ਲੰਡਨ (30ਅਪ੍ਰੈਲ 2014): ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ  ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਸ ਗੋਲੀ ਕਾਂਡ ਸਖਤ ਨਿਖੇਧੀ ਕਰਦਿਆਂਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਫਰੀਜ਼ਰ ਵਿੱਚ ਬੰਦ ਪਏ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਤਰਨਤਾਰਨ ਵਿੱਖੇ ਸਿੱਖਾਂ ਤੇ ਕੀਤਾ ਗਿਆ ਹਮਲਾ 1978 ਵਿੱਚ ਵਾਪਰੇ ਨਰਕਧਾਰੀ ਕਾਂਡ ਵਰਗਾ ਹੈ ।ਜੋ ਕਿ ਸਿੱਖ ਵਿਰੋਧੀ ਲਾਬੀ  ਨੇ ਆਪਣੇ ਕਰਿੰਦੇ ਬਾਦਲ ਐਂਡ ਕੰਪਨੀ ਵਲੋਂ ਕਰਵਾਇਆ  ਹੈ।

ਪੁਲਿਸ ਫਾਇਰੰਗ ਵਿਚ ਜ਼ਖ਼ਮੀ ਹੋਏ ਸਿੱਖ
ਪੁਲਿਸ ਫਾਇਰੰਗ ਵਿਚ ਜ਼ਖ਼ਮੀ ਹੋਏ ਸਿੱਖ

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ  ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਸ ਗੋਲੀ ਕਾਂਡ ਸਖਤ ਨਿਖੇਧੀ ਕਰਦਿਆਂ ਜ਼ਖਮੀਂ ਹੋਏ ਸਿੱਖਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਹੈ ।

 ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਕਿਹਾ ਗਿਆ ਕਿ ਅੱਜ ਹਰ ਸਿੱਖ ਲਈ  ਇਸ  ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਨਿਰੰਕਾਰੀ ਕਾਂਡ, ਲੁਿਧਆਣਾ ਕਾਂਡ ,ਗੁਰਦਾਸਪਰ ਅਤੇ ਤਰਨਤਾਰਨ ਵਰਗੇ ਗੋਲੀ ਕਾਂਡ  ਅਕਸਰ ਸਿੱਖੀ ਭੇਸ ਵਿੱਚ ਵਿਚਰਨ ਵਾਲੇ  ਬਾਦਲ ਦੇ ਰਾਜ ਵਿੱਚ ਹੀ ਕਿਉਂ ਵਾਪਰਦੇ ਹਨ।

 ਕਾਂਗਰਸ  ਅਤੇ ਭਾਜਪਾ ਸਿੱਖਾਂ ਦੀਆਂ ਦੁਸ਼ਮਣ ਪਾਰਟੀਆਂ ਹਨ ਅਤੇ ਪੰਜਾਬ ਵਿੱਚ ਡੇਰਾਵਾਦ ਨੂੰ ਬੁੜਾਵਾ ਦੇ ਕੇ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਦਿਆਂ ਆਪਣੇ ਸਿਆਸੀ ਵੋਟ ਪੱਕਿਆਂ ਕਰਨ ਦੀ ਗੰਦੀ ਖੇਡ ਖੇਡਦੀਆਂ ਰਹੀਆਂ ਹਨ ਅਤੇ ਇਸ ਕਮੀਨੀ ਦੋੜ ਵਿੱਚ ਕਾਲੀ ਬਾਦਲ ਵੀ ਪਿੱਛੇ ਨਹੀਂ  ਰਿਹਾ ।

ਬੀਤੇ ਸਮੇਂ ਵਿੱਚ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਨੇ ਸ਼ਰੇਆਮ ਐਲਾਨ ਕੀਤਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈ ਪਰ  ਉਸਦੀ ਬਿਹਾਰੀ ਭਈਏ ਆਸ਼ੂਤੋਸ਼ ਵਿੱਚ ਵੀ ਸ਼ਰਧਾ ਘੱਟ ਨਹੀਂ ਹੈ  ।  ਅਫਸੋਸ ਕਿ  ਪਦਾਰਥਵਾਦੀ ਚਕਾਚੌਂਧ ਵਿੱਚ ਅੰਨ੍ਹੇ ਹੋ ਚੁੱਕੇ ਸਮੁੱਚੇ ਬਾਦਲ ਦਲ ਦੇ ਮੈਂਬਰਾਂ ਨੇ ਇਸ ਬਾਰੇ ਜ਼ਬਾਨ ਖੋਹਲਣੀ ਵੀ ਜਰੂਰੀ ਨਹੀਂ ਸਮਝੀ ਬੱਸ ਆਪਣੇ ਮਾਲਕ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨਾਜੁ਼ਕ ਸਮੇਂ ਸਿੱਖ ਕੌਮ ਦੀ ਨਿਰਪੱਖਤਾ ਸਹਿਤ ਨਿੱਗਰ ਅਗਵਾਈ ਕਰਦੇ ਹੋਏ ਸਿੱਖ ਵਿਰੋਧੀ ਡੇਰਿਆਂ ਖਿਲਾਫ ਮੁਹਿਮ ਛੇੜਨ ।

Comments

comments

Leave a Reply

Your email address will not be published. Required fields are marked *