ਸੰਦੌੜ (22 ਅਪ੍ਰੈਲ,2015): ਬਾਪੂ ਸੂਰਤ ਸਿੰਘ ਖ਼ਾਲਸਾ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਜੋ ਕਿ 16 ਜਨਵਰੀ 2015 ਤੋਂ ਲਗਾਤਾਰ ਭੁੱਖ ਹੜਤਾਲ ‘ਤੇ ਬੈਠੇ ਹਨ ਦੀ ਹਮਾਇਤ ‘ਤੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਾਂ ਅਤੇ ਸਰਕਾਰ ਦਾ ਧਿਆਨ ਖਿੱਚਣ ਲਈ ਇੱਕ ਨੌਜਵਾਨ ਸ. ਅੰਮਿ੍ਤਪਾਲ ਸਿੰਘ ਜੋਧਪੁਰ ਚੀਮਾ ਸੰਦੌੜ ਨੇੜਲੇ ਪਿੰਡ ਕਲਿਆਣ ਵਿਖੇ ਬੱਸ ਅੱਡੇ ਉੱਪਰ ਬਣੀ ਪਾਣੀ ਦੀ ਟੈਂਕੀ ‘ਤੇ ਟੈਂਕੀ ਉੱਪਰ ਚੜ੍ਹ ਗਿਆ ।

ਇਸ ਮੌਕੇ ‘ਤੇ ਪਹੁੰਚੇ ਥਾਣਾ ਸੰਦੌੜ ਦੇ ਮੁਖੀ ਸ੍ਰੀ ਰਾਜੇਸ਼ ਸਨੇਹੀ ਨੇ ਉਸ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਮਾਇਤ ਲਈ ਆਏ ਹਾਂ ਸਾਨੂੰ ਰੋਸ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੋ ਬਿਆਨ ਦਿੱਤਾ ਹੈ ਕਿ ਮੈਂ ਤਾਂ ਬਾਪੂ ਸੂਰਤ ਸਿੰਘ ਨੂੰ ਜਾਣਦੀ ਤੱਕ ਨਹੀਂ ਹੈਰਾਨੀ ਦੀ ਗੱਲ ਹੈ ਕਿ ਜੋ ਕੇਂਦਰੀ ਮੰਤਰੀ ਹੋਵੇ ਉਸ ਨੂੰ ਪੰਜਾਬ ਵਿਚ ਸਿੱਖ ਕੌਮ ਦੀ ਲੜਾਈ ਲੜਨ ਵਾਲੇ ਅਤੇ ਲਗਭਗ 95 ਦਿਨ ਭੁੱਖ ਹੜਤਾਲ ‘ਤੇ ਬੈਠਣ ਵਾਲੇ ਖ਼ਾਲਸੇ ਨੂੰ ਬੀਬੀ ਜੀ ਜਾਣਦੀ ਨਾ ਹੋਵੇ ਪਰੰਤੂ ਉਨ੍ਹਾਂ ਪ੍ਰਤੀ ਗ਼ਲਤ ਬਿਆਨਬਾਜ਼ੀ ਤਾਂ ਨਾ ਕਰੇ ।
ਇਸ ਮੌਕੇ ਉਨ੍ਹਾਂ ਦੇ ਨਾਲ ਆਏ ਸਿੱਖ ਨੌਜਵਾਨ ਸ. ਕੁਲਵੰਤ ਸਿੰਘ ਤਲਵਾਰ ਕਾਂਝਲਾ, ਸ. ਬੂਟਾ ਸਿੰਘ ਭਦੌੜ ਅਤੇ ਕੁਲਵਿੰਦਰ ਸਿੰਘ ਭੂਰੇ ਨੇ ਕਿਹਾ ਕਿ ਭਾਵੇਂ ਸਾਨੂੰ ਕੋਈ ਵੀ ਸੰਘਰਸ਼ ਜਾਰੀ ਰੱਖਾਂਗੇ । ਇਸ ਮੌਕੇ ਥਾਣਾ ਮੁਖੀ ਤੋਂ ਇਲਾਵਾ ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਵਿਲੀਅਮ ਜੇਜੀ ਅਤੇ ਹਲਕਾ ਪਟਵਾਰੀ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਟੈਂਕੀ ‘ਤੇ ਹੀ ਬਿਰਾਜਮਾਨ ਸੀ ।