ਟਰਲਕ ( 18 ਫਰਵਰੀ, 2015): ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ, ਸਤਿਕਾਰ ਦੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਗੁਰਦੁਆਰਾ ਸਾਹਿਬ ਟਰਲਕ ਦੀ ਪ੍ਰਬੰਧਕ ਕਮੇਟੀ ਨੇ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ।

ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ
ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਤੇ ਸੁਖਚੈਨ ਸਿੰਘ ਪੱਤੜ ਹੁਰਾਂ ਕਵੀਸ਼ਰੀ ਰੰਗ ਵਿਚ ਗਾਈਆਂ ਵਾਰਾਂ ਨਾਲ ਸੰਤ ਭਿੰਡਰਾਂਵਾਲਿਆਂ ਦੇ ਜੀਵਨ ਉਤੇ ਰੌਸ਼ਨੀਪਾਈ। ਭਾਈ ਰਤਨ ਸਿੰਘ ਹੁਰਾਂ ਕਥਾ ਰਾਹੀਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਤੇ ਜੀਵਨ ਬਾਰੇ ਵਡਮੁੱਲੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਕੇ ਉਨਾਂ ਦੇ ਸੰਤ ਤੇ ਸਿਪਾਹੀ ਵਾਲੇ ਵਡੇਰੇ ਗੁਣਾਂ ਉਤੇ ਵੀਚਾਰ ਚਰਚਾ ਸਾਂਝੀ ਕੀਤੀ।

ਉਪਰੰਤ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀਆਂ ਪਾਉਣ ਵਾਲੇ ਮਹਾਨ ਯੋਧਿਆਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਟਰਲਕ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਚੱਬਾ ਦੇ ਸਪੁੱਤਰ ਭਾਈ ਬਲਵਿੰਦਰ ਸਿੰਘ ਚੱਬਾ, ਸ਼ਹੀਦ ਭਾਈ ਬਲਜੀਤ ਸਿੰਘ ਦੇ ਭੈਣ ਜੀ ਬੀਬੀ ਜਸਵਿੰਦਰ ਕੌਰ, ਸਹੀਦ ਭਾਈ ਭੁਪਿੰਦਰ ਸਿੰਘ ਲੌਂਗੀਆ ਦੇ ਭਰਾ ਭਾਈ ਕਮਲਜੀਤ ਸਿੰਘ ਲੌਂਗੀਆ, ਸ਼ਹੀਦ ਭਾਈ ਇਕਬਾਲ ਸਿੰਘ ਬਾਹਲਾ ਦੇ ਭਰਾ ਭਾਈ ਕਿਰਪਾਲ ਸਿੰਘ ਜੱਜ ਅਤੇ ਸ਼ਹੀਦ ਭਾਈ ਜਸਵਿੰਦਰ ਸਿੰਘ ਦੇ ਭਰਾ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਸ਼ਾਮਲ ਸਨ।.

ਸੰਤ ਭਿੰਡਰਾਂਵਾਲਿਆਂ ਦੀ ਬਹੁਪੱਖੀ ਸ਼ਖਸ਼ੀਅਤ ਬਾਰੇ ਚਾਨਣਾ ਪਾਉਂਦਿਆਂ ਬੁਲਾਰਿਆਂ ਭਾਈ ਤਰਸੇਮ ਸਿੰਘ ਟੁਲੈਰੀ, ਭਾਈ ਬਲਵਿੰਦਰਪਾਲ ਸਿੰਘ ਖਾਲਸਾ, ਭਾਈ ਭਜਨ ਸਿੰਘ ਭਿੰਡਰ ਤੇ ਭਾਈ ਆਰ.ਐਮ.ਪਾਲ ਨੇ ਕਿਹਾ ਕਿ ਸੰਤਾਂ ਨੇ ਮੀਰੀ ਪੀਰੀ ਦੇ ਸਿੱਖ ਸਿਧਾਂਤ ਨੂੰ ਬਹੁਤ ਨਜ਼ਦੀਕ ਤੋਂ ਮਹਿਸੂਸ ਕਰਕੇ ਸਿੱਖ ਕੌਮ ਦੀ ਗੁਲਾਮੀ ਦਾ ਡੂੰਘੀ ਤਰਾਂ ਅਨੁਭਵ ਕਰਦਿਆਂ ਅਜ਼ਾਦੀ ਦੀ ਮੰਗ ਕੀਤੀ,ਬਰਾਬਰਤਾ ਦੀ ਮੰਗ ਕੀਤੀ ਜੋ ਕਿ ਹਾਕਮਾਂ ਨੂੰ ਕਦੇ ਵੀ ਚੰਗੀ ਨਹੀਂ ਸੀ ਲਗਦੀ।

ਸੰਤਾਂ ਦੀ ਬ੍ਰਾਹਮਣਵਾਦ ਬਾਰੇ ਬਹੁਤ ਹੀ ਸਪਸ਼ਟ ਗੁਰੂ-ਵਿਚਾਰਧਾਰਾ ਸੀ ਤੇ ਉਹ ਨਿਜੀ ਤੌਰ ਉਤੇ ਕਿਸੇ ਦੇ ਵਿਰੋਧੀ ਨਹੀਂ ਸਨ । ਉਹ ਕਿਸੇ ਵੀ ਕਿਸਮ ਦੀ ਦੁਬਿਧਾ ਤੋਂ ਉਪਰ ਸਨ। ਸਭ ਬੁਲਾਰਿਆਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਸਾਨੂੰ ਸੰਤਾਂ ਦੇ ਜਨਮ ਦਿਨ ਉਤੇ ਉਨਾਂ ਦੇ ਬੋਲ ਯਾਦ ਰਖਣੇ ਚਾਹੀਦੇ ਨੇ ਜੋ ਅਜ਼ਾਦੀ ਦੇ ਬਾਗੀਆਨਾ ਸੁਭਾਅ ਨਾਲ ਓਤਪੋਤ ਸਨ। ਮਾਨਸਿਕ, ਸਰੀਰਕ ਤੇ ਭੂਗੋਲਿਕ ਅਜ਼ਾਦੀ ਲਈ ਉਨਾਂ ਦਾ ਪ੍ਰੇਰਨਾ ਭਰਿਆ ਜੀਵਨ ਸਦਾ ਰੌਸ਼ਨੀ ਦੇਂਦਾ ਰਹੇਗਾ।

Comments

comments

Leave a Reply

Your email address will not be published. Required fields are marked *