Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸਰਕਾਰੀ ਸਰਪ੍ਰਸਤੀ ਹੇਠ ਕਰ ਰਹੀਆਂ ਨੇ ਘੱਟ ਗਿਣਤੀਆਂ ਵਿਰੁੱਧ ਫਿਰਕੂ ਹਿੰਸਾ: ਖੜਗੇ

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸਰਕਾਰੀ ਸਰਪ੍ਰਸਤੀ ਹੇਠ ਕਰ ਰਹੀਆਂ ਨੇ ਘੱਟ ਗਿਣਤੀਆਂ ਵਿਰੁੱਧ ਫਿਰਕੂ ਹਿੰਸਾ: ਖੜਗੇ

mallikarjun_kharge-300x170ਨਵੀਂ ਦਿੱਲੀ ( 13 ਅਗਸਤ 2014): ਭਾਰਤ ਵਿੱਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਫਿਰਕੂ ਹਿੰਸਾਂ ਵਿੱਚ ਹੋਏ ਵਾਧੇ ‘ਤੇ ਅੱਜ ਲੋਕ ਸਭਾ ਵਿੱਚ ਭਰਵੀਂ ਬਹਿਸ ਹੋਈ। ਫਿਰਕੂ ਹਿੰਸਾ ਬਾਰੇ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮੋਦੀ ਸਰਕਾਰ ਦੀ ਅਲੋਚਨਾ ਤੋਂ ਬਾਅਦ ਸਦਨ ‘ਚ ਕਾਂਗਰਸ ਆਗੂ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਕੁਝ ਪਾਰਟੀਆਂ ਫਿਰਕੂ ਹਿੰਸਾ ਨੂੰ ਬੜ੍ਹਾਵਾ ਦੇ ਰਹੀਆਂ ਹਨ।

ਖੜਗੇ ਨੇ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਦੇਸ਼ ਵਿੱਚ ਫਿਰਕੂ ਹਿੰਸਾ ਦੀਆਂ 600 ਘਟਨਾਵਾਂ ਹੋਈਆਂ ਹਨ। ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ ਅਤੇ ਇਹ ਸਿਰਫ ਉਹ ਹੀ ਨਹੀਂ, ਸਗੋਂ ਸਾਰੇ ਲੋਕ ਜਾਣਦੇ ਹਨ। ਉਨ੍ਹਾ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ।

ਉਨ੍ਹਾ ਕਿਹਾ ਕਿ ਖਾਸ ਕਰਕੇ ਧਾਰਮਿਕ ਲੀਡਰ ਅਤੇ ਜਥੇਬੰਦੀਆਂ ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੇ ਸੰਗਠਨਾਂ ਦੇ ਲੋਕ ਅਜਿਹਾ ਕਰਦੇ ਹਨ। ਖੜਗੇ ਨੇ ਕਿਹਾ ਕਿ ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਪਿੱਛੇ ਸਿਆਸੀ ਤਾਕਤ ਹੈ ਤਾਂ ਹੀ ਉਹ ਅਜਿਹਾ ਕਰਦਾ ਹੈ ਅਤੇ ਦੂਜੇ ਕਿਸੇ ਕੋਲ ਹਿੰਮਤ ਨਹੀਂ ਹੋ ਸਕਦੀ।

ਉਨ੍ਹਾ ਕਿਹਾ ਕਿ ਜਿੱਥੇ ਇਨ੍ਹਾਂ ਲੋਕਾਂ ਦੀ ਤਾਕਤ ਘੱਟ ਹੁੰਦੀ ਹੈ, ਉਥੇ ਫਿਰਕੂ ਹਿੰਸਾ ਘੱਟ ਹੁੰਦੀ ਹੈ। ਖੜਗੇ ਨੇ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਹਮਲਿਆਂ ਪਿੱਛੇ ਕੁਝ ਪਾਰਟੀਆਂ ਦਾ ਹੱਥ ਹੈ। ਬਿਹਾਰ ਵਿੱਚ ਸੱਤਾ ਵਿੱਚੋਂ ਬਾਹਰ ਹੁੰਦਿਆਂ ਹੀ ਬਹੁਤ ਥਾਵਾਂ ‘ਤੇ ਦੰਗੇ ਹੋਏ।

ਉਨ੍ਹਾ ਕਿਹਾ ਕਿ ਵੋਟਾਂ ਦਾ ਧਰੂਵੀਕਰਨ ਕੀਤਾ ਜਾ ਰਿਹਾ ਹੈ। ਇਸ ਕਾਰਨ ਦੇਸ਼ ਅਤੇ ਸਮਾਜ ਵਿੱਚ ਫੁੱਟ ਪੈਂਦੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਲੋਕਾਂ ਦੀ ਗੱਲ ਕਰਦੀ ਹੈ, ਪਰ ਇਹ ਲੋਕ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਹਨ।

ਉਨ੍ਹਾ ਕਿਹਾ ਕਿ ਜਿੱਥੇ ਚੋਣਾਂ ਹੁੰਦੀਆਂ ਹਨ, ਉਸੇ ਸੂਬੇ ਵਿੱਚ ਦੰਗੇ ਵਧ ਹੁੰਦੇ ਹਨ। ਉਨ੍ਹਾ ਕਿਹਾ ਕਿ ਯੂ ਪੀ ਵਿੱਚ ਵੀ ਚੋਣਾਂ ਹੋ ਰਹੀਆਂ ਹਨ, ਤਾਂ ਹੀ ਉਥੇ ਫਿਰਕੂ ਦੰਗੇ ਵਧੇ ਹਨ। ਖੜਗੇ ਨੇ ਕਿਹਾ ਕਿ ਲੋਕਾਂ ਨੂੰ ਦਬਾਉਣ ਦੀ ਨੀਤੀ ਬਹੁਤਾ ਸਮਾਂ ਨਹੀਂ ਚੱਲੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਉਪਮਹਾਂਦੀਪ ਦੇ ਤਿੰਨ ਉੱਤਰ-ਪੂਰਬੀ ਖਿੱਤਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਅੱਜ ਵੋਟਾਂ ਦੀ ਗਿਣਤੀ ਹੋਈ ਜਿਸ ਵਿੱਚੋਂ ਸ਼ਾਮ ਤੱਕ ਸਪਸ਼ਟ ਹੋਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਤ੍ਰਿਪੁਰਾ ਤੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਆਪਣੇ ਇਕ ਟਵੀਟ 'ਚ ਸਪੱਸ਼ਟ ਇੰਕਸ਼ਾਫ ਕੀਤਾ ਕਿ 1980-90 ਦੇ ਦਹਾਕੇ ਦੌਰਾਨ ਪੰਜਾਬ 'ਚ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ
ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਵਿੱਦਿਆਰਥੀਆਂ ਵਿੱਚ ਕੁੱਟਮਾਰ ਦੀ ਖ਼ਬਰ ਆਈ ਹੈ। ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (ਐੱਸਪੀਪੀਯੂ) 'ਚ ਏਬੀਵੀਪੀ ਅਤੇ ਐੱਸਐੱਫਆਈ ਦੇ ਸਮਰਥਕ
ਆਲ ਇੰਡੀਆ ਉਲਾਮਾ ਅਤੇ ਮਸ਼ੈਖ ਬੋਰਡ (ਏ. ਆਈ. ਯੂ. ਐਮ. ਬੀ.) ਸੰਗਠਨ ਮੁਤਾਬਕ ਮੁਸਲਮਾਨਾਂ ਵਿਚ ਦੰਗਿਆਂ ਕਾਰਨ ਡਰ ਦੀ ਭਾਵਨਾ ਪਾਈ ਜਾ ਰਹੀ ਹੈ ।ਇਥੇ ਚਾਰ ਦਿਨਾ ਚੱਲੇ ਪਹਿਲੇ ਵਿਸ਼ਵ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: