Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਦਿੱਲੀ ਚੋਣਾਂ ਵਿੱਚ ਕਰੇਗਾ ਭਾਜਪਾ ਦੀ ਹਮਾਇਤ

ਸੌਦਾ ਸਾਧ ਦਿੱਲੀ ਚੋਣਾਂ ਵਿੱਚ ਕਰੇਗਾ ਭਾਜਪਾ ਦੀ ਹਮਾਇਤ

ਚੰਡੀਗੜ੍ਹ (5 ਫਰਵਰੀ, 2015): ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ 7 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਦੀਅ ਕੇਂਦਰੀ ਸੱਤਾ ‘ਤੇ ਬਿਰਾਜ਼ਮਾਨ ਭਾਜਪਾ ਵਿੱਚ ਬੜਾ ਫਸਵਾਂ ਮੁਕਾਬਲਾ ਬਣਿਆ ਹੋਇਆਂ।ਅਜਿਹੇ ਫੱਸਵੇਂ ਮੁਕਾਬਲੇ ਵਿੱਚ ਅੱਜ ਡੇਰਾ ਸੌਦਾ ਸਾਧ ਸਿਰਸਾ ਨੇ ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਕਰ ਦਿੱਤਾ ਹੈ।

Sauda Sadh Dera
ਡੇਰਾ ਸੌਦਾ ਸਾਧ ਸਿਰਸਾ

ਡੇਰਾ ਸੌਦਾ ਸਾਧ ਸਿਰਸਾ ਨੇ ਅੱਜ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦਾ ਸਮਰਥਨ ਭਾਜਪਾ ਦੇ ਹੱਕ ਵਿਚ ਹੈ। ਡੇਰੇ ਦੇ ਚੇਅਰਮੈਨ ਨੇ ਕਿਹਾ ਹੈ ਕਿ ਡੇਰੇ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਚੋਣਾਂ ਲਈ ਉਨ੍ਹਾਂ ਦਾ ਸਮਰਥਨ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਹੋਵੇਗਾ।

ਡੇਰੇ ਅਨੁਸਾਰ ਦਿੱਲੀ ‘ਚ ਉਸਦੇ 20 ਲੱਖ ਸਮਰਥਕ ਹਨ ਜਿਨ੍ਹਾਂ ਵਿਚੋਂ 12 ਲੱਖ ਵੋਟਰ ਹਨ। ਪਿਛਲੇ ਸਾਲ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਡੇਰੇ ਵਲੋਂ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਸੀ ।

ਲੰਘੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਂਵੇਂ ਬਾਜਪਾ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੋਇਆ ਹੈ, ਪਰ ਡੇਰਾ ਸਾਧ ਵੱਲੋਂ ਭਾਜਪਾ ਦੀ ਕੀਤੀ ਹਮਾਇਤ ਦਾ ਭਾਜਪਾ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਮਿਲਿਆ ਸੀ।ਭਾਜਪਾ ਦੇ ਕੇਂਦਰੀ ਨੇਤਾਵਾਂ ਨੇ ਚੋਣਾਂ ਵਿੱਚ ਸੌਦਾ ਡੇਰੇ ਦੀ ਹਮਾਇਤ ਹਾਸਲ ਕਰਨ ਲਈ ਸੌਦਾ ਸਾਧ ਨਾਲ ਵਿਸ਼ੇਸ ਮੀਟਿੰਗਾਂ ਕੀਤੀਆਂ ਸਨ।

ਪਰ ਹਰਿਆਣਾ ਵਿਧਾਨ ਸਭਾ ਚੋਣਾਂ 2014 ਦੇ ਨਤੀਜੇ ਦੱਸਦੇ ਹਨ ਕਿ ਆਪਣੇ ਸਭ ਤੋਂ ਵਧੇਰੇ ਗੜ੍ਹ ਵਾਲੇ ਜ਼ਿਲ੍ਹਾ ਸਿਰਸਾ ਵਿਚ ਵੀ ਭਾਜਪਾ ਨੂੰ ਕੋਈ ਲਾਭ ਨਹੀਂ ਮਿਲਿਆ, ਸਗੋਂ ਡੇਰੇ ਦੇ ਹੈੱਡਕੁਆਰਟਰ ਵਾਲੇ ਸਿਰਸਾ ਜ਼ਿਲ੍ਹੇ ਵਿਚ ਹੀ ਪੰਜੇ ਹਲਕਿਆਂ ‘ਚ ਇਨੈਲੋ ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ।

ਹਰਿਆਣਾ ਵਿਚ ਸਿਰਸਾ, ਫਤਿਹਾਬਾਦ, ਜੀਂਦ ਵਧੇਰੇ ਪੰਜਾਬੀ ਵਸੋਂ ਵਾਲੇ ਜ਼ਿਲ੍ਹੇ ਹਨ ਤੇ ਇਨ੍ਹਾਂ ਜ਼ਿਲਿ੍ਹਆਂ ਵਿਚ ਡੇਰੇ ਦਾ ਕਾਫੀ ਪ੍ਰਭਾਵ ਸਮਝਿਆ ਜਾਂਦਾ ਰਿਹਾ ਹੈ।ਰਾਜਸੀ ਹਲਕਿਆਂ ਵਿਚ ਇਹ ਆਮ ਚਰਚਾ ਹੈ ਕਿ ਡੇਰੇ ਦੀ ਵੋਟ ਹਰਿਆਣਾ ‘ਚ ਸਿਆਸੀ ਸਮੀਕਰਨ ਬਦਲਣ ‘ਚ ਅਸਫ਼ਲ ਰਹੀ ਸੀ।

ਜ਼ਿਕਰਯੋਗ ਹੈ ਕਿ ਇਸ ਸਮੇਂ ਸੌਦਾ ਸਾਧ ਦੇ ਖਿਲਾਫ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਅਧੀਨ ਸੀਬੀਆਈ ਅਦਾਲਤ ਵਿੱਚ ਮੁਕੱਦਮੇ ਚੱਲ ਰਹੇ ਹਨ। ਸੀਬੀਆਈ ਸਿੱਧੀ ਕੇਂਦਰ ਦੇ ਅਧੀਨ ਹੈ।ਰਾਜਸੀ ਪਿੜ ‘ਤੇ ਨੇੜਿਉਂ ਨਜ਼ਰ ਰੱਖਣ ਵਾਲੇ ਮਾਹਿਰਾਂ ਅਨੁਸਾਰ ਸੌਦਾ ਸਾਧ ਵੱਲੋਂ ਭਾਜਪਾ ਦੀ ਹਮਾਇਤ ਕਰਨ ਦਾ ਵੱਡਾ ਕਾਰਨ ਸੁਣਵਾਈ ਅਧੀਨ ਚੱਲ ਰਹੇ ਮੁਕੱਦਮਿਆਂ ਵਿੱਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਪੈਰਵੀ ਰਾਹੀਂ ਵੱਧ-ਵੱਧ ਸਮਾਂ ਲਮਕਾਉਣਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: