Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੂਨ 84 ਫੌਜੀ ਹਮਲੇ ਦੌਰਾਨ ਇਕ ਅੱਖ ਦੀ ਰੋਸ਼ਨੀ ਅਤੇ ਜ਼ਿੰਦਗੀ ਦੇ ਪੰਜ ਸਾਲ ਗਵਾਉਣ ਵਾਲੀ ਬੀਬੀ ਇੰਦਰਜੀਤ ਕੌਰ

ਜੂਨ 84 ਫੌਜੀ ਹਮਲੇ ਦੌਰਾਨ ਇਕ ਅੱਖ ਦੀ ਰੋਸ਼ਨੀ ਅਤੇ ਜ਼ਿੰਦਗੀ ਦੇ ਪੰਜ ਸਾਲ ਗਵਾਉਣ ਵਾਲੀ ਬੀਬੀ ਇੰਦਰਜੀਤ ਕੌਰ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਜਿਥੇ ਸੈਂਕੜੇ ਸਿੰਘ ਸਿੰਘਣੀਆਂ ਨੂੰ “ਅੱਤਵਾਦੀ” ਦੱਸਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਥੇ 367 ਸ਼ਰਧਾਲੂਆਂ ਨੂੰ ਦੇਸ਼ ਖਿਲਾਫ ਜੰਗ ਲੜਨ ਦੇ ਦੋਸ਼ ਤਹਿਤ ਜੋਧਪੁਰ ਦੀ ਹਾਈ ਸਕਿਉਰਿਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜਿਥੋਂ ਇਨ੍ਹਾਂ ਲੋਕਾਂ ਨੂੰ 5 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। ਜੋਧਪੁਰ ਜੇਲ੍ਹ ਵਿੱਚ ਨਜਰਬੰਦ ਰਹੀਆਂ ਦੋ ਸਿੱਖ ਬੀਬੀਆਂ ‘ਚੋਂ ਇੱਕ ਬੀਬੀ ਇੰਦਰਜੀਤ ਕੌਰ ਹੈ ਜਿਸਤੇ ਫੌਜ ਨੇ ਦੋਸ਼ ਲਗਾਇਆ ਕਿ ‘ਉਸਨੇ 36 ਘੰਟੇ ਫੌਜ ‘ਤੇ ਗੋਲੀ ਚਲਾਈ’।

ਬੀਬੀ ਇੰਦਰਜੀਤ ਕੌਰ ਪਤਨੀ ਭਾਈ ਹਰਚਰਨ ਸਿੰਘ, ਸਥਾਨਕ ਆਟਾ ਮੰਡੀ ਸਥਿਤ ਰਿਹਾਇਸ਼ ‘ਤੇ ਰਹਿ ਰਹੇ ਹਨ। ਰਿਸ਼ਤੇ ਵਿੱਚ ਇਹ ਬੀਬੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਰੀਬੀ ਹਨ। ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੌਰਾਨ ਭਾਰਤੀ ਫੌਜ ਦੇ ਵਹਿਸ਼ੀਆਨਾ ਵਰਤਾਰੇ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੀ ਹੈ ਬੀਬੀ ਇੰਦਰਜੀਤ ਕੌਰ।

ਬੀਬੀ ਇੰਦਰਜੀਤ ਕੌਰ
ਬੀਬੀ ਇੰਦਰਜੀਤ ਕੌਰ

‘ਗੁਰੂ ਸਾਹਿਬ ਦੀ ਕਿਰਪਾ ਸਦਕਾ ਤੜਕ ਸਵੇਰ ਸ੍ਰੀ ਦਰਬਾਰ ਸਾਹਿਬ ਜਾਣਾ, ਗੁਰੂ ਸਾਹਿਬ ਦਾ ਪਹਿਲਾ ਹੁਕਮਨਾਮਾ ਸੁਣਨਾ, ਫਿਰ ਛਬੀਲ ‘ਤੇ ਬਰਤਨਾਂ ਦੀ ਸੇਵਾ ਕਰਨੀ, ਮੇਰੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਸੀ। ਸਭ ਤੋਂ ਛੋਟਾ ਬੇਟਾ ਡੇਢ ਸਾਲ ਦਾ ਸੀ, ਵੱਡਾ ਸੱਤ ਸਾਲ ਦਾ ਅਤੇ ਦੋ ਬੇਟੀਆਂ। ਛੋਟਾ ਜਿਹਾ ਪ੍ਰੀਵਾਰ ਰੱਬ ਦੀ ਮਿਹਰ ਨਾਲ ਸਭ ਠੀਕ ਠਾਕ ਚਲ ਰਿਹਾ ਸੀ। 4 ਜੂਨ 1984 ਨੂੰ ਰੋਜ਼ ਵਾਂਗ ਸ੍ਰੀ ਦਰਬਾਰ ਸਾਹਿਬ ਗਈ, ਪਾਲਕੀ ਦੇ ਨਾਲ ਹੀ ਹੋ ਦਰਬਾਰ ਸਾਹਿਬ ਦੇ ਅੰਦਰ ਬੈਠ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਹੈਡ ਗ੍ਰੰਥੀ ਗਿਆਨੀ ਸੋਹਨ ਸਿੰਘ ਹੁਰਾਂ ਹੁਕਮਨਾਮਾ ਲਿਆ ‘ਹਸਤੀ ਸਿਰ ਜਿਉਂ ਅੰਕੁਸ ਹੈ ਅਹਿਰਣ ਸਿਉਂ ਸਿਰ ਦੇ’। ਸਿੰਘ ਸਾਹਿਬ ਰੁਮਾਲਾ ਸਾਹਿਬ ਚੜ੍ਹਾ ਰਹੇ ਸਨ ਜਦੋਂ ਇਕ ਦਮ ਜ਼ੋਰਦਾਰ ਧਮਾਕੇ ਨਾਲ ਸਭ ਕੁਝ ਦਹਿਲ ਗਿਆ। ਕੋਈ 8 ਕੁ ਵਜੇ ਦੇ ਕਰੀਬ ਬਚ ਬਚਾਕੇ ਕੜਾਹ ਪ੍ਰਸ਼ਾਦਿ ਵਾਲੀ ਬਾਹੀ ਸੇਵਾ ਵਾਲੇ ਕਮਰੇ ਤੀਕ ਪੁਜੀ। ਕਾਫੀ ਬੀਬੀਆਂ ਸਹਿਮੀਆਂ ਬੈਠੀਆਂ ਸਨ।

ਸੰਗਤ ਹੀ ਸਰੋਵਰ ਦਾ ਜਲ ਲਿਆ ਕੇ ਛਕਾ ਰਹੀ ਸੀ। ਹੋ ਰਹੀ ਗੋਲੀਬਾਰੀ ਵਿੱਚ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਦੀ ਰਿਸ਼ਤੇ ‘ਚੋਂ ਭੈਣ, ਪਰਮਜੀਤ ਕੌਰ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੇਰੇ ਉਪਰ ਡਿੱਗ ਪਈ। ਇੱਕ ਗ੍ਰਨੇਡ ਦੇ ਛਰੇ ਮੇਰੇ ਸਰੀਰ ਤੇ ਖੱਬੀ ਅੱਖ ਵਿੱਚ ਵੀ ਲੱਗੇ। 6 ਤਰੀਕ ਨੂੰ ਸ਼ਾਮ ਤੀਕ ਸਾਨੂੰ ਫੌਜ ਛਾਉਣੀ ਲੈ ਗਈ। ਮੇਰੇ ਤੇ ਦੋਸ਼ ਲਗਾਇਆ ‘ਇਹ 36 ਘੰਟੇ ਫੌਜ ‘ਤੇ ਗੋਲੀ ਚਲਾਂਦੀ ਰਹੀ ਏ’। ਮੈਂ ਵੀ ਜ਼ਖਮੀ ਸਾਂ, ਫੌਜ ਦੀ ਨਿਗਰਾਨੀ ਹੇਠ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੇਰਾ ਇੱਕ ਮਹੀਨਾ ਇਲਾਜ ਕਰਵਾਇਆ ਗਿਆ ਸਿਰਫ ਸੱਟਾਂ ਦਾ। ਅੱਖ ਵਿੱਚ ਤਾਂ ਸਿਰਫ ਮਾਮੂਲੀ ਦਾਰੂ ਹੀ ਪਾਉਂਦੇ ਰਹੇ ਤੇ ਮੇਰੀ ਅੱਖ ਦੀ ਰੋਸ਼ਨੀ ਜਾਂਦੀ ਰਹੀ।

ਕੋਈ ਤਿੰਨ ਮਹੀਨੇ ਫੌਜ ਦੀ ਹਿਰਾਸਤ ਵਿੱਚ ਰੱਖਣ ਉਪਰੰਤ 6 ਮਹੀਨੇ ਨਾਭਾ ਜੇਲ੍ਹ ਬੰਦ ਰੱਖਿਆ। ਪ੍ਰੀਵਾਰ ਨੇ ਆਪਣੇ ਤੌਰ ‘ਤੇ ਭੱਜ ਨੱਠ ਕੀਤੀ, ਮੁਲਾਕਾਤਾਂ ਵੀ ਕੀਤੀਆਂ। ਵੱਡੀਆਂ ਬੱਚੀਆਂ ਦੀ ਪੜ੍ਹਾਈ ਜਾਂਦੀ ਰਹੀ। ਰਿਹਾਈ ਹੋਣ ਬਾਅਦ ਪੂਰੀ ਕਰਵਾਈ ਹੈ। ਸਰਦਾਰ ਜੀ 9 ਸਾਲ ਪਹਿਲਾਂ ਪੂਰੇ ਹੋ ਗਏ ਹਨ। ਬੱਸ ਜ਼ਿੰਦਗੀ ਠਹਿਰ ਜਿਹੀ ਗਈ ਹੈ। ਜੇਲ੍ਹ ਵਿੱਚ ਰੋਲੀ ਗਈ ਪੰਜ ਸਾਲ ਜ਼ਿੰਦਗੀ ਦੇ ਇਵਜ਼ ਵਿੱਚ 50 ਹਜ਼ਾਰ ਰੁਪਏ ਸ਼੍ਰੋਮਣੀ ਕਮੇਟੀ ਨੇ ਅਤੇ ਇੱਕ ਲਖ ਰੁਪਏ ਸਰਕਾਰ ਨੇ ਦਿੱਤੇ ਸਨ। ਨਾ ਪ੍ਰੀਵਾਰ ਤੇ ਬੱਚਿਆਂ ਦਾ ਖੋਹਿਆ ਪਿਆਰ ਮੁੜਿਆ ਤੇ ਨਾ ਅੱਖ ਦੀ ਰੋਸ਼ਨੀ। ਜੋ ਧੱਕਾ ਹੋਇਆ, ਜੋ ਸ਼ਰਧਾਲੂਆਂ ਤੇ ਬੀਤੀ ਰਹਿ-ਰਹਿ ਕੇ ਯਾਦ ਆਉਂਦੀ ਹੈ। ਇੰਦਰਾ ਤੇ ਜ਼ੈਲ ਸਿੰਘ ਵਲੋਂ ਦਿੱਤੇ ਜ਼ਖਮ ਅੱਜ ਵੀ ਹਰੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਜਪਾ ਦੀ ਸੰਸਦ ਮੈਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋ ਬਣਾਈ ਗਈ ਐਮਰਜੈਂਸੀ ਫਿਲਮ ਪੰਜਾਬ ਦੇ ਵੱਖ-ਵੱਖ ਸਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ| ਇਸ ਫਿਲਮ ਦੀਆ ਟਿਕਟਾ
ਭਾਜਪਾ ਦੀ ਸੰਸਦ ਮੈਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋ ਬਣਾਈ ਗਈ ਐਮਰਜੈਂਸੀ ਫਿਲਮ ਪੰਜਾਬ ਦੇ ਵੱਖ-ਵੱਖ ਸਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ| ਇਸ ਫਿਲਮ ਦੀਆ ਟਿਕਟਾ
ਲੰਘੇ ਦਿਨ (੭ ਜੂਨ ਨੂੰ) ਸ਼ਹੀਦ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਦੀ ਯਾਦ ਵਿੱਚ ਦੂਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ ।
ਲੰਘੇ ਦਿਨ (੭ ਜੂਨ ਨੂੰ) ਸ਼ਹੀਦ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਦੀ ਯਾਦ ਵਿੱਚ ਦੂਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: