ਲੰਡਨ (2 ਮਈ, 2015): ਬਰਤਾਨੀਆ ਵਿੱਚ ਆ ਰਹੀਆਂ ਆਮ ਚੋਣਾਂ ਵਿੱਚ ਸਿੱਖਾਂ ਵੱਲੋਂ ਆਪਣੀ ਰਣਨੀਤੀ ਤੈਅ ਕਰਦਿਆਂ ਸਿੱਖ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸਦੀ ਦੀ ਹਮਾਇਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੀ ਸਮੀਖਿਆ ਅੱਜ ਜਾਰੀ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ ਅਤੇ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ਸਬੰਧੀ ਆਪਣੀ ਰਾਇ ਦੇਣ ਲਈ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਸਨਿਚਰਵਾਰ ਸ਼ਾਮੀ 3 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ, ਇਸ ਦੀ ਵਿਸਥਾਰ ਰਿਪੋਰਟ ਐਤਵਾਰ ਨੂੰ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਚੰਭੇ ਵਾਲੀ ਗੱਲ ਹੈ ਕਿ ਸਿੱਖ ਬਹੁ ਵਸੋਂ ਵਾਲੇ ਹਲਕਿਆਂ ਦੇ ਕੁਝ ਪੰਜਾਬੀ ਮੂਲ ਦੇ ਊਮੀਦਵਾਰਾਂ ਵੱਲੋਂ ਅਜੇ ਤੱਕ ਕੋਈ ਵੀ ਪ੍ਰਤੀਕਿ੍ਆ ਨਹੀਂ ਆਈ ਹੈ ਪਰ ਅਸੀਂ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਐਤਵਾਰ ਨੂੰ ਜਾਰੀ ਕਰਾਂਗੇ।
ਭਾਈ ਗਿੱਲ ਨੇ ਕਿਹਾ ਕਿ ਸਕਾਟਲੈਂਡ ਨੈਸ਼ਨਲ ਪਾਰਟੀ ਵੱਲੋਂ ਸਿੱਖਾਂ ਦੇ ਸਾਰੇ 10 ਮੁੱਦਿਆਂ ‘ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਦ ਕਿ ਲੇਬਰ, ਕੰਜ਼ਰਵੇਟਿਵ ਪਾਰਟੀ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।ਸਿੱਖ ਫੈਡਰੇਸ਼ਨ ਨੇ ਕਿਹਾ ਹੈ ਇੰਗਲੈਂਡ ਦੇ 100 ਅਜੇਹੇ ਹਲਕੇ ਹਨ ਜਿੱਥੇ ਸਿੱਖ ਵੋਟ ਦਾ ਪ੍ਰਭਾਵ ਹੈ ।