ਸਮਾਲਸਰ (4 ਸਤੰਬਰ 2014): ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜੋ ਕਸਬਾ ਸਮਾਲਸਰ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਦੇ ਨਜਦੀਕ ਡੇਰਾ ਪੈਰੋਕਾਰਾਂ ਵੱਲੋਂ ਨਾਮ ਚਰਚਾਘਰ ਬਣਾਇਆ ਜਾ ਰਿਹਾ ਇਹ ਇੱਕ ਸੋਚੀ ਸਮਝੀ ਅਤੇ ਵੱਡੀ ਚਾਲ ਹੈ।
ਸਥਾਨਕ ਕਸਬਾ ਸਮਾਲਸਰ (ਮੋਗਾ) ਵਿਖੇ ਡੇਰਾ ਪੈਰੋਕਾਰਾਂ ਵੱਲੋਂ ਨਾਮ ਚਰਚਾ ਘਰ ਦੀ ਉਸਾਰੀ ਨੂੰ ਲੈ ਕੈ ਸਿੱਖ ਸੰਗਤਾਂ ਵੱਲੋਂ ਵਿਰੋਧ ਕਰਨ ਕਾਰਨ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਬੇਹੱਦ ਤਨਾਅ ਦਾ ਮਾਹੌਲ ਹੈ।ਡੇਰਾ ਪੈਰੋਕਾਰਾਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਨਾਮ ਚਰਚਾ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ,ਜਿਸ ਨੂੰ ਲੈ ਕੇ ਸਿੱਖ ਜਥੇਬੰਦੀ ਆਗੂਆਂ ਨੇ ਇਹ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਦਾਂ ਸੀ ਅਤੇ ਇਸ ਸਬੰਧ ਵਿਚ ਹੀ ਅੱਜ ਗੁਰੁਦੁਆਰਾ ਸੰਤ ਕ੍ਰਿਪਾਲ ਸਿੰਘ ਪਿੰਡ ਰੋਡੇ (ਮੋਗਾ) ਵਿਖੇ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੇ ਵਿਸ਼ੇਸ਼ ਇੱਕਤਰਤਾ ਕੀਤੀ।ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਿਸੇਸ ਤੌਰ ਤੇ ਸ਼ਾਮਿਲ ਹੋਏ ਅਤੇ ਇਲਾਕੇ ਭਰ ਤੋਂ ਨੌਜਵਾਨ ਅਤੇ ਸਿੱਖ ਸੰਗਤਾਂ ਵੀ ਭਰਵੀਂ ਗਿਣਤੀ ਵਿਚ ਹਾਜਰ ਹੋਈਆਂ।
ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਵੱਡੀ ਸਾਜਿਸ਼ ਨੂੰ ਕਦਾਚਿਤ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਸਥਾਨ ‘ਤੇ ਡੇਰਾ ਜਾਂ ਨਾਮ ਚਰਚਾਘਰ ਨਹੀਂ ਉਸਾਰਨ ਦਿੱਤਾ ਜਾਵੇਗਾ।ਇਸ ਖੇਤਰ ਵਿਚ ਡੇਰਾ ਜਾਂ ਨਾਮ ਚਰਚਾਘਰ ਬਣਾਉਣਾ ਪੰਥ ਅਤੇ ਪੰਥਕ ਧਿਰਾਂ ਨੂੰ ਵੰਗਾਰਨਾ ਹੈ।
ਅਸੀਂ ਇਹ ਮਾਮਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਪੂਰੀ ਅਮਨ-ਸ਼ਾਂਤੀ ਨਾਲ ਇਸ ਬਣ ਰਹੇ ਡੇਰੇ ਨੂੰ ਨਹੀਂ ਬਨਣ ਦੇਵਾਂਗੇ।ਪਰ ਸਾਨੂੰ ਅਮਨ-ਸ਼ਾਂਤੀ ਬਣਾਈ ਚਾਹੀਦੀ ਹੈ।ਸਾਨੂੰ ਲੋੜ ਹੈ ਧਰਮ ਵਿਰੋਧੀ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਦੀ ਅਤੇ ਮਾੜੇ ਅਨਸਰਾਂ ਤੋਂ ਬਚਣ ਦੀ।
ਇਸ ਮੌਕੇ ਕੈਪਟਨ ਹਰਚਰਨ ਸਿੰਘ ਰੋਡੇ,ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਸੁਖਹਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ,ਜਗਮੇਲ ਸਿੰਘ ਸਰਪੰਚ,ਭਾਈ ਦਵਿੰਦਰ ਸਿੰਘ ਹਰੀਏ ਵਾਲਾ,ਚੰਦ ਸਿੰਘ,ਭਾਈ ਅਮਨਪ੍ਰੀਤ ਸਿੰਘ ਅਮਨਾ,ਬਲਵਿੰਦਰ ਸਿੰਘ ਬਾਵਾ ਆਦਿ ਬੁਲਾਰਿਆਂ ਨੇ ਵੀ ਕਸਬਾ ਸਮਾਲਸਰ ਵਿਖੇ ਬਣ ਰਹੇ ਨਾਮ ਚਰਚਾਘਰ ਦੇ ਬਨਣ ਦੀ ਸਖਤ ਸਬਦਾਂ ਵਿਚ ਵਿਰੋਧਤਾ ਕੀਤੀ
ਅਤੇ ਇਸ ਮੌਕੇ ਇੱਕਤਰ ਸਿੱਖ ਸੰਗਤ ਵਿਚੋਂ ਐਕਸ਼ਨ ਕਮੇਟੀ ਗਠਿਤ ਕਰਕੇ ਅੱਗੇ ਉਸ ਵਿਚੋਂ 11 ਮੈਂਬਰੀ ਫੈਸਲਾ ਕਮੇਟੀ ਦੀ ਚੋਣ ਕੀਤੀ।
ਸਿੱਖ ਜਥੇਬੰਦੀਆਂ ਅਤੇ ਸੰਤ ਸਮਾਜ ਦੀ ਵਿਸ਼ੇਸ਼ ਮੀਟਿੰਗ ਹੋਵੇਗੀ।ਜਿਸ ਵਿਚ ਡੇਰਾ ਪੈਰੋਕਾਰਾਂ ਵੱਲੋਂ ਕਸਬਾ ਸਮਾਲਸਰ ਵਿਖੇ ਉਸਾਰੇ ਜਾ ਰਹੇ ਨਾਮ ਚਰਚਾਘਰ ਸਬੰਧੀ ਅਹਿਮ ਫੈਸਲੇ ਲੈਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਾਰੀ ਅੱਜ ਦੇ ਫੁਰਮਾਨ ਅਤੇ ਜਾਰੀ ਬਿਆਨ ਉ¤ਤੇ ਪੰਥਕ ਧਿਰਾਂ ਵੱਲੋਂ ਪਹਿਰਾ ਦੇਣ ਲਈ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ।
