Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਸਰਕਾਰ ਨੇ ਸ੍ਰ. ਸ਼ਾਮ ਸਿੰਘ ਅਟਾਰੀ ਦੇ ਨਾਂ ‘ਤੇ ਰੇਲਵੇ ਸਟੇਸ਼ਨ ਦਾ ਨਾਂ ਰੱਖਣ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਸ੍ਰ. ਸ਼ਾਮ ਸਿੰਘ ਅਟਾਰੀ ਦੇ ਨਾਂ ‘ਤੇ ਰੇਲਵੇ ਸਟੇਸ਼ਨ ਦਾ ਨਾਂ ਰੱਖਣ ਦਾ ਕੀਤਾ ਐਲਾਨ

ਚੰਡੀਗੜ੍ਹ (19 ਮਈ, 2015): ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਹੋਏ ਸਭਰਾਵਾਂ ਦੇ ਪ੍ਰਸਿੱਧ ਜੰਗ ਵਿੱਚ ਸਿੱਖ ਰਾਜ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸੁਰਬੀਰ ਯੋਧੇ ਸ੍ਰ. ਸ਼ਾਮ ਸਿੰਘ ਅਟਾਰੀ ਦੇ ਨਾਮ ‘ਤੇ ਪੰਜਾਬ ਸਰਕਾਰ ਨੇ ਅਟਾਰੀ ਰੇਲਵੇ ਸਟੇਸ਼ਨ ਦਾ ਨਾਂਅ ‘ਅਟਾਰੀ ਸ਼ਾਮ ਸਿੰਘ’ ਰੇਲਵੇ ਸਟੇਸ਼ਨ ਰੱਖਣ ਦਾ ਐਲਾਨ ਕੀਤਾ ਹੈ ।

ਸ੍ਰ. ਸ਼ਾਮ ਸਿੰਘ ਅਟਾਰੀ
ਸ੍ਰ. ਸ਼ਾਮ ਸਿੰਘ ਅਟਾਰੀ

ਇਸ ਯੁੱਧ ਵਿਚ ਸਿੱਖ ਗਦਾਰਾਂ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਅੰਗਰੇਜ਼ ਫ਼ੌਜਾਂ ਨਾਲ ਬਹਾਦੁਰੀ ਨਾਲ ਲੋਹਾ ਲਿਆ ਅਤੇ 10 ਫਰਵਰੀ, 1846 ਨੂੰ ਯੁੱਧ ਦੇ ਮੈਦਾਨ ਵਿਚ ਸ. ਸ਼ਾਮ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ।

ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਸਬੰਧ ਵਿਚ ਕੋਈ ਇਤਰਾਜ਼ ਨਾ ਜਤਾਉਣ ‘ਤੇ ਸੂਬਾ ਸਰਕਾਰ ਨੇ ਅਟਾਰੀ ਸਟੇਸ਼ਨ ਦਾ ਨਾਂਅ ‘ਅਟਾਰੀ ਸ਼ਾਮ ਸਿੰਘ’ ਰੇਲਵੇ ਸਟੇਸ਼ਨ ਰੱਖਣ ਦਾ ਫ਼ੈਸਲਾ ਲਿਆ ।

ਅਫ਼ਗਾਨ-ਸਿੱਖ ਯੁੱਧਾਂ ‘ਚ ਬਹਾਦਰੀ ਨਾਲ ਲੜਿਆ ਸ. ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀ ਵਾਲਾ ਸੰਨ 1817 ਵਿਚ ਸਿੱਖ ਫ਼ੌਜ ਵਿਚ ਸ਼ਾਮਿਲ ਹੋਇਆ ਤੇ ਅਫ਼ਗਾਨ-ਸਿੱਖ ਜੰਗਾਂ ਜਿਵੇਂ ਅਟਕ ਦੀ ਜੰਗ,
ਮੁਲਤਾਨ ਦੀ ਜੰਗ, ਪਿਸ਼ਾਵਰ ਦੀ ਜੰਗ ਅਤੇ ਸੰਨ 1819 ਵਿਚ ਕਸ਼ਮੀਰ ਹਮਲੇ ਵਿਚ ਬਹਾਦਰੀ ਨਾਲ ਸ਼ਮੂਲੀਅਤ ਕੀਤੀ । ਲਾਹੌਰ ਦਰਬਾਰ ਦੀ ਸਿੱਖ ਫ਼ੌਜ ਵਿਚ ਸ਼ਾਮਿਲ ਹੋ ਕੇ ਆਪਣੀ ਸੂਰਬੀਰਤਾ ਦਾ ਪ੍ਰਗਟਾਵਾ ਕਰਨ ਵਾਲੇ ਸ. ਸ਼ਾਮ ਸਿੰਘ ਅਟਾਰੀ ਦਾ ਜਨਮ ਸ. ਨਿਹਾਲ ਸਿੰਘ ਦੇ ਘਰ ਪਿੰਡ ਅਟਾਰੀ (ਜ਼ਿਲ੍ਹਾ ਅੰਮਿ੍ਤਸਰ) ਵਿਚ ਹੋਇਆ ।

ਆਪ ਸ. ਨਿਹਾਲ ਸਿੰਘ ਅਟਾਰੀ ਦੇ ਇਕਲੌਤੇ ਪੁੱਤਰ ਅਤੇ ਸ. ਗੌਰ ਸਿੰਘ ਅਟਾਰੀ ਦੇ ਪੋਤਰੇ ਸਨ । ਸ. ਨਿਹਾਲ ਸਿੰਘ ਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਨਿੱਘੇ ਸਬੰਧ ਸਨ । ਸ. ਸ਼ਾਮ ਸਿੰਘ ਅਟਾਰੀ ਨੇ ਸੰਨ 1817 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ । ਆਪ ਨੇ ਮੁਲਤਾਨ ਦੀ ਜੰਗ, 1819 ਦੀ ਕਸ਼ਮੀਰ ‘ਤੇ ਹਮਲੇ ਸਮੇਂ ਬੜੀ ਬਹਾਦਰੀ ਵਿਖਾਈ ।

ਸਰਹੱਦੀ ਪਠਾਣਾਂ ਦੀਆਂ ਜੰਗਾਂ ਵਿਚ ਆਪ ਨੇ ਇਕ ਦਲੇਰ ਸਿੱਖ ਜਰਨੈਲ ਵਜੋਂ ਬੇਮਿਸਾਲ ਨਾਮਣਾ ਖੱਟਿਆ । ਸ਼ੇਰੇ-ਏ-ਪੰਜਾਬ ਦੀ ਮੌਤ ਉਪਰੰਤ ਲਾਹੌਰ ਦਰਬਾਰ ਦੀਆਂ ਸਾਜ਼ਿਸ਼ਾਂ ਤੋਂ ਨਿਰਾਸ਼ ਹੋ ਕੇ ਆਪ ਜ਼ਿਆਦਾ ਸਮਾਂ ਅਟਾਰੀ ਵਿਚ ਹੀ ਰਹੇ ਪਰ ਬਾਅਦ ਵਿਚ ਮਹਾਰਾਣੀ ਜਿੰਦਾਂ ਦੇ ਦਖ਼ਲ ਕਾਰਨ ਆਪ ਨੇ ਯੁੱਧ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਤੇ ਅੰਗਰੇਜ਼ਾਂ ਨਾਲ ਸਭਰਾਉਂ ਦੇ ਮੈਦਾਨ ਵਿਚ ਹੋਏ ਯੁੱਧ ਵਿਚ ਆਪਾ ਵਾਰਨ ਲਈ ਸ. ਸ਼ਾਮ ਸਿੰਘ ਅਟਾਰੀ ਵਾਲਾ ਸ਼ਾਮਿਲ ਹੋਇਆ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਭਾਈ ਬਲਦੇਵ ਸਿੰਘ ਸਿਰਸਾ ਅਤੇ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਜਥੇਬੰਦੀ ਹੈ। ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ
ਸ੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਫਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ
ਸ੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਫਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: