Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Panch pardhani uk

ਪੰਜਾਬੀ ਭਾਖਾ ਦੇ ਸਰੋਤ ਬਾਰੇ ਖੋਜ ਕੀਤੀ ਜਾਵੇ: ਪੰਚ ਪ੍ਰਧਾਨੀ ਯੂ.ਕੇ.

ਪੰਜਾਬੀ ਭਾਖਾ ਦੇ ਸਰੋਤ ਬਾਰੇ ਖੋਜ ਕੀਤੀ ਜਾਵੇ: ਪੰਚ ਪ੍ਰਧਾਨੀ ਯੂ.ਕੇ.

ਚੰਡੀਗੜ੍ਹ – ਪੰਚ ਪ੍ਰਧਾਨੀ ਯੂ.ਕੇ. ਵੱਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬੀ ਦੇ ਭਾਸ਼ਾ ਵਿਗਿਆਨੀ ਡਾਕਟਰ ਬੂਟਾ ਸਿੰਘ ਬਰਾੜ ਵੱਲੋਂ ਪੰਜਾਬੀ ਭਾਸ਼ਾ ਦੇ ਸੰਸਕ੍ਰਿਤ ਭਾਸ਼ਾ ਵਿੱਚੋਂ ਪੈਦਾ ਹੋਣ ਦੇ ਵਿਚਾਰ ਨੂੰ ਨਕਾਰਨ ਦਾ ਸਵਾਗਤ ਕਰਦੀ ਹੈ ।ਡਾਕਟਰ ਬੂਟਾ ਸਿੰਘ ਵੱਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਆਦਿ ਭਾਸ਼ਾ ਵਜੋਂ ਪੱਕਿਆਂ ਕਰਨ ਲਈ ਇਸ ਨੂੰ ਪੰਜਾਬ ਦੀ ਪਾਕਿ ਪ੍ਰਾਕਿਰਤ ਭਾਸ਼ਾ ਵਿੱਚੋਂ ਜਨਮੀ ਹੋਣ ਦਾ ਵਿਚਾਰ ਵੀ ਸਲਾਹੁਣਯੋਗ ਹੈ ਅਤੇ ਇਸ ਨੁਕਤੇ ਉੱਤੇ ਭਾਸ਼ਾ ਵਿਗਿਆਨਿਕ ਪੱਧਰ ਉੱਤੇ ਗੰਭੀਰ ਖੋਜਾਂ ਹੋਣੀਆਂ ਚਾਹੀਦੀਆਂ ਹਨ।

ਸ. ਮੁਖਤਿਆਰ ਸਿੰਘ ਵੱਲੋਂ ਜਾਰੀ ਕੀਤੇ ਗਏ ਇਸ ਬਿਆਨ ਵਿਚ ਕਿਹਾ ਹੈ ਕਿ “ਪੰਚ ਪ੍ਰਧਾਨੀ ਯੂ. ਕੇ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਸੰਸਕ੍ਰਿਤ ਭਾਸ਼ਾ ਰਾਹੀਂ ਸਿਰਜਿਆ ਗਿਆ ਵੈਦਿਕ ਗਿਆਨ ਪ੍ਰਬੰਧ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਹਿੰਦੂ ਸਮਾਜਿਕ ਅਤੇ ਧਾਰਮਿਕ ਬਸਤੀਵਾਦ ਦਾ ਸਰੋਤ ਰਿਹਾ ਹੈ”। ਗੁਰੂ ਨਾਨਕ ਸਾਹਿਬ ਵੱਲੋਂ ਸਿਰਜਿਆ ਗਿਆ ਸਿੱਖ ਧਰਮ ਇਸੇ ਵੈਦਿਕ ਗਿਆਨ ਪ੍ਰਬੰਧ ਉੱਤੇ ਅਧਾਰਿਤ ਹਿੰਦੂ ਧਾਰਮਿਕ ਅਤੇ ਸਮਾਜਿਕ ਬਸਤੀਵਾਦ ਦਾ ਵਿਰੋਧ ਕਰਦਾ ਹੈ ਅਤੇ ਗੁਰੂ ਕਾਲ ਇਸ ਬਿਪਰਵਾਦੀ ਬਸਤੀਵਾਦੀ ਢਾਂਚੇ ਨੂੰ ਤੋੜ ਕੇ ਪੰਜਾਬ ਵਿੱਚ ਨਵਾਂ ਗੁਰਮੁਖੀ ਲਿੱਪੀ ਉੱਤੇ ਅਧਾਰਿਤ ਸੱਭਿਆਚਾਰਕ ਅਤੇ ਧਾਰਮਿਕ ਢਾਂਚਾ ਸਿਰਜਦਾ ਹੈ। ਗੁਰੂ ਅੰਗਦ ਦੇਵ ਜੀ ਵੱਲੋਂ ਸਿਰਜੀ ਗੁਰਮੁਖੀ ਲਿਪੀ ਦੀ ਸੰਸਕ੍ਰਿਤ ਭਾਸ਼ਾ ਅਤੇ ਨਾਗਰੀ ਲਿਪੀ ਉੱਤੇ ਅਧਾਰਿਤ ਵੈਦਿਕ ਗਿਆਨ ਪ੍ਰਬੰਧ ਦੀਆਂ ਮਨੁੱਖਤਾ ਵਿਰੋਧੀ ਨੀਤੀਆਂ ਅਤੇ ਸਿਧਾਂਤਾਂ ਦੇ ਵਿਰੋਧ ਲਈ ਸਫਲ ਵਰਤੋਂ ਕੀਤੀ ਗਈ। ਪਰ ਗੁਰੂ ਕਾਲ ਤੋਂ ਬਾਅਦ ਸਾਡੀ ਬੌਧਿਕਤਾ ਦਾ ਅਮਲ ਗੁਰੂ ਸਾਹਿਬਾਨਾਂ ਵੱਲੋਂ ਸਿਰਜੇ ਸਿੱਖ ਗਿਆਨ ਪ੍ਰਬੰਧ ਦੇ ਮਿਆਰ ਦਾ ਨਾਂ ਹੋ ਸਕਿਆ। ਖਾਸ ਕਰਕੇ ਸ਼ਬਦ ਤੋਂ ਪੈਦਾ ਹੋਇਆ ਅਤੇ ਸ਼ਬਦ ਦੇ ਆਧਾਰ ਉੱਤੇ ਕਾਇਮ ਭਾਈਚਾਰਾ ਭਾਸ਼ਾ ਵਿਗਿਆਨ ਦੀ ਕੌਮੀ ਹਿੱਤਾਂ ਲਈ ਵਰਤੋਂ ਕਰਨ ਤੋਂ ਪੂਰੀ ਤਰਾਂ ਉਕਿਆ ਰਿਹਾ।

ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਪੰਜਾਬ ਦੀ ਪਾਕ-ਪ੍ਰਾਕਿਰਤ ਭਾਸ਼ਾ ਨਾਲ ਜੁੜਨਾ ਸਾਨੂੰ ਆਪਣੇ ਆਦਿ ਪੁਰਖਿਆਂ ਨਾਲ ਜੋੜ ਦੇਵੇਗਾ। ਇਹ ਨੁਕਤਾ ਸਾਨੂੰ ਹਿੰਦੂ ਬੌਧਿਕ ਬਸਤੀਵਾਦ ਨਾਲ ਸਾਡੀ ਮੌਜੂਦਾ ਸੱਭਿਆਚਾਰਕ ਜੰਗ ਵਿੱਚ ਤਾਕਤਵਰ ਬਣਾਏਗਾ”। ਪੰਚ ਪ੍ਰਧਾਨੀ ਯੂਕੇ ਇਸ ਸੰਦਰਭ ਵਿੱਚ ਹੋਰ “ਅਕਾਦਮਿਕ ਖੋਜ ਕਾਰਜ ਕਰਨ ਲਈ ਸਿੱਖ ਭਾਸ਼ਾ ਵਿਗਿਆਨ ਨੂੰ ਪ੍ਰਣਾਲੀਬੱਧ ਰੂਪ ਵਿੱਚ ਵਿਕਸਿਤ ਕਰਨ ਲਈ ਗੰਭੀਰ ਸੋਚ ਵਿਚਾਰ ਕਰੇਗੀ”।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਦੀ ਦੂਜੀ ਵੱਡੀ ਯੂਨੀਵਰਸਿਟੀ ਹੈ ਜੋ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਦੂਜੀ ਵੱਡੀ ਯੂਨੀਵਰਸਿਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਮਕਸਦ ਲਈ ਸਥਾਪਿਤ ਹੋਈ। ਇਸ ਮਕਸਦ ਲਈ ਸਥਾਪਤ ਹੋਈ
ਪੰਚ ਪ੍ਰਧਾਨੀ ਯੂ. ਕੇ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਸੰਸਕ੍ਰਿਤ ਭਾਸ਼ਾ ਰਾਹੀਂ ਸਿਰਜਿਆ ਗਿਆ ਵੈਦਿਕ ਗਿਆਨ ਪ੍ਰਬੰਧ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਹਿੰਦੂ ਸਮਾਜਿਕ ਅਤੇ ਧਾਰਮਿਕ ਬਸਤੀਵਾਦ
ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇੱਕ ਖ਼ਾਸ ਵਿਚਾਰ ਗੋਸ਼ਟੀ ਮਿਤੀ 18 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਈ ਜਾ ਰਹੀ ਹੈ।
ਅਜਿਹਾ ਨਹੀਂ ਹੈ ਕਿ ਪੰਜਾਬੀ ਬੋਲੀ ਨੂੰ ਮਿੱਥ ਕੇ ਖੋਰਾ ਲਾਉਣ ਅਤੇ ਹਿੰਦੀ ਨੂੰ ਥੋਪਣ ਦੇ ਵਿਚਾਰਾਂ ਦਾ ਪ੍ਰਗਟਾਵਾ ਪਹਿਲੀ ਵਾਰ ਹੋਇਆ ਹੈ। ਬਲਕਿ ਹਕੀਕਤ ਇਹ ਹੈ ਕਿ ਇਸ ਵਿਚਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: