Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਪੰਥਕ ਰਾਜਨੀਤੀ ਦੀ ਪੁਨਰ ਸੁਰਜੀਤੀ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ‘ਚ ਸਾਂਝੀ ਸੁਪਰੀਮ ਕੌਸਲ ਬਣਾਉਣ ‘ਤੇ ਸਹਿਮਤੀ ਬਣੀ

‘ਪੰਥਕ ਰਾਜਨੀਤੀ ਦੀ ਪੁਨਰ ਸੁਰਜੀਤੀ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ‘ਚ ਸਾਂਝੀ ਸੁਪਰੀਮ ਕੌਸਲ ਬਣਾਉਣ ‘ਤੇ ਸਹਿਮਤੀ ਬਣੀ

ਚੰਡੀਗੜ੍ (7 ਸਤੰਬਰ, 2015): ਚੰਡੀਗੜ੍ਹ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ‘ਚ ‘ਪੰਥਕ ਰਾਜਨੀਤੀ ਦੀ ਪੁਨਰ ਸੁਰਜੀਤੀ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ‘ਚ ਸ. ਬਾਦਲ ਵਿਰੋਧੀ ਲੱਗਭਗ ਸਮੂਹ ਪੰਥਕ-ਸਿਆਸੀ ਧਿਰਾਂ ਨੇ ਸ਼ਮੂਲੀਅਤ ਕੀਤੀ ਤੇ ਇਨ੍ਹਾਂ ਸਮੂਹ ਪਾਰਟੀਆਂ ਤੇ ਜੱਥੇਬੰਦੀਆਂ ਦੀ ਇਕ ਸਾਂਝੀ ਸੁਪਰੀਮ ਕੌਸਲ ਬਣਾਉਣ ‘ਤੇ ਸਹਿਮਤੀ ਬਣੀ।

2017 ਦੀਆਂ ਵਿਧਾਨ ਸਭਾ ਚੋਣਾਂ ਲਈ ਸ. ਬਾਦਲ ਵਿਰੋਧੀ ਪੰਥਕ-ਸਿਆਸੀ ਧਿਰਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਕਮਾਨ ਸੌਾਪਣ ਦੇ ਆਪਣੇ ਮਨਸ਼ੇ ਜ਼ਾਹਰ ਕੀਤੇ ਹਨ।

ਸੈਮੀਨਾਰ ਵਿੱਚ ਹਾਜ਼ਰ ਸ਼ਖਸ਼ੀਅਤਾਂ
ਸੈਮੀਨਾਰ ਵਿੱਚ ਹਾਜ਼ਰ ਸ਼ਖਸ਼ੀਅਤਾਂ

ਸੈਮੀਨਾਰ ਦੌਰਾਨ ਬਹੁਤੇ ਬੁਲਾਰਿਆਂ ਵੱਲੋਂ ਦਿੱਤੇ ਭਾਸ਼ਣਾਂ ‘ਚ ਨੰਦਗੜ੍ਹ ਦੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਇਸ ਕੌਸਲ ਦੀ ਕਮਾਨ ਸੌਪਣ ਦੀ ਅਸਿੱਧੇ ਤੌਰ ‘ਤੇ ਹਾਮੀ ਭਰੀ ਗਈ।

ਸੈਮੀਨਾਰ ‘ਚ ਸੰਤ ਸਮਾਜ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ ਅੰਮਿ੍ਤਸਰ, ਦਲ ਖਾਲਸਾ, ਸੁਤੰਤਰ ਅਕਾਲੀ ਦਲ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਆਖੰਡ ਕੀਰਤਨੀ ਜੱਥਾ, ਅਕਾਲੀ ਦਲ ਦਿੱਲੀ ਦੇ ਪ੍ਰਤੀਨਿਧੀਆਂ ਸਮੇਤ ਉੱਘੇ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ ਤੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀ ਕਾਂਤ ਨੇ ਵੀ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਥਕ ਧਿਰਾਂ ਵੱਲੋਂ ਕਿਸੇ ਵੀ ਕੌਂਸਲ ਦੇ ਗਠਨ ਜਾਂ ਕਿਸੇ ਨੂੰ ਕਮਾਨ ਦੇਣ ਦਾ ਕੋਈ ਵੀ ਫੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਜੱਥੇਦਾਰ ਨੰਦਗੜ੍ਹ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਵੇਲੇ ਕਾਫੀ ਭਿਆਨਕ ਹੋ ਗਿਆ ਹੈ, ਜਿੱਥੇ ਕੇਵਲ ਲੁੱਟ ਪ੍ਰਧਾਨ ਹੈ। ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਾਂਝੀ ਕੌਸਲ ਬਣਾਉਣ ਪ੍ਰਤੀ ਹਾਮੀ ਭਰੀ।
ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀ ਕਾਂਤ ਨੇ ਕਿਹਾ ਕਿ ਹੁਣ ਫਿਰ ਇਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਜਾਵੇ। ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਮੂਹ ਪੰਥਕ ਧਿਰਾਂ ਦੇ ਆਗੂਆਂ ਨੂੰ ਆਪਣੀ ਹਊਮੈ ਦਾ ਤਿਆਗ ਕਰਕੇ ਇਕਜੁੱਟ ਹੋ ਜਾਣਾ ਜ਼ਰੂਰੀ ਹੈ।

ਬਾਬਾ ਮਨਮੋਹਨ ਸਿੰਘ ਬਾਰਨ ਨੇ ਕਿਹਾ ਕਿ ਜਾਂ ਇਕ ਸਾਂਝੀ ਕੌਂਸਲ ਬਣਾ ਲਈ ਜਾਵੇ ਜਾਂ ਇਕ ਵਿਅਕਤੀ ਅੱਗੇ ਲਾਕੇ ਉਸ ਪਿੱਛੇ ਕੌਂਸਲ ਖੜ੍ਹੀ ਕਰ ਦਿੱਤੀ ਜਾਵੇ। ਸ. ਗੁਰਿੰਦਰ ਸਿੰਘ ਧਨੌਲਾ ਵੱਲੋਂ ਵੀ ਨੰਦਗੜ੍ਹ ਨੂੰ ਕਮਾਨ ਸੌਂਪਣ ਦੇ ਸੰਕੇਤ ਦਿੱਤੇ। ਸ. ਗੁਰਪ੍ਰੀਤ ਸਿੰਘ, ਆਰ.ਪੀ.ਸਿੰਘ, ਸਤਨਾਮ ਸਿੰਘ ਧਨੌਲਾ ਸਮੇਤ ਬੀਬੀ ਪ੍ਰੀਤਮ ਕੌਰ, ਜੱਥੇਦਾਰ ਗੁਰਨਾਮ ਸਿੰਘ ਸਿੱਧੂ, ਭਾਈ ਮਨਜਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆ, ਬਾਬਾ ਸਤਨਾਮ ਸਿੰਘ ਤੇ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਵੀ ਮੌਜੂਦ ਸਨ। ਸਿੰਘ ਪਾਉਂਟਾ ਸਾਹਿਬ ਨੇ ਵੀ ਚੋਣਾਂ ਲਈ ਪੰਥ ਦੀ ਕਮਾਨ ਇਕ ਆਗੂ ਨੂੰ ਸੌਂਪੇ ਜਾਣ ਦੀ ਗੱਲ ਆਖੀ।

ਅਕਾਲੀ ਦਲ ਦਿੱਲੀ ਤੋਂ ਤਰਸੇਮ ਸਿੰਘ ਸਮੇਤ ਬਹੁਤੇ ਬੁਲਾਰਿਆਂ ਵੱਲੋਂ ਜੱਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਦੀ ਆਲੋਚਨਾ ਕੀਤੀ।

ਇਸ ਮੌਕੇ ਸੈਮੀਨਾਰ ਦੇ ਆਯੋਜਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਤੇ ਗੁਰਿੰਦਰਪਾਲ ਸਿੰਘ ਧਨੌਲਾ ਸਮੇਤ ਬੀਬੀ ਪ੍ਰੀਤਮ ਕੌਰ, ਜੱਥੇਦਾਰ ਗੁਰਨਾਮ ਸਿੰਘ ਸਿੱਧੂ, ਭਾਈ ਮਨਜਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆ, ਬਾਬਾ ਸਤਨਾਮ ਸਿੰਘ ਤੇ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਵੀ ਮੌਜੂਦ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ
ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: