Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਾਂ ਤਾਂ ਨਜਰਬੰਦ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਮੈਂ ਚੜਾਈ ਕਰ ਜਾਵਾਂਗਾ: ਬਾਪੂ ਸੂਰਤ ਸਿੰਘ

ਜਾਂ ਤਾਂ ਨਜਰਬੰਦ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਮੈਂ ਚੜਾਈ ਕਰ ਜਾਵਾਂਗਾ: ਬਾਪੂ ਸੂਰਤ ਸਿੰਘ

ਬਰਨਾਲਾ (25 ਅਪ੍ਰੈਲ, 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜਰਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੇ ਦਿ੍ਰੜ ਇਰਾਦੇ ਨਾਲ ਕਿਹਾ ਕਿ ਜਾਂ ਤਾਂ ਨਜਰਬੰਦ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਮੈਂ ਆਪਣੀ ਚੜਾਈ ਕਰ ਜਾਵਾਂਗਾ।

ਬਾਪੂ ਸੂਰਤ ਸਿੰਘ ਖ਼ਾਲਸਾ
ਬਾਪੂ ਸੂਰਤ ਸਿੰਘ ਖ਼ਾਲਸਾ

ਉਨਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਭੁੱਖ ਹੜਤਾਲ 100ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ, ਉਹ ਮਾਨਸਿਕ ਤੌਰ ’ਤੇ ਪੂਰੀ ਤਰਾਂ ਚੜਦੀ ਕਲਾ ਵਿੱਚ ਹਨ, ਪਰ ਸਰੀਰਕ ਤੌਰ ’ਤੇ ਕਮਜੋਰੀ ਜਰੂਰ ਮਹਿਸੂਸ ਹੋਣ ਲੱਗੀ ਹੈ।

ਜਗਸੀਰ ਸਿੰਘ ਸੰਧੂ ਨਾਲ ਗੱਲ ਕਰਦਿਆਂ ਬਾਪੂ ਖਾਲਸਾ ਨੇ ਕਿਹਾ ਹੈ ਕਿ ਬਾਦਲ ਸਰਕਾਰ ਵੱਲੋਂ ਵੀ ਉਹਨਾਂ ਦੀ ਸਰੀਰਕ ਕਮਜੋਰੀ ਨੂੰ ਦੇਖਦਿਆਂ ਹੀ ਜ਼ੇਲ ਰੂਪੀ ਸਿਵਲ ਹਸਤਪਤਾਲ ਲੁਧਿਆਣਾ ਵਿਚੋਂ ਰਿਹਾਈ ਕੀਤੀ ਗਈ ਤਾਂਕਿ ਉਹਨਾਂ ਦੀ ਚੜਾਈ ਦਾ ਸਮਾਂ ਬਾਦਲ ਸਰਕਾਰ ਦੀ ਹਿਰਾਸਤ ਤੋਂ ਬਾਹਰ ਜਾ ਕੇ ਆਵੇ।

ਬਾਪੂ ਖਾਲਸਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਗਿਲਾ ਨਹੀਂ ਹੈ, ਕਿਉਕਿ ਬਾਦਲ ਕਦੇ ਵੀ ਸਿੱਖ ਕੌਮ ਦੇ ਹੱਕ ਨਹੀਂ ਖੜਿਆ ਹੈ, ਪਰ ਉਹ ਮਹਿਤੇ, ਚਾਵਲੇ, ਵਲਟੋਹਿਆਂ, ਗਰੇਵਾਲਾਂ ਅਤੇ ਉਹਨਾਂ ਟਕਸਾਲੀਆਂ ’ਤੇ ਬਹੁਤ ਦੁੱਖ ਮਹਿਸੂਸ ਕਰਦੇ ਹਨ, ਜਿਹੜੇ ਕਦੇ ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਖਾਲਸਾ ਦੇ ਖਾਸਮ ਖਾਸ ਕਹਾਉੰਂਦੇ ਸਨ ਅਤੇ ਅੱਜ ਕੁਰਸੀਆਂ ਦੇ ਮੋਹ ਵਿੱਚ ਪੈ ਕੇ ਆਪਣੇ ਉਹਨਾਂ ਸਾਥੀਆਂ ਦਾ ਖਿਆਲ ਹੀ ਛੱਡ ਚੁੱਕੇ ਹਨ, ਜੋ ਸੰਤ ਭਿੰਡਰਾਂਵਾਲਿਆਂ ਦੇ ਦਰਸਾਏ ਮਾਰਗ ’ਤੇ ਚੱਲਦੇ ਅੱਜ ਤਿੰਨ ਦਹਾਕਿਆਂ ਤੋਂ ਜ਼ੇਲਾਂ ਵਿੱਚ ਸੜ ਰਹੇ ਹਨ।

ਉਹਨਾਂ ਕਿਹਾ ਕਿ ਕਮਾਲ ਦੀ ਗੱਲ ਹੈ ਜੇਹੜੇ ਸੰਤ ਭਿੰਡਰਾਂਵਾਲਿਆਂ ਦੇ ਸਮੇਂ ਵੀ ਕੌਮ ਦੇ ਆਗੂ ਸਨ, ਬਾਦਲ ਦੀ ਚਾਪਲੂਸੀ ਕਰਕੇ ਅੱਜ ਵੀ ਉਹੀ ਆਪਣੇ ਆਪ ਨੂੰ ਕੌਮ ਦੇ ਆਗੂ ਕਹਾ ਰਹੇ ਹਨ। ਬਾਪੂ ਖਾਲਸਾ ਨੇ ਕਿਹਾ ਕਿ 26 ਅਪ੍ਰੈਲ ਨੂੰ ਉਹਨਾਂ ਦੇ ਸਮਰਥਕਾਂ ਦੀ ਇੱਕ ਮੀਟਿੰਗ ਉਹਨਾਂ ਦੇ ਗ੍ਰਹਿ ਸਥਾਨ ਹਸਨਪੁਰ ਵਿਖੇ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਸਮਰਥਕਾਂ ਅਗਲੇ ਸੰਘਰਸ਼ ਬਾਰੇ ਕੋਈ ਠੋਸ ਨੀਤੀ ਅਖਿਤਾਰ ਕਰਨ ਲਈ ਕਹਿਣਗੇ, ਕਿਉਕਿ ਉਹ ਇਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਕਰਨਗੇ ਅਤੇ ਉਹ ਆਪਣੀ ਅਰਦਾਸ ਨੂੰ ਪੂਰੀ ਕਰਨ ਵਾਸਤੇ ਗੁਰੂ ਚਰਨਾਂ ਨਾਲ ਬਿਰਤੀ ਜੋੜ ਲੈਣਗੇ।

ਉਹਨਾਂ ਕਿਹਾ ਕਿ ਉਹ ਆਪਣਾ ਪ੍ਰਣ ਨਿਭਾਉਣ ਲਈ ਪੂਰੀ ਤਰਾਂ ਚੜਦੀ ਕਲਾ ਵਿੱਚ ਹਨ ਅਤੇ ਅੱਗੇ ਕੌਮ ਨੇ ਇਸ ਸੰਘਰਸ਼ ਨੂੰ ਜਾਰੀ ਰੱਖਣਾ ਹੈ। ਇਸ ਮੌਕੇ ਪ੍ਰਗਟ ਸਿੰਘ ਜੋਧਪੁਰੀ, ਬਲਵੀਰ ਸਿੰਘ ਬੀਰਾ ਆਦਿ ਵੀ ਹਾਜਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: