Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੇਕਰ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾਨ ਨਿਵਾਜ਼ੀ ਕੀਤੀ ਤਾਂ ਸਿੱਖ ਫਾਰ ਜਸਟਿਸ ਵਾਈਟ ਹਾਉਸ ਦੇ ਬਾਹਰ ਕਰੇਗਾ ਰੋਸ ਮੁਜ਼ਾਹਰਾ

ਜੇਕਰ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾਨ ਨਿਵਾਜ਼ੀ ਕੀਤੀ ਤਾਂ ਸਿੱਖ ਫਾਰ ਜਸਟਿਸ ਵਾਈਟ ਹਾਉਸ ਦੇ ਬਾਹਰ ਕਰੇਗਾ ਰੋਸ ਮੁਜ਼ਾਹਰਾ

Modiਨਿਊਯਾਰਕ ( 13 ਅਗਸਤ 2014): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਭਾਰਤ ਦੇ ਵਿਵਾਦਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਅਮਰੀਕਾ ਫੇਰੀ ਨੂੰ ਰੱਦ ਕਰਨ ਲਈ ਪਾਈ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ 100,000 ਦਾ ਅੰਕੜਾ ਪਾਰ ਕਰ ਗਈ ਹੈ। ਜਿਸਦਾ ਮਤਲਬ ਹੈ ਕਿ ਵਾਈਟ ਹਾਉਸ ਵੱਲੋਂ ਇਸ ਮੁੱਦ ‘ਤੇ ਜੁਆਬ ਦੇਣ ਦੀ ਜਰੂਰਤ ਹੈ।

ਨਿਊਯਾਰਕ ਦੀ ਸੰਸਥਾ “ਸਿੱਖਸ ਫਾਰ ਜਸਟਿਸ” ਜਿਸਨੇ ਮੋਦੀ ਦੀ ਅਮਰੀਕਾ ਫੇਰੀ ਖਿਲਾਫ ਆਨ ਲਾਈਨ ਮੁਹਿੰਮ ਚਲਾਈ ਹੋਈ ਹੈ, ਨੇ ਕਿਹਾ ਕਿ ਮੰਗਲਵਾਰ ਤੱਕ,ਵਾਈਟ ਹਾਉਸ ਦੀ ਮਿੱਥੀ ਤਾਰੀਕ 20 ਅਗਸਤ ਤੋਂ ਪਹਿਲਾਂ 100,000 ਲੋਕਾਂ ਨੇ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਹਮਾਇਤ ਕੀਤੀ ਹੈ।

ਪਟੀਸ਼ਨ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਗਈ ਹੈ ਕਿ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਖਿਲਾਫ ਫਿਰਕੂ ਹਿੰਸਾ ਕਰਨ ਕਰਕੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਨਿੰਦਾ ਕੀਤੀ ਜਾਵੇ। ਇਹ ਪਟੀਸ਼ਨ ਵਾਈਟ ਹਾਉਸ ਦੀ “ਅਸੀਂ ਲੋਕ” ਵੈੱਬ ਸਾਈਟ ‘ਤੇ 20 ਜੁਲਾਈ ਨੂੰ “ਵਾਈਟ ਹਾਉਸ ਮੋਦੀ ਨੂੰ ਦਿੱਤ ਸੱਦਾ ਰੱਦ ਕਰੇ” ਸਿਰਲੇਖ ਅਧੀਨ ਪਾਈ ਸੀ।

“ਸਿੱਖਸ ਫਾਰ ਜਸਟਿਸ” ਨੇ ਕਿਹਾ ਕਿ ਆਨ ਲਾਈਨ ਪਟੀਸ਼ਨ ਜਿਸਤੇ ਮਿੱਥੇ ਟੀਚੇ ਤੋਂ ਜਿਆਦਾ ਦਸਤਖਤ ਪ੍ਰਾਪਤ ਹੋਏ, ‘ਤੇ ਉਬਾਮਾ ਪ੍ਰਸ਼ਾਸ਼ਨ ਵੱਲੋਂ ਜਾਂਚ ਕਰਕੇ ਇਸਦਾ ਪ੍ਰਤੀਕਰਮ ਦਿੱਤਾ ਗਿਆ ਹੈ। ਪਟੀਸਨ ਨੂੰ ਮਿਲੀ ਬੇਹਿਤਾਸ਼ਾ ਹਿਮਾਇਤ ਇਹ ਦੱਸਦੀ ਹੈ ਕਿ ਅਮਰੀਕੀ ਜਨਤਾ ਵਿੱਚ ਮੋਦੀ ਖਿਲਾਫ ਸਖਤ ਰੋਹ ਹੈ ਅਤੇ ਉਹ ਚਾਹੁੰਦੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਮੋਦੀ ਦਾ ਵਾਈਟ ਹਾਉਸ ਵੱਲੋਂ ਸੱਦਾ ਪੱਤਰ ਰੱਦ ਹੋਣਾ ਚਾਹੀਦਾ ਹੈ।

ਨਰਿੰਦਰ ਮੋਦੀ ਸੰਨ 2002 ਦੇ ਗੁਜਰਾਤ ਵਿੱਚ ਹੋਏ ਮਾਸਲਮਾਨਾਂ ਦੇ ਕਤਲੇਆਮ ਵਿੱਚ ਨਭਾਈ ਭੁਮਿਕਾ ਕਰਕੇ ਬਦਨਾਮ ਹੈ ਜਦਕਿ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਘੱਟ ਗਿਣਤੀਆਂ ਦੇ ਧਰਮ ਅਸਥਾਨਾਂ ‘ਤੇ ਹਮਲੇ ਕਰਵਾਉਣ ਲਈ ਬਦਨਾਮ ਹੈ। ਜਿਸਨੇ 1984 ਵਿੱਚ ਸਿੱਖਾਂ ਦੇ ਪਵਿੱਤਰ ਧਰਮ ਅਸਥਾਨ ਹਰਿਮੰਦਰ ਸਾਹਿਬ (ਅੰੰਿਮ੍ਰਤਸਰ) ‘ਤੇ ਫੌਜੀ ਹਮਲਾ ਕਰਨ ਲਈ ਉਕਸਾਇਆ, 1992 ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਅਤੇ 2008 ਵਿੱਚ ਉਡੀਸਾ ਦੇ ਵਿੱਚ ਚਰਚਾਂ ਨੂੰ ਅੱਗ ਲਾ ਦਿੱਤੀ ਗਈ।

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿਮਘ ਪੰਨੂ ਨੇ ਕਿਹਾ ਕਿ ਜੇਕਰ ਉਬਾਮਾ ਪ੍ਰਸ਼ਾਸ਼ਮ ਮੋਦੀ ਦੀ ਪ੍ਰਹੁਣਾਚਾਰੀ ਦੇ ਪ੍ਰੋਗਰਾਮ ‘ਤੇ ਅੱਗੇ ਵੱਧਦਾ ਹੈ ਤਾਂ ਉਨਾਂ ਵੱਲੋਂ ਮੁਸਲਿਮ ਅਤੇ ਇਸਾਈ ਜੱਥੇਬੰਦੀਆਂ ਨਾਲ ਮਿਲਕੇ 30 ਤਾੰਬਰ ਨੂੰ ਵਾਈਟ ਹਾਉਸ ਨੂੰ ਘੇਰਨ ਦੀ ਸਕੀਮ ਹੈ,

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਾਇਓਮਿੰਗ ਦੇ ਬਿਟਰ ਕਰੀਕ ਰੈਸਟ ਏਰੀਆ ਵਿਖੇ ਪੰਜਾਬੀ ਸਿੱਖ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਨੂੰ 17 ਵਾਰ ਚਾਕੂ ਮਾਰਿਆ ਗਿਆ। ਅਮਰੀਕਨ ਸਿੱਖ ਕੌਂਸਲ ਨੇ ਮਾਮਲੇ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ
“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: