Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਏਜੀਪੀਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤੀ ਮੰਨੂਵਾਦੀ ਅੱਤਵਾਦ ਨਾਲ ਜੋੜਿਆ

ਏਜੀਪੀਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤੀ ਮੰਨੂਵਾਦੀ ਅੱਤਵਾਦ ਨਾਲ ਜੋੜਿਆ

ਫ਼ਰੀਮਾਂਟ :- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਨਿੱਝਰ ਦੇ ਕਤਲ ਨੂੰ ਭਾਰਤ ਸਰਕਾਰ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ। ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਗੈਂਗਾਂ ਨੂੰ ਰਕਮਾਂ ਦੇ ਕੇ ਸੋਸ਼ਲ ਮੀਡੀਏ ਉਤੇ ਸਿੱਖ ਆਗੂਆਂ ਦੇ ਕਤਲ ਕਰਵਾਉਣ ਦੀਆਂ ਜ਼ਿਮੇਵਾਰੀਆਂ ਲੈਣ ਨੂੰ ਸਰਕਾਰੀ ਅੱਤਵਾਦ ਕਿਹਾ ਜਾ ਸਕਦਾ ਹੈ….

ਹਾਲੇ ਦੀਪ ਸਿੱਧੂ ਤੇ ਮੂਸੇਵਾਲੇ ਦੇ ਕਤਲਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਕੌਮ ਦੇ ਜਰਨੈਲ ਭਾਈ ਪੰਜਵੜ, ਭਾਈ ਖੰਡਾ ਤੇ ਹੁਣ ਭਾਈ ਨਿੱਝਰ ਨੂੰ ਸ਼ਹੀਦ ਕਰਕੇ ਭਾਰਤੀ ਹਕੂਮਤ ਵੱਡੀ ਦਹਿਸ਼ਤਗਰਦ ਦੇ ਤੌਰ ਉਤੇ ਸਾਹਮਣੇ ਆਈ ਹੈ ਜਿਸਦੀ ਸਖ਼ਤ ਆਲੋਚਨਾ ਹੋਣੀ ਚਾਹੀਦੀ ਹੈ ਤੇ ਇਸਤੋਂ ਇਲਾਵਾ ਸਿੱਖ ਆਗੂਆਂ ਨੂੰ ਆਪਣੀ ਸੁਰਖਿਆ ਪ੍ਰਤੀ ਚੌਕੰਨੇ ਰਹਿਣਾ ਚਾਹੀਦਾ ਹੈ ਤੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਤੇ ਪੁਲੀਸ ਫੋਰਸਾਂ ਤੱਕ ਪਹੁੰਚ ਕਰਕੇ ਭਾਰਤ ਸਰਕਾਰ ਦੀਆਂ ਸਿੱਖਾਂ ਤੇ ਹੋਰ ਘੱਟ-ਗਿਣਤੀਆਂ ਪ੍ਰਤੀ ਨਸਲਘਾਤੀ ਨੀਤੀਆਂ ਬਾਰੇ ਦੱਸਣਾ ਚਾਹੀਦਾ ਹੈ।

ਇੱਥੋਂ ਤੱਕ ਕਿ ਸਿੱਖ ਕੌਮ ਦੇ ਨੌਜਵਾਨ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਤੇ ਖਾਲਸਾ ਵਹੀਰ ਦੇ ਮੁੱਖ ਆਗੂਆਂ ਨੂੰ ਪੰਜਾਬ ਤੋਂ ਢਾਈ ਹਜ਼ਾਰ ਕਿਲੋਮੀਟਰ ਦੂਰ ਬਿਨਾ ਕਿਸੇ ਦੋਸ਼ ਤੋਂ ਕੈਦ ਕਰਨਾ ਇਹ ਦਰਸਾਉਂਦਾ ਹੈ ਕਿ ਭਾਰਤ ਦੀ ਮੋਦੀ ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਸਿੱਖਾਂ ਨੂੰ ਆਗੂਹੀਣ ਕਰਕੇ ਸਿੱਖਾਂ ਦੀ ਵੱਡੀ ਨਸਲਕੁਸ਼ੀ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਦਾ ਬਿਲੀਅਨਜ਼ ਡਾਲਰਾਂ ਦਾ ਪਾਣੀ ਲੁੱਟ ਕੇ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੀਆਂ ਨੇ।

ਬਿਆਨ ਦੇ ਅੰਤ ਵਿੱਚ ਸੰਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਅਪੀਲ ਕੀਤੀ ਹੈ ਕਿ ਅਸੀਂ ਕੱਠੇ ਹੋਈਏ, ਸਿਰ ਜੋੜੀਏ ਤੇ ਭਾਰਤ ਦੇ ਸਰਕਾਰੀ ਅੱਤਵਾਦ ਨੂੰ ਅਮਰੀਕਾ-ਕੈਨੇਡਾ ਦੇ ਸ਼ਾਨਦਾਰ ਲੋਕਤਾਂਤਰਿਕ ਕਨੂੰਨਾਂ ਨਾਲ ਨਜਿੱਠਣ ਲਈ ਸਰਕਾਰਾਂ ਤੱਕ ਪਹੁੰਚ ਕਰੀਏ। ਏਜੀਪੀਸੀ ਹਰ ਤਰਾਂ ਦੇ ਸਹਿਯੋਗ ਲਈ ਤਿਆਰ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ
ਪ੍ਰਮੁੱਖ ਕੈਨੇਡੀਅਨ ਸਿੱਖ ਜਥੇਬੰਦੀਆਂ ਦੇ ਇੱਕ ਗੱਠਜੋੜ ਨੇ ਫੈਡਰਲ ਸੰਸਦ ਮੈਂਬਰਾਂ ਨੂੰ ਭਾਰਤੀ ਅੰਤਰ-ਰਾਸ਼ਟਰੀ ਜਬਰ ਵਿਰੁੱਧ ਠੋਸ ਵਚਨਬੱਧਤਾਵਾਂ ਕਰਨ ਦਾ ਸੱਦਾ ਦਿੱਤਾ ਹੈ, ਅਤੇ ਪੱਖਪਾਤੀ ਪ੍ਰਤੀਕਿਰਿਆਵਾਂ ਅਤੇ ਕੂਟਨੀਤਕ ਪ੍ਰਗਤੀ ਦੀ
ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਅਧਿਕਾਰਤ ਭਾਰਤ ਦੌਰੇ 'ਤੇ ਹਨ। ਇਸ ਮੌਕੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਉਹਨਾਂ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਕਨੇਡਾ ਵਿੱਚ ਸਿੱਖਾਂ ਵਿਰੁੱਧ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: