Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਨੇ ਕੀਤੀ ਭਰਤੀ ਮੁਹਿੰਮ ਸ਼ੁਰੂ

ਆਮ ਆਦਮੀ ਪਾਰਟੀ ਨੇ ਕੀਤੀ ਭਰਤੀ ਮੁਹਿੰਮ ਸ਼ੁਰੂ

ਸਮਰਾਲਾ(23 ਅਗਸਤ, 2015): ਅੱਜ ਆਮ ਆਦਮੀ ਪਾਰਟੀ ਦੀ ਭਰਤੀ ਮੁਹਿੰਮ ਦਾ ਆਗਾਜ਼ ਸਮਰਾਲਾ ਵਿੱਚ ਦਿੱਲੀ ਤੋਂ ਆਈ ਟੀਮ ਦੇ ਮੈਂਬਰ ਅਲੋਕ ਵਰਮਾ ਅਬਜ਼ਰਵਰ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ, ਸੁਨੀਲ ਤੋਮਰ, ਅਮਿਤ ਤੋਮਰ, ਕਰਨ ਅਤੇ ਉਮੇਸ਼ ਗੋਇਲ ਨੇ ਕੀਤਾ।

ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ

2017 ਦੀਆਂ ਵਿਧਾਨ ਸਭਾ ਚੋਣਾਂ  ਦੇ ਮੱਦੇਨਜ਼ਰ ਪੰਜਾਬ ਭਰ ਵਿੱਚ 20 ਅਗਸਤ ਤੋਂ 10 ਦਿਨਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੈਂਬਰਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ। ਸਮਰਾਲਾ ਵਿਧਾਨ ਸਭਾ ਹਲਕੇ ਵਿੱਚ ਦਸ ਵੱਖ ਵੱਖ ਥਾਵਾਂ ੳੁੱਤੇ ਮੇਜ ਲਗਾ ਕੇ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਭਰਤੀ ਸਬੰਧੀ ਪਾਰਟੀ ਵੱਲੋਂ ਟੋਲ ਫਰੀ ਨੰਬਰ 8007006003 ਜਾਰੀ ਕੀਤਾ ਗਿਆ ਹੈ। ਜਿਸ ਕਿਸੇ ਵਿਅਕਤੀ ਨੇ ਮੈਂਬਰ ਬਣਨਾ ਹੁੰਦਾ ਹੈ ਤਾਂ ਉਹ ਇਸ ਟੋਲ ਫ੍ਰੀ ਨੰਬਰ ੳੁੱਤੇ ਕਾਲ ਕਰਨ ਉਪਰੰਤ ਮੈਂਬਰ ਨੂੰ ਭਰਤੀ ਦਾ ਮੈਸਿਜ ਆ ਜਾਂਦਾ ਹੈ ਅਤੇ ਵਿਅਕਤੀ ਦੀ ਮੈਂਬਰਸ਼ਿਪ ਹੋ ਜਾਂਦੀ ਹੈ।

 ਅੱਜ ਦੀ ਭਰਤੀ ਮੁਹਿੰਮ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਦੇਖਿਆ ਗਿਆ। ਅੱਜ ਦੀ ਭਰਤੀ ਮੁਹਿੰਮ ਮੌਕੇ ਜਥੇਦਾਰ ਸੁਜਾਨ ਸਿੰਘ ਮੰਜਾਲੀ ਕਲਾਂ, ਜਗਤਾਰ ਸਿੰਘ ਦਿਆਲਪੁਰਾ, ਮਨਪ੍ਰੀਤ ਸਿੰਘ ਸਮਰਾਲਾ, ਡਾ. ਹਰਬੰਸ ਲਾਲ, ਕਸ਼ਮੀਰੀ ਲਾਲ, ਹਰਦੀਪ ਸਿੰਘ, ਨਰੇਸ਼ ਵਾਲੀਆ, ਬੰਤ ਸਿੰਘ, ਸੰਤੋਖ ਸਿੰਘ ਨਾਗਰਾ, ਰਿੰਪੀ ਵਰਮਾ, ਮਲਕੀਤ ਸਿੰਘ, ਹਰਜੀਤ ਸਿੰਘ, ਕੁਲਵੀਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ ਮਾਣਕੀ, ਮੇਵਾ ਸਿੰਘ, ਅਵਤਾਰ ਸਿੰਘ ਉਟਾਲਾਂ, ਜਸਪਾਲ ਸਿੰਘ ਸਮਰਾਲਾ, ਚੌਧਰੀ ਧਿਆਨ ਸਿੰਘ, ਧੰਨਵੰਤ ਸਿੰਘ, ਆਦਿ ਹਾਜ਼ਰ ਸਨ।

ਆਮ ਆਦਮੀ ਪਾਰਟੀ ਦੇ ਖੇੜੀ ਨੌਧ ਸਿੰਘ ਦੇ ਇੰਚਾਰਜ ਪ੍ਰਹਲਾਦ ਸਿੰਘ ਮਾਜਰੀ ਅਤੇ ਯੂਥ ਆਗੂ ਰਾਜਦੀਪ ਸਿੰਘ ਬਡਲਾ ਵਲੋਂ ਨਵੀਂ ਮੈਂਬਰਸ਼ਿੱਪ ਦੀ ਸ਼ੁਰੂਆਤ ਖੇੜੀ ਨੌਧ ਸਿੰਘ ਤੋਂ ਕੀਤੀ ਗਈ। ਉਨਾਂ ਦੱਸਿਆ ਕਿ ਸਰਕਲ ਖੇੜੀ ਨੌਧ ਸਿੰਘ ਦੇ ਵੱਖ ਵੱਖ ਪਿੰਡਾਂ ਵਿੱਚ ਬੂਥ ਇੰਚਾਰਜ ਅਤੇ ਮੈਂਬਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਾਰਟੀ ਦਾ ਮੈਂਬਰ ਬਣਨ ਲਈ ਹੈਲਪ ਲਾਈਨ ਨੰਬਰ 80070-06003 ਅਤੇ ਮਿਸ ਕਾਲ ਕਰਕੇ ਵੀ ਮੈਂਬਰ ਬਣਨ ਦੀ ਅਪੀਲ ਕੀਤੀ ਗਈ।

ਉਨਾਂ ਦੱਸਿਆ ਕਿ ਪਾਰਟੀ ਹਾਈ ਕਮਾਂਡ ਦੀਆਂ ਹਦਾਇਤਾਂ ਮੁਤਾਬਕ ਇਸਤਰੀ ਵਿੰਗ, ਕਿਸਾਨ ਵਿੰਗ, ਯੂਥ ਵਿੰਗ, ਐਨ.ਆਰ. ਆਈ.ਵਿੰਗ ਵੀ ਸਥਾਪਿਤ ਕਰੇਗੀ।           ਇਸ ਮੌਕੇ ਉਤੇ ਪ੍ਰਿਤਪਾਲ ਸਿੰਘ, ਗੁਰਦਾਸ ਸਿੰਘ, ਪਰਮਜੀਤ ਸਿੰਘ, ਸ਼ਰਨਜੀਤ  ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਸ਼ਰਨਜੀਤ ਸਿੰਘ, ਪਰਵਿੰਦਰ ਸਿੰਘ, ਉਪਿੰਦਰਦੀਪ ਸਿੰਘ, ਗੁਰਮੇਲ ਸਿੰਘ ਪੰਚ ਮੁੱਲਾਂਪੁਰ, ਸਤੀਸ਼ ਕੁਮਾਰ, ਰਾਜੀਵ ਕੁਮਾਰ, ਸੁਖਦੇਵ ਸਿੰਘ ਕਾਲਾ ਆਦਿ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: