘ ਨੇ ਜੇ ਹੁਣ ਫਿਲਮ ਨੂੰ ਫਿਰ ਪਰਵਾਨਗੀ ਤੇ ਰਲੀਜ ਕੀਤਾ ਗਿਆ ਤਾਂ ਪੰਥ ਠੋਕਵਾਂ ਜਵਾਬ ਦੇਵੇਗਾ!
….ਸੋ,ਜਥੇਦਾਰ ਸਾਹਿਬ ਸਿੱਕੇ ਵਿਰੁਧ ਬਣਦੀ ਕਾਰਵਾਈ ਕਰਨ।ਲੋੜ ਤਾਂ ਇਹ ਪਤਾ ਕਰਨ ਦੀ ਹੈ ਕਿ ਸਿੱਕੇ ਨੇ ਇਸ ਫਿਲਮ ਨੂੰ ਬਣਾਉਣ,ਖਾਲਸਾ ਪੰਥ ਨੂੰ ਟਿੱਚ ਸਮਝਕੇ ਸਿਨਮਿਆਂ ਵਿਚ ਦਿਖਾਉਣ ਤੇ ਸਿੱਕਾਂ ਨੂੰ ਚਿੜਾਉਣ ਬਦਲੇ ਪੰਥ-ਦੋਖੀਆਂ ਤੋਂ ਕੀ ਲਿਆ ਹੈ?…. ਪਰ ਜੋ ਮਰਜ਼ੀ ਹੈ,ਪੰਥ ਨੇ ਆਪਣੀ ‘ਸ਼ਕਤੀ’ਦਿਖਾ ਦਿਤੀ …ਸਿੱਕੇ ਨੂੰ ਐਨੀ ਆਸ ਨਹੀ ਸੀ… ਸਤਿਗੁਰਾਂ ਦਾ ਸ਼ੁਕਰ ਹੈ ਕਿ ਸਮੁਚਾ ਸਿੱਖ ਜਗਤ ਇਸ ਮੁਦੇ ਉਤੇ ਇਕਜੁਟ ਰਿਹਾ ਹੈ। ਸਿਰਫ ਉਹੀ ਲੋਕ ਇਸ ਫਿਲਮ ਦੇ ਤੇ ਹਰਿੰਦਰ ਸਿਕੇ ਦੇ ਹੱਕ ਵਿਚ ਹਨ ਜੋ ਪਹਿਲਾਂ ਹੀ ਹਰ ਮਸਲੇ ਉਤੇ ਸਿਖਾਂ ਦੇ ਖਿਲਾਫ ਹੀ ਭੁਗਤਦੇ ਹੂੰਦੇ ਹਨ।