Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਓ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰੀਏ: ਵਿਦੇਸ਼ ਰਹਿੰਦੇ ਨੌਜਵਾਨ ਨੇ ਪੰਜਾਬ ਚ ਆਪਣੇ ਖੇਤਾਂ ਚ ਜੰਗਲ ਲਵਾਇਆ

ਆਓ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰੀਏ: ਵਿਦੇਸ਼ ਰਹਿੰਦੇ ਨੌਜਵਾਨ ਨੇ ਪੰਜਾਬ ਚ ਆਪਣੇ ਖੇਤਾਂ ਚ ਜੰਗਲ ਲਵਾਇਆ

ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ਅਤੇ ਇੱਥੇ ਜੰਗਲਾਤ ਹੇਠ ਰਕਬਾ ਸਿਰਫ 3.67% ਹੈ। ਪੰਜਾਬ ਦਾ ਸਿਰਫ 6% ਹਿੱਸਾ ਹੀ ਰੁੱਖਾਂ ਦੀ ਛਤਰੀ ਹੇਠ ਹੈ। ਅੱਜ ਹਰ ਪੰਜਾਬ ਵਾਸੀ ਤੇ ਪੰਜਾਬ ਦਾ ਦਰਦੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਜਲ ਤੇ ਵਾਤਾਵਰਨ ਦੇ ਸੰਕਟ ਦੀ ਰੋਕਥਾਮ ਲਈ ਬਣਦਾ ਉੱਦਮ ਕਰੇ। ਕੁਰਾਲੀ ਦੇ ਨੌਜਵਾਨ ਗੁਰਜਸਪਾਲ ਸਿੰਘ ਦੇ ਪਰਿਵਾਰ, ਜੋ ਅੱਜ ਕੱਲ ਵਿਦੇਸ਼ ਵਿਚ ਰਹਿੰਦੇ ਹਨ, ਵੱਲੋਂ ਕੁਝ ਮਹੀਨੇ ਪਹਿਲਾਂ ਆਪਣੀ ਪੁਸ਼ਤੈਨੀ ਜਮੀਨ ਝੋਨਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਕਾਰਸੇਵਾ ਸੰਸਥਾ ਖਡੂਰ ਸਾਹਿਬ ਵੱਲੋਂ 550 ਗੁਰੂ ਨਾਨਕ ਯਾਦਗਾਰੀ ਜੰਗਲ ਲਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡ ਸੰਤਪੁਰ ਚੁੱਪਕੀ (ਨੇੜੇ ਕੁਰਾਲੀ) ਵਿਖੇ ਪੈਂਦੀ ਗੁਰਜਸਪਾਲ ਸਿੰਘ ਹੋਰਾਂ ਦੇ ਪਰਿਵਾਰ ਦੀ ਜਮੀਨ ਵਿਚ ਕਰੀਬ 2 ਕਨਾਲ ਰਕਬੇ ਵਿਚ 25 ਜੁਲਾਈ 2022 ਨੂੰ 184ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਬੂਟੇ ਲਗਾਏ ਗਏ। ਇਸ ਝਿੜੀ ਵਿਚ ਫਲਦਾਰ, ਫੁੱਲਦਾਰ, ਛਾਂ-ਦਾਰ, ਸੁਗੰਧੀਦਾਰ ਅਤੇ ਦਵਾ-ਦਾਰ ਵਨਗੀਆਂ ਦੀਆਂ 50 ਕਿਸਮਾਂ ਦੇ ਰੁੱਖਾਂ ਦੇ 550 ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਸਮੁੱਚੀ ਸੇਵਾ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵਲੋਂ ਬਾਬਾ ਦਵਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਇਸ ਝਿੜੀ ਲਈ

#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ ਕੇਂਦਰ ਵਲੋਂ ਤਾਲਮੇਲ ਕੀਤਾ ਗਿਆ ਸੀ। ਵਿਦੇਸ਼ ਤੋਂ ਗੱਲਬਾਤ ਕਰਦਿਆਂ ਗੁਰਜਸਪਾਲ ਸਿੰਘ ਨੇ ਕਿਹਾ ਕਿ ਉਹਨਾ ਦਾ ਪਰਿਵਾਰ ਹੁਣ ਖੇਤੀ ਦੀ ਆਮਦਨ ਉੱਤੇ ਨਿਰਭਰ ਨਹੀਂ ਹੈ ਇਸ ਲਈ ਉਹਨਾ ਕੁਝ ਰਕਬੇ ਵਿਚ ਝਿੜੀ ਲਵਾ ਦਿੱਤੀ ਹੈ ਅਤੇ ਰਹਿੰਦੀ ਥਾਂ ਵਿਚ ਫਲਦਾਰ ਰੁੱਖ ਲਗਾਉਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸਮਰੱਥ ਹਿੱਸੇ- ਖਾਸ ਕਰ ਵਿਦੇਸ਼ੀਂ ਰਹਿੰਦੇ ਜੀਆਂ ਨੂੰ, ਜੋ ਕਿ ਖੇਤੀ ਦੀ ਆਮਦਨ ਉੱਤੇ ਨਿਰਭਰ ਨਹੀਂ ਹਨ, ਆਪਣੀ ਜਮੀਨ ਝੋਨਾ ਮੁਕਤ ਕਰਨ ਅਤੇ ਕੁਝ ਤਾਂ ਉੱਤੇ ਝਿੜੀਆਂ ਲਵਾ ਕੇ ਰੁੱਖਾਂ ਹੇਠ ਰਕਬਾ ਵਧਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਬਾਰੇ ਵਿਚ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਰ ਅਸੀਂ ਅੱਜ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇਗਾ। ਜੇਕਰ ਪੰਜਾਬ ਵਿੱਚ ਪਾਣੀ ਦੇ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ
ਪੰਜਾਬ ਸਰਕਾਰ ਨੇ 2020 ਵਿੱਚ ਮੱਤੇਵਾੜਾ ਵਿਖੇ ਕਾਰਖਾਨੇ ਲਾਉਣ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। 2022 ਵਿੱਚ ਸਰਕਾਰ ਬਦਲਣ ਤੋਂ ਬਾਅਦ, ਨਵੀਂ ਸਰਕਾਰ ਨੇ ਇਸਦਾ ਨਾਮ ਬਦਲ ਕੇ "ਕੁਮ-ਕਲਾਂ
ਵਾਤਾਵਰਨ ਅਤੇ ਜੰਗਲਾਤ ਦੀ ਛਤਰੀ ਹੇਠਲੇ ਇਲਾਕੇ ਬਾਰੇ ਵਧ ਰਹੀਆਂ ਚਿੰਤਾਵਾਂ ਦੌਰਾਨ ਪੰਜਾਬ ਵਿਚ ਜੰਗਲਾਤ ਹੇਠਲਾ ਇਲਾਕਾ ਸਾਲ 2019 ਦੇ ਮੁਕਾਬਲੇ ਸਾਲ 2021 ਵਿਚ 2 ਵਰਗ ਕਿੱਲੋ-ਮੀਟਰ ਘਟ ਗਿਆ ਹੈ।
ਪੰਜਾਬ ਵਿੱਚ ਫਸਲੀ ਵੰਨਸੁਵੰਨਤਾ ਲਿਆਉਣ ਲਈ ਬਾਗਬਾਨੀ ਇੱਕ ਅਹਿਮ ਬਦਲ ਹੈ। ਬਾਗਬਾਨੀ ਤਹਿਤ ਪ੍ਰਚੱਲਤ ਫਸਲਾਂ ਹੇਠੋਂ ਰਕਬਾ ਕੱਢਣ ਵਿੱਚ ਪਰਵਾਸੀ ਭਾਈਚਾਰਾ ਬਹੁਤ ਅਹਿਮ ਭੁਮਿਕਾ ਨਿਭਾਅ ਸਕਦਾ ਹੈ। ਬਾਗ ਲਗਾਉਣ ਉੱਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: