ਲੁਧਿਆਣਾ (18 ਜੂਨ,2015) : ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੀ ਆਤਮ ਹੱਤਿਆ ਅਤੇ 84 ਦੇ ਦਹਾਕੇ ਦੌਰਾਨ 300 ਪੁਲਿਸ ਕੈਟਾਂ ਦੀ ਜਗਾ ਬੇਕਸੂਰ ਸਿੱਖ ਨੌਜਵਾਨਾਂ ਦੇ ਹੋਏ ਕਤਲ ਸਬੰਧੀ ਮੰਗ ਪੱਤਰ ਭੇਜ ਕੇ ਸੀ.ਬੀ.ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਸੰਨ 1997 ਵਿਚ ਤਰਨ ਤਾਰਨ ਦੇ ਤਤਕਾਲੀਨ ਐਸ.ਐਸ.ਪੀ. ਅਜੀਤ ਸਿੰਘ ਸੰਧੂ ਵਲੋਂ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਦੀ ਘਟਨਾ ਨੂੰ ਸਿੱਖ ਹਲਕਿਆਂ ਅਤੇ ਬੁੱਧੀਜੀਵੀਆਂ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗਿਆ ।ਹੁਣ ਦੁਬਾਰਾ ਪੰਜਾਬੀ ਫਿਲਮ ਗਦਾਰ ਨੇ ਐਸ.ਐਸ.ਪੀ. ਸੰਧੂ ਦੇ ਜਿੰਦਾ ਹੋਣ ਤੇ ਮੋਹਰ ਲਗਾ ਦਿੱਤੀ।

ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ, ਚੈਅਰਮੇਨ ਐਡਵੋਕੇਟ ਬੀ.ਪੀ. ਸਿੰਘ ਗਿੱਲ, ਮੀਤ ਪ੍ਰਧਾਨ ਡਾ: ਦੀਪਕ ਸਬਰਵਾਲ, ਸ: ਗੁਰਚਰਨ ਸਿੰਘ ਰੰਧਾਵਾ, ਸਕੱਤਰ ਸ: ਮਨਜੀਤ ਸਿੰਘ ਨਾਂਗਲਾ, ਰਘੁਬੀਰ ਸਿੰਘ ਘੁੰਮਣ, ਮਨਜੀਤ ਸਿੰਘ ਲੋਟੇ, ਰਵਿੰਦਰ ਗੁਪਤਾ, ਵਿਜੈ ਕੁਮਾਰ ਅਰੋੜਾ ਅਤੇ ਗੁਰਮੇਲ ਸਿੰਘ ਅਤੇ ਸਹਿਯੋਗੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁਖੀ ਪ੍ਰਿੰਸੀਪਲ ਸ: ਪਰਵਿੰਦਰ ਸਿੰਘ ਖਾਲਸਾ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਿਲੱ ਸ਼ਿਕਾਇਤ ਦਫਤਰ ਸ਼੍ਰੀਮਤੀ ਕੰਨੂ ਖਿੰਦ ਰਾਂਹੀ ਭੇਜੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 84 ਦੇ ਦਹਾਕੇ ਦੌਰਾਨ ਪੰਜਾਬ ਪੁਲਿਸ ਵੱਲੋਂ ਸਿੱਖ ਖਾੜਕੂਆਂ ਵਿੱਚੋਂ 300 ਉਨ੍ਹਾਂ ਖਾੜਕੂਆਂ ਨੂੰ ਜਿੰਨਾਂ ਨੇ ਆਪਣੇ ਸਹਿਯੋਗੀ ਖਾੜਕੂ ਪੁਲਿਸ ਦੇ ਕਹਿਣ ਤੇ ਮਾਰੇ ਅਤੇ ਪੁਲਿਸ ਕੋਲੋਂ ਮਰਵਾ ਕੇ ਪੰਜਾਬ ਵਿੱਚ ਦਹਿਸ਼ਤ ਗਰਦੀ ਦਾ ਮਹੌਲ ਬਣਾਇਆḩ ਉਨ੍ਹਾਂ ਦੀ ਜਾਨ ਨੂੰ ਖਤਰਾ ਪਾਫਦਿਆਂ ਸਰਕਾਰ ਵੱਲੋਂ ਖੂਫੀਆਂ ਨੀਤੀ ਅਧੀਨ ਕੈਟਾਂ ਦਾ ਨਾਮ ਦੇ ਕੇ ਉਨ੍ਹਾਂ ਨੂੰ ਬੇਕਸੂਰ ਸਿੱਖ ਨੌਜਵਾਨਾਂ ਦੀ ਜਗੱ ਮਰਿਆ ਦਰਸਾ ਕੇ ਉਨ੍ਹਾਂ ਨੂੰ ਗੁਪਤ ਸ਼ਨਾਖਤ ਦਿੱਤੀ ਗਈ।
ਉਨੱਂ ਵਿੱਚੋਂ ਸੁਖਵਿੰਦਰ ਸਿੰਘ ਸੁੱਖੀ ਨਾਮ ਦਾ ਕੈਟ ਜੋ ਹਰਜੀਤ ਸਿੰਘ ਕਾਹਲੋਂ ਦੇ ਨਾਮ ਤੇ ਗੁਪਤ ਸ਼ਨਾਖਤ ਲੈ ਕੇ ਰਹਿ ਰਿਹਾ ਸੀ, ਦੇ ਚਰਚਾ ਵਿਚ ਆਉਣ ਤੋਂ ਬਾਅਦ ਤਤਕਾਲੀਨ ਡੀ.ਜੀ.ਪੀ. ਸ: ਸਰਬਜੀਤ ਸਿੰਘ ਵਿਰਕ ਨੇ 2006 ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਤੁਸੀਂ ਇੱਕ ਸੁਖਵਿੰਦਰ ਸਿੰਘ ਸੁੱਖੀ ਦੀ ਗੱਲ ਕਰਦੇ ਹੋ। ਪੰਜਾਬ ਪੁਲਿਸ ਕੋਲ 300 ਹੋਰ ਸੁੱਖੀ ਹਨ। ਜਿੰਨਾਂ ਨੂੰ ਬੇਕਸੂਰ ਸਿੱਖ ਨੌਜਵਾਨਾਂ ਦੀ ਜਗੱ ਮਰਿਆ ਦਿਖਾਇਆ ਗਿਆ। ਪ੍ਰੈੱਸ ਦੀ ਸੁਰਖੀਆਂ ਬਣਨ ਤੋਂ ਬਾਅਦ 300 ਕੈਟਾਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਵੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਉਠਾਈ ਗਈ, ਪਰ ਵਿਰੋਧੀ ਪਾਰਟੀ ਅਤੇ ਸੱਤਾਧਾਰੀ ਪਾਰਟੀ ਵੱਲੋਂ ਸੀ.ਬੀ.ਆਈ. ਜਾਂਚ ਨੂੰ ਇਸ ਕਰਕੇ ਰੋਕਣ ਤੇ ਸਹਿਮਤੀ ਹੋ ਗਈ ਕਿ ਪੰਜਾਬ ਦੀ ਅਮਨ ਸ਼ਾਤੀ ਨੂੰ ਮੁੱਖ ਰੱਖਦਿਆਂ ਤਤਕਾਲੀਨ ਸਰਕਾਰਾਂ ਵੱਲੋਂ ਵੀ 300 ਕੈਟਾਂ ਤੋਂ ਇਲਾਵਾ ਸਮੇਂ ਸਮੇਂ ਤੇ 2145 ਹੋਰ ਖਾੜਕੂਆਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਮੁੜ ਵਸੇਬਾ ਕੀਤਾ ਗਿਆ ਸੀ। ਪਰ ਪੰਜਾਬ ਪੁਲਿਸ ਵੱਲੋਂ 300 ਕੈਟਾਂ ਨੂੰ ਬਚਾਓ ਅਧੀਨ ਗੁਪਤ ਸ਼ਨਾਖਤ ਦੇਣ ਦਾ ਤਰੀਕਾ ਦਿਲ ਦਹਿਲਾਣ ਵਾਲਾ ਸੀ।
ਉਨ੍ਹਾਂ ਕਿਹਾ ਕਿ ਫਿਲਮ ਗਦਾਰ ਵਿੱਚ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦਾ ਕਿਰਦਾਰ ਸੁਰਜੀਤ ਸੰਘ ਸੰਧੂ ਦੇ ਨਾਮ ਤੇ ਦਰਸਾਉਣ ਅਤੇ ਬਾਹਰਲੇ ਮੁਲਖ ਵਿੱਚ ਸੈਟਲ ਹੋਣ ਦੇ ਕਿਰਦਾਰ ਨੇ ਇੱਕ ਵਾਰ ਫਿਰ ਦੁਬਾਰਾ ਅਜੀਤ ਸਿੰਘ ਸੰਧੂ ਦੀ ਆਤਮ ਹੱਤਿਆ ਤੇ ਸਵਾਲ ਖੜਾ ਦਿੱਤਾ ਹੈ। ਸੰਸਥਾ ਵੱਲੋਂ ਇਸ ਮੁੱਦੇ ਨੂੰ ਦੁਬਾਰਾ ਉਛਾਲਣ ਤੋਂ ਬਾਅਦ ਵੀ ਅੱਜ ਤੱਕ ਸਰਕਾਰ ਜਾਂ ਕਿਸੇ ਉੱਚ ਪੁਲਿਸ ਅਧਿਕਾਰੀ ਵੱਲੋਂ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੇ ਰਹੱਸ ਨੂੰ ਜੱਗ ਜਾਹਰ ਨਾ ਕਰਨ ਨੇ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੇ ਜਿੰਦਾ ਹੋਣ ਤੇ ਬਾਹਰ ਸੈਟਲ ਹੋਣ ਦੇ ਅਨੁਮਾਨ ਤੇ ਮੋਹਰ ਲਗਾ ਦਿੱਤੀ।
ਇਸ ਲਈ ਸੰਸਥਾਵਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੰਗ ਪੱਤਰ ਭੇਜ ਕੇ ਮੰਗ ਕਰਦੀਆਂ ਹਨ ਕਿ ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੀ ਆਤਮ ਹੱਤਿਆ ਅਤੇ 300 ਕੈਟਾਂ ਦੀ ਜਗੱ ਬੇਕਸੂਰ ਸਿੱਖ ਨੌਜਵਾਨਾਂ ਦੇ ਮਾਰਨ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਬੇਕਸੂਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾਵੇ।
ਜਿੰਨਾਂ ਨੂੰ 300 ਕੈਟਾਂ ਦੀ ਜਗੱ ਮਾਰਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ 300 ਕੈਟਾਂ ਦੇ ਗੁਪਤ ਸ਼ਨਾਖਤ ਅਧੀਨ ਜਿੰਦਾ ਹੋਣਾ ਪੰਜਾਬ ਦੀ ਸ਼ਾਤੀ ਲਈ ਬਹੁਤ ਵੱਡਾ ਖਤਰਾ ਹੈ, ਅੱਜ ਦੇ ਅਮਨ- ਸ਼ਾਂਤੀ ਦੇ ਮਹੌਲ ਵਿੱਚ ਕੋਈ ਵੀ ਅਪਰਾਧੀ ਗੁਪਤ ਸ਼ਨਾਖਤ ਅਧੀਨ ਨਹੀਂ ਰਹਿਣਾ ਚਾਹੀਦਾ ਅਤੇ ਇਨੱਂ 300 ਕੈਟਾਂ ਦੇ ਨਾਮ ਜਨਤਕ ਹੋਣੇ ਚਾਹੀਦੇ ਹਨ।