Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਲੀਗੜ੍ਹ ਵਿੱਚ ਘੱਟ ਗਿਣਤੀ ਲੋਕਾਂ ਦੇ ਧਰਮ ਬਦਲਣ ਲਈ ਕੀਤਾ ਜਾਣ ਵਾਲਾ ਸਮਾਗਮ ਰੱਦ

ਅਲੀਗੜ੍ਹ ਵਿੱਚ ਘੱਟ ਗਿਣਤੀ ਲੋਕਾਂ ਦੇ ਧਰਮ ਬਦਲਣ ਲਈ ਕੀਤਾ ਜਾਣ ਵਾਲਾ ਸਮਾਗਮ ਰੱਦ

ਅਲੀਗੜ੍ਹ (17 ਦਸੰਬਰ, 2014): ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਰੂਪ ਵਿੱਚ ਹਿੰਦੂਤਵੀਆਂ ਦੇ ਕਾਬਜ਼ ਹੋਣ ਤੋਂ ਬਾਅਦ ਇੰਨਾਂ ਵੱਲੋਂ ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀਆਂ ਨੂੰ ਬੇਇੱਜਤ ਕਰਨ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ।

aligarh7ਪਿੱਛਲੇ ਦਿਨੀ ਆਗਰਾ ਵਿੱਚ ਕੁਝ ਮੁਸਲਮਾਨ ਪਰਿਵਾਰਾਂ ਦਾ ਧਰਮ ਬਦਲਾਉਣ ਤੋਂ ਬਾਅਦ ਇੰਨ੍ਹਾਂ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਕ੍ਰਿਸਮਿਸ ਦੇ ਮੌਕੇ ਅਲੀਗੜ ਵਿੱਚ ਵੱਡੇ ਪੱਧਰ ‘ਤੇ ਇੱਕ ਵਿਸ਼ੇਸ਼ ਘੱਟ ਗਿਣਤੀ ਧਰਮ ਦੇ ਲੋਕਾਂ ਦਾ ਧਰਮ ਬਦਲਣ ਲਈ ਇੱਕ ਸਮਾਗਮ ਰੱਖਿਅ ਸੀ।ਪਰ ਇਸਦੇ ਐਲਾਨ ਪਿੱਛੋ ਹਰ ਖੇਤਰ ਵਿੱਚ ਇਸਦਾ ਤਕੜਾ ਵਿਰੋਧ ਹੋਇਆ ਸੀ।

ਧਰਮ ਪਰਿਵਰਤਨ ਪ੍ਰੋਗਰਾਮ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਵਿਚਕਾਰ ਹਿੰਦੂ ਸੰਗਠਨ ਧਰਮ ਜਾਗਰਣ ਕਮੇਟੀ ਨੇ ਇਸ ਮਾਮਲੇ ‘ਚ ਦਬਾਅ ਨੂੰ ਦੇਖ ਕੇ ਹੁਣ ਆਪਣਾ ਫੈਸਲਾ ਬਦਲ ਲਿਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਹਿੰਦੂਤਤਵ ਸਮੂਹ ਧਰਮ ਜਾਗਰਣ ਕਮੇਟੀ ਨੇ 25 ਦਸੰਬਰ ਨੂੰ ਤੈਅ ਆਪਣਾ ਵਿਵਾਦਿਤ ਧਰਮ ਪਰਿਵਰਤਨ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਕਈ ਦਿਨਾਂ ਤੋਂ ਜਾਰੀ ਅੜਿੱਕਾ ਖਤਮ ਹੋ ਗਿਆ। ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੱਤਿਆ ਪ੍ਰਕਾਸ਼ ਨੌਮਾਨ ਨੇ ਕਿਹਾ ਕਿ 25 ਦਸੰਬਰ ਨੂੰ ਪ੍ਰਸਤਾਵਿਤ ਘਰ ਵਾਪਸੀ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਸੰਗਠਨ ਦੇ ਆਪਣੇ ਰੁਖ ਤੋਂ ਪਲਟ ਜਾਣ ਦਾ ਕਾਰਨ ਸਪਸ਼ਟ ਨਹੀਂ ਕੀਤਾ।

ਸੰਗਠਨ ਨੇ ਕ੍ਰਿਸਮਿਸ ਦੇ ਦਿਨ 25 ਦਸੰਬਰ ਨੂੰ ਇਕ ਸਥਾਨਿਕ ਕਾਲਜ ‘ਚ ਵੱਡੇ ਪੱਧਰ ‘ਤੇ ਇਕ ਧਰਮ ਪਰਿਵਰਤਨ ਸਮਾਰੋਹ ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਦੋ ਦਿਨ ਪਹਿਲਾ ਸ਼ਹਿਰ ‘ਚ ਕਰਫਿਊ ਲੱਗਾ ਦਿੱਤਾ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ' ਰੱਖਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ
ਕੇਰਲ ਦੇ ਤ੍ਰਿਸੂਰ ਜ਼ਿਲ੍ਹੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਇਕ ਕਾਰਕੁੰਨ ਦਾ ਕਤਲ ਹੋ ਜਾਣ ਦੇਣ ਦੀ ਖ਼ਬਰ ਹੈ।
ਪੰਜਾਬ ਪੁਲਿਸ ਮੁਖੀ ਮੁਤਾਬਕ ਪੰਜਾਬ 'ਚ ਬੀਤੇ ਸਮੇਂ ਦੌਰਾਨ ਹੋਏ ਕਤਲਾਂ 'ਚ "ਵਿਦੇਸ਼ੀ ਤਾਕਤਾਂ" ਦਾ ਹੱਥ ਹੈ। ਨਾਲ ਹੀ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ 'ਚ ਹੋਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: