Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੇ.ਐਨ.ਯੂ ਵਿੱਚ ਵਿਦਿਆਰਥੀਆਂ ਨੇ ਸਾੜੀ “ਮਨੂੰਸਮ੍ਰਿਤੀ”

ਜੇ.ਐਨ.ਯੂ ਵਿੱਚ ਵਿਦਿਆਰਥੀਆਂ ਨੇ ਸਾੜੀ “ਮਨੂੰਸਮ੍ਰਿਤੀ”

ਨਵੀਂ ਦਿੱਲੀ: ਬੀਤੇ ਦਿਨੀਂ ਚਰਚਾ ਦਾ ਕੇਂਦਰ ਬਣੀ ਰਹੀ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਵਿਸ਼ਵ ਔਰਤ ਦਿਹਾੜੇ ਨੂੰ ਮਨਾਉਂਦਿਆਂ “ਮਨੂੰਸਮ੍ਰਿਤੀ” ਨੂੰ ਅੱਗ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਏਬੀਵੀਪੀ, ਏ.ਆਈ.ਐਸ.ਐਫ, ਏ.ਆਈ.ਐਸ.ਏ ਅਤੇ ਏਬੀਵੀਪੀ ਤੋਂ ਬੀਤੇ ਦਿਨੀਂ ਬਾਗੀ ਹੋਏ ਆਗੂਆਂ ਸਮੇਤ ਯੁਨੀਵਰਸਿਟੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਮਨੂੰਸਮ੍ਰਿਤੀ ਸਾੜਦੇ ਹੋਏ ਵਿਦਿਆਰਥੀ
ਮਨੂੰਸਮ੍ਰਿਤੀ ਸਾੜਦੇ ਹੋਏ ਵਿਦਿਆਰਥੀ

“ਮਨੂੰਸਮ੍ਰਿਤੀ” ਦੀਆਂ ਲਿਖਤਾਂ ਨੂੰ ਔਰਤਾਂ ਦੇ ਖਿਲਾਫ ਦੱਸਦਿਆਂ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵੱਲੋਂ “ਮਨੂੰਵਾਦ ਕੀ ਕਬਰ ਖੁਦੇਗੀ, ਜੇ.ਐਨ.ਯੂ ਕੀ ਧਰਤੀ ਪਰ”, “ਮਨੂੰਵਾਦ ਹੋ ਬਰਬਾਦ”, “ਜਾਤੀਵਾਦ ਹੋ ਬਰਬਾਦ”, “ਬ੍ਰਾਹਮਣਵਾਦ ਹੋ ਬਰਬਾਦ” ਵਰਗੇ ਨਾਅਰੇ ਲਗਾਏ ਗਏ।

ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਜੇ.ਐਨ.ਯੂ ਦੀ ਏ.ਬੀ.ਵੀ.ਪੀ ਇਕਾਈ ਦੇ ਮੀਤ ਪ੍ਰਧਾਨ ਜਤਿਨ ਗੋਰਾਇਆ ਨੇ ਕਿਹਾ ਕਿ “ਮਨੂੰਸਮ੍ਰਿਤੀ ਵਿੱਚ ਸ਼ੂਦਰਾਂ ਤੇ ਔਰਤਾਂ ਖਿਲਾਫ ਬਹੁਤ ਅਪਮਾਨਜਨਕ ਗੱਲਾਂ ਹੋਣ ਕਾਰਨ ਅੱਜ ਮਹਿਲਾ ਦਿਵਸ ਮੌਕੇ ਇਸ ਨੂੰ ਸਾੜਿਆ ਗਿਆ ਹੈ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਲੀਗੜ੍ਹ ਦੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਹੰਗਾਮਾ ਕਰ ਕੀਤਾ।
ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਮੰਗਲਵਾਰ ਨੂੰ ਮਣੀਪੁਰ ਦਾ ਇਕ ਵਿਦਿਆਰਥੀ ਆਪਣੇ ਕਮਰੇ 'ਚ ਮਰਿਆ ਹੋਇਆ ਮਿਲਿਆ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।
ਜਵਹਾਰ ਲਾਲ ਨਹਿਰੂ ਯੁਨੀਵਰਸਿਟੀ ਦੇ ਵਿਦਿਆਰਥੀਆਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਮਾਰਨ ਵਾਲੇ ਨੂੰ ਇਨਾਮ ਦੇਣ ਦੀ ਚਿੱਠੀ ਪਿਸਤੌਲ ਸਮੇਤ ਮਿਲਣ ਮਗਰੋਂ ਪੁਲਿਸ ਨੇ ਉਮਰ ਖਾਲਿਦ ਤੇ ਕਨ੍ਹਈਆ ਕੁਮਾਰ
ਹੈਦਰਾਬਾਦ ਯੂਨੀਵਰਸਿਟੀ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਜਵਾਹਰ ਲਾਲ ਯੂਨਵਿਰਸਿਟੀ ਦੇ ਵਿਦਿਆਰਥੀ ਕਨ੍ਹਈਆ ਕੁਮਾਰ 'ਤੇ ਇੱਕ ਨੌਜਵਾਨ ਵੱਲੋਂ ਚੱਪਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ 'ਚ ਪੁਲਿਸ ਨੇ ਦੋ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: