Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਰਿਆਣਾ ਦੇ ਜਾਟ ਅਤੇ ਸੈਣੀ ਆਗੂਆਂ ਵਲੋਂ ਐਤਵਾਰ ਨੂੰ ਹੋਣ ਵਾਲੀਆਂ ਰੈਲੀਆਂ ਕਾਰਨ 13 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ 3 ਦਿਨ ਲਈ ਬੰਦ

ਹਰਿਆਣਾ ਦੇ ਜਾਟ ਅਤੇ ਸੈਣੀ ਆਗੂਆਂ ਵਲੋਂ ਐਤਵਾਰ ਨੂੰ ਹੋਣ ਵਾਲੀਆਂ ਰੈਲੀਆਂ ਕਾਰਨ 13 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ 3 ਦਿਨ ਲਈ ਬੰਦ

ਚੰਡੀਗੜ੍ਹ: ਐਤਵਾਰ ਨੂੰ ਹਰਿਆਣਾ ‘ਚ ਦੋ ਜਾਤ ਆਧਾਰਤ ਰੈਲੀਆਂ ਕਾਰਨ ਵਧਦੇ ਤਣਾਅ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂ ‘ਤੇ 26 ਨਵੰਬਰ ਦੀ ਅੱਧੀ ਰਾਤ ਤਕ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹਰਿਆਣਾ ਦੇ ਮੁੱਖ ਸਕੱਤਰ (ਗ੍ਰਹਿ) ਐਸ.ਐਸ. ਪ੍ਰਸਾਦ ਵਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮ ਮੁਤਾਬਕ ਜੀਂਦ, ਭਿਵਾਨੀ, ਹਿਸਾਰ, ਫਤੇਹਾਬਾਦ, ਕਰਨਾਲ, ਪਾਣੀਪਤ, ਕੈਥਲ, ਰੋਹਤਕ, ਸੋਨੀਪਤ, ਝੱਜਰ ਅਤੇ ਚਰਖੀ ਦਾਦਰੀ ‘ਚ ਇੰਟਰਨੈਟ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਯਸ਼ਪਾਲ ਮਲਿਕ ਦੇ ਅਗਵਾਈ ‘ਚ ਆਲ ਇੰਡੀਆ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਰੋਹਤਕ ਜ਼ਿਲ੍ਹੇ ‘ਚ ਇਕ ਰੈਲੀ ਦਾ ਐਲਾਨ ਕੀਤਾ ਹੈ।

ਜਾਟ ਰਾਖਵਾਂਕਰਨ ਅੰਦੋਲਨ (ਫਾਈਲ ਫੋਟੋ)
ਜਾਟ ਰਾਖਵਾਂਕਰਨ ਅੰਦੋਲਨ (ਫਾਈਲ ਫੋਟੋ)

ਉਸੇ ਦਿਨ ਭਾਜਪਾ ਦੇ ਸੰਸਦ ਰਾਜ ਕੁਮਾਰ ਸੈਣੀ ਜੀਂਦ ‘ਚ ਇਕ ਰੈਲੀ ਕਰ ਰਹੇ ਹਨ। ਮਲਿਕ ਨੇ ਸਰਕਾਰੀ ਨੌਕਰੀਆਂ ‘ਚ ਜਾਟਾਂ ਲਈ ਰਾਖਵੇਂਕਰਨ ਦੀ ਮੰਗ ਲਈ ਇਕ ਅੰਦੋਲਨ ਸ਼ੁਰੂ ਕੀਤਾ ਸੀ ਜਦਕਿ ਸੈਣੀ ਇਸ ਮੰਗ ਦੇ ਖਿਲਾਫ ਆਵਾਜ਼ ਚੁੱਕਦੇ ਰਹੇ ਹਨ। ਇਸ ਦੌਰਾਨ ਸੈਣੀ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਕੁਝ ਜਾਟਾਂ ਨੂੰ ਪੁਲਿਸ ਨੇ ਰੋਕਿਆ ਅਤੇ ਲਾਠੀਚਾਰਜ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਵਿਚ ਆਈਆਂ ਹਨ।

ਸਬੰਧਤ ਖ਼ਬਰ:

ਹਾਈ ਕੋਰਟ ਨੇ ਕਿਹਾ; ਜਾਟ ਰਾਖਵਾਂਕਰਨ ਪ੍ਰਦਰਸ਼ਨਾਂ ਦੌਰਾਨ ਜਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ ਸਨ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਉਤੇ ਕੱਲ੍ਹ (ਐਤਵਾਰ) ਜਾਟਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਵਿੱਚ ਐਸਪੀ, ਡੀਐਸਪੀ ਤੇ 18 ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 35 ਵਿਅਕਤੀ ਫੱਟੜ ਹੋ ਗਏ। ਸਿਰਸਾ-ਹਿਸਾਰ-ਦਿੱਲੀ
ਹਰਿਆਣਾ ਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਜ਼ਿਲ੍ਹਿਆਂ ’ਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਦਾ ਪਹਿਲਾ ਦਿਨ ਸ਼ਾਂਤਮਈ ਗੁਜ਼ਰ ਗਿਆ ਪਰ ਜਾਟਾਂ ਨੇ ਧਰਨੇ ਲਾ ਕੇ
ਅੰਮ੍ਰਿਤਸਰ ਵਿਖੇ ਇਕ ਨਿੱਜੀ ਚੈਨਲ ਦੁਆਰਾ ਜਾਤ-ਪਾਤ 'ਤੇ ਕਰਵਾਈ ਚਰਚਾ ਦੌਰਾਨ ਬਾਦਲ ਦਲ ਦੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਸਮਾਜ ਨੂੰ ਜਾਤ-ਪਾਤ ਵਿੱਚ ਵੰਡਣ ਦਾ ਜੋ ਇਲਜਾਮ ਡਾ. ਭੀਮ
ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੇ ਲਈ 5 ਜੂਨ ਤੋਂ ਹਰਿਆਣਾ ਵਿਚ ਫਿਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: