ਨਿਊਯਾਰਕ (28 ਅਪ੍ਰੈਲ, 2015): ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੀ ਅਗਵਾਈ ਹੇਠ ਗੁਰਦੁਆਰਾ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਯਾਰਕ ਨੇੜਲੇ ਸ਼ਹਿਰ ਮਾਨਹਟਨ ਵਿਖੇ ਵਿਸ਼ਾਲ 28ਵੀਂ ਸਿੱਖ ਡੇਅ ਪਰੇਡ (ਨਗਰ ਕੀਰਤਨ)ਕੱਢੀ ਗਈ । ਨਿਊਯਾਰਕ, ਜਰਸੀ ਅਤੇ ਕੁਨੈਕਟੀਕਟ ਦੀਆਂ ਸਮੂਹ ਸੰਗਤਾਂ ਨੇ ਪਰੇਡ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ।

ਨਿਊਯਾਰਕ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਈ ਸਿੱਖ ਡੇ ਪਰੇਡ ਦੀਆਂ ਝਲਕੀਆਂ
ਨਿਊਯਾਰਕ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਈ ਸਿੱਖ ਡੇ ਪਰੇਡ ਦੀਆਂ ਝਲਕੀਆਂ

ਤਕਰੀਬਨ 12.30 ਵਜੇ ਦੁਪਹਿਰ ਨੂੰ ਮਾਨਹਟਨ (ਨਿਊਯਾਰਕ) ਦੀ 37 ਸਟਰੀਟ ਅਤੇ ਮੈਡੀਸਨ ਐਵੀਨਿਊ ਤੋਂ ਪਰੇਡ ਸ਼ੁਰੂ ਕੀਤੀ ਗਈ । ਤਕਰੀਬਨ 3 ਵਜੇ ਸ਼ਾਮ 23 ਸਟਰੀਟ ‘ਤੇ ਸਥਿਤ ਮਾਰਨ ਵਿਚ ਜਾ ਕੇ ਖਤਮ ਹੋਈ ।

ਪਰੇਡ ਦੌਰਾਨ ਹਰ ਆਦਮੀ ਨੇ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਔਰਤਾਂ ਨੇ ਚੁੰਨੀਆਂ ਲਈਆਂ ਹੋਈਆਂ ਸਨ । ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਰਾ ਨਿਊਯਾਰਕ ਕੇਸਰੀ ਰੰਗ ਵਿਚ ਰੰਗਿਆ ਗਿਆ ਹੋਵੇ ।

ਪਰੇਡ ਦੀ ਲੰਬਾਈ ਤਕਰੀਬਨ ਸਵਾ ਮੀਲ ਸੀ, ਜਿਸ ਵਿਚ ਸਭ ਤੋਂ ਮੂਹਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ ਅਤੇ ਇਸ ਤੋਂ ਮਗਰ ਸਾਰੇ ਗੁਰੂ ਘਰਾਂ ਅਤੇ ਸੰਸਥਾਵਾਂ ਦੇ ਫਲੋਟ ਚੱਲ ਰਹੇ ਸਨ । ਸੰਗਤਾਂ ਵਾਸਤੇ ਵੱਖ-ਵੱਖ ਗੁਰੂ ਘਰਾਂ ਦੇ ਸੇਵਾਦਾਰ ਲੰਗਰ ਲੈ ਕੇ ਖੜ੍ਹੇ ਸਨ । ਡਾ: ਅਮਰਜੀਤ ਸਿੰਘ, ਗੁਰਮੀਤ ਸਿੰਘ ਔਲਖ, ਗਿਆਨੀ ਮੱਲ ਸਿੰਘ ਕੇਸਗੜ੍ਹ ਸਾਹਿਬ, ਭੁਪਿੰਦਰ ਸਿੰਘ ਅਤੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਧਾਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ।

Comments

comments

Leave a Reply

Your email address will not be published. Required fields are marked *