Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਲੰਡਰ ਮਸਲੇ ਵਿਚ ਉਲਝੀ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ

ਕੈਲੰਡਰ ਮਸਲੇ ਵਿਚ ਉਲਝੀ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਾਲ 2010 ਵਿੱਚ ਸੋਧਾਂ ਦੇ ਨਾਮ ਹੇਠ ਮਿਲਗੋਭਾ ਬਣਾਕੇ ‘ਨਾਨਕਸ਼ਾਹੀ’ ਦੇ ਸਿਰਲੇਖ ਹੇਠ ਛਾਪਿਆ ਤੇ ਪ੍ਰਚਾਰਿਆ ਜਾ ਰਿਹਾ ਕੈਲੰਡਰ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜਿਆਂ ਦੀ ਤਾਰੀਖਾ ਵਿੱਚ, ਪਿਛਲੇ ਸਾਲ ਨਾਲੋਂ ਵੱਡਾ ਫਰਕ ਹੋਣ ਕਰਕੇ, ਸ਼੍ਰੋਮਣੀ ਕਮੇਟੀ ਦੀ ਕੈਲੰਡਰ ਕਮੇਟੀ 3 ਮਈ ਨੂੰ 11.00 ਵਜੇ ਇੱਕ ਵਾਰ ਫਿਰ ਸਿਰ ਜੋੜਕੇ ਬੈਠ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਾਰਚ ਮਹੀਨੇ ਹੀ ਬੜੇ ਹੀ ਜੋਰ ਸ਼ੋਰ ਨਾਲ ਰਲੀਜ ਕੀਤਾ ਗਿਆ ਸੰਮਤ 550 ਦਾ ਕੈਲੰਡਰ, ਹੁਣ ਤੀਕ ਲੱਖਾਂ ਦੀ ਗਿਣਤੀ ਵਿੱਚ ਛਪਵਾ ਕੇ ਵੰਡਿਆ ਵੀ ਜਾ ਚੁੱਕਾ ਹੈ ਪਰ ਅਚਨਚੇਤ ਹੀ ਇਸ ਅਨੁਸਾਰ ਆਣ ਵਾਲੇ ਗੁਰਪੁਰਬਾਂ ਦੀਆਂ ਤਾਰੀਖ ਵਿੱਚ ਸੰਮਤ 549 ਦੇ ਕੈਲੰਡਰ ਦੀਆਂ ਤਾਰੀਖਾਂ ਤੋਂ ਵੱਡਾ ਫਰਕ ਸਾਹਮਣੇ ਆਣ ਦਾ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।

(ਫਾਈਲ ਫੋਟੋ)

ਜਾਣਕਾਰਾਂ ਅਨੁਸਾਰ ਗਿਆਨੀ ਜੀ ਦੁਆਰਾ ਦਿੱਤੇ ਜੁਬਾਨੀ ਆਦੇਸ਼ ਤੇ ਕੈਲੰਡਰ ਕਮੇਟੀ ਦੇ ਮੈਂਬਰਾਂ ਦੀ ਹੰਗਾਮੀ ਇੱਕਤਰਤਾ 3 ਮਈ ਨੂੰ ਸਵੇਰੇ 11.00 ਵਜੇ ਬੁਲਾ ਲਈ ਗਈ ਹੈ। ਦੱਸਿਆ ਗਿਆ ਹੈ ਕਿ ਇਹ ਕਮੇਟੀ ਇਹ ਵਿਚਾਰ ਕਰੇਗੀ ਕਿ ਆਖਿਰ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ, ਗੁਰਤਾ ਗੱਦੀ ਦਿਵਸ ਦੀਆਂ ਤਾਰੀਖਾਂ ਵਿੱਚ ਸੰਮਤ 549 ਨਾਲੋਂ 19-19 ਦਿਨ ਦਾ ਫਰਕ ਕਿਵੇਂ ਆ ਗਿਆ। ਜਿਕਰਯੋਗ ਹੈ ਕਿ ਕਮੇਟੀ ਦੁਆਰਾ ਰਲੀਜ ਕੀਤੇ ਸੰਮਤ 549 ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ 28 ਜੇਠ ਮੁਤਾਬਿਕ 10 ਜੂਨ 2017 ਸੀ ਜੋ ਇਸ ਵਾਰ ਸੰਮਤ 550 ਅਨੁਸਾਰ 15 ਹਾੜ ਮੁਤਾਬਿਕ 29 ਜੂਨ 2018 ਹੈ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਨਾਲ ਸਬੰਧਤ ਮੀਰੀ-ਪੀਰੀ ਦਿਵਸ ਜੋ ਪਿਛਲੇ ਕੈਲੰਡਰ ਅਨੁਸਾਰ 19 ਹਾੜ ਮੁਤਾਬਿਕ 3 ਜੁਲਾਈ 2017 ਸੀ ਇਸ ਵਾਰ 7 ਸਾਵਣ ਮੁਤਾਬਿਕ 22 ਜੁਲਾਈ 2018 ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ, ਸੰਮਤ 549 ਅਨੁਸਾਰ 7 ਭਾਦੋਂ ਮੁਤਾਬਿਕ 22 ਅਗਸਤ 2017 ਸੀ ਜੋ ਇਸ ਵਾਰ 25 ਭਾਦੋਂ ਮੁਤਾਬਿਕ 10 ਸਤੰਬਰ ਹੈ। ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਬਾਕੀ ਗੁਰ ਦਿਹਾੜਿਆਂ ਵਿੱਚ ਵੀ ਫਰਕ ਹੈ।

ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਪਿਛਲੇ ਸੰਮਤ 549 ਅਨੁਸਾਰ 18 ਹਾੜ ਮੁਤਾਬਿਕ 2 ਜੁਲਾਈ 2017 ਸੀ ਤੇ ਇਸ ਵਾਰ ਵੀ 18 ਹਾੜ ਮੁਤਾਬਿਕ 2 ਜੁਲਾਈ 2018 ਹੀ ਹੈ। ਪ੍ਰਬੰਧਕਾਂ ਵਲੋਂ ਬੜੇ ਹੀ ਗੁਪਤ ਢੰਗ ਨਾਲ ਬੁਲਾਈ ਗਈ ਕੈਲੰਡਰ ਕਮੇਟੀ ਇੱਕਤਰਤਾ ਕੀ ਫੈਸਲਾ ਲੈਂਦੀ ਹੈ ਇਹ ਤਾਂ ਸਮਾਂ ਹੀ ਦਸੇਗਾ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਚ ਪ੍ਰਧਾਨੀ ਜਥੇ ਨੇ ਚਾਵਲਾ ਮਾਮਲੇ ਸਬੰਧੀ ਜਾਰੀ ਸਾਂਝੇ ਬਿਆਨ ਵਿੱਚ ਖਾਲਸਾ ਪੰਥ ਨੂੰ ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਏ ਨਿਘਾਰ ਬਾਰੇ ਗੰਭੀਰ ਵਿਚਾਰ ਕਰਨ ਅਤੇ ਸਰਬ ਪ੍ਰਵਾਨ ਯੋਗ ਸ਼ਖ਼ਸੀਅਤਾਂ
ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਅਤੇ ਜਾਂਚ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ 11 ਅਕਤੂਬਰ ਨੂੰ 251 ਮੈਂਬਰੀ ਸਿੱਖ ਜੱਥੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣ ਦਾ ਐਲਾਨ
ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: