Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਦਾ ਹੀਰੋਸ਼ੀਮਾ ਦੌਰਾ ਇਸ ਮਹੀਨੇ

ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਦਾ ਹੀਰੋਸ਼ੀਮਾ ਦੌਰਾ ਇਸ ਮਹੀਨੇ

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਮਹੀਨੇ ਦੇ ਜਾਪਾਨ ਦੌਰੇ ਦੌਰਾਨ ਹੀਰੋਸ਼ੀਮਾ ਵੀ ਸੂਚੀ ‘ਚ ਸ਼ਾਮਲ ਹੈ। 6 ਅਗਸਤ 1945 ਨੂੰ ਇਹ ਸ਼ਹਿਰ ਅਮਰੀਕਾ ਦੇ ਪ੍ਰਮਾਣੂ ਬੰਬਾਂ ਦਾ ਨਿਸ਼ਾਨਾ ਬਣਿਆ ਸੀ ਜਿਸ ਵਿੱਚ ਇੱਕ ਲੱਖ ਚਾਲੀ ਹਜ਼ਾਰ ਲੋਕ ਮਾਰ ਦਿੱਤੇ ਗਏ ਸਨ।

ਜੀ-7 ਮੀਟਿੰਗ ‘ਚ ਹਿੱਸਾ ਲੈਣ ਜਾ ਰਹੇ ਓਬਾਮਾ ਦਾ ਇਹ ਦੌਰਾ ਅਮਰੀਕਾ ਵਿੱਚ ਗੰਭੀਰ ਬਹਿਸ ਦਾ ਮੁੱਦਾ ਰਿਹਾ ਹੈ ਅਤੇ ਵਾਈਟ ਹਾਊਸ ਵਿੱਚ ਚਰਚਾ ਦਾ ਵਿਸ਼ਾ ਇਸ ਫੇਰੀ ਨੂੰ ਦੇਖਣ ਲਈ ਇਤਿਹਾਸ ਨੇ ਉਸ ਸਮੇਂ ਨੂੰ ਖੋਲ੍ਹਿਆ ਹੈ ਜਿੱਥੇ ਆ ਕੇ ਮਨੁੱਖਤਾ ਚੁੱਪ ਹੋ ਜਾਂਦੀ ਹੈ।

ਇਸ ਖਿੱਤੇ ਦੀ ਹਵਾ ਵਿੱਚ ਇੰਨਾਂ ਬੰਬਾਂ ਨੇ ਦਹਾਕਿਆਂ ਬੱਧੀ ਅਜਿਹੀ ਜ਼ਹਿਰ ਘੋਲੀ ਕਿ ਨਸਲਾਂ ਸਾਫ਼ ਸਾਹ ਤੋਂ ਵਾਂਝੀਆਂ ਰਹਿ ਗਈਆਂ। ਸੰਸਾਰ ਇਤਿਹਾਸ ਵਿੱਚ ਹੀਰੋਸ਼ੀਮਾਂ ਮਨੁੱਖੀ ਦੁਖ਼ਾਂਤ ਦੀ ਉਦਾਹਰਨ ਹੈ।

ਉਧਰ ਬੁਲਾਰੇ ਮੁਤਾਬਿਕ ਰਾਸ਼ਟਰਪਤੀ ਓਥੇ ਜਾ ਕੇ ਉਸ ਫੈਸਲੇ ਲਈ ਮਾਫ਼ੀ ਨਹੀਂ ਮੰਗਣਗੇ ਪਰ ਜੰਗ ਦੇ ਦੁਰਗ਼ਾਮੀ ਅਸਰ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਪ੍ਰਮਾਣੂ ਹਥਿਆਰਾਂ ਤੋਂ ਨਿਜ਼ਾਤੀ ਲਈ ਓਬਾਮਾ ਦੀ ਨਿੱਜੀ ਅਤੇ ਕੌਮਾਂਤਰੀ ਪਹਿਲ ਨਾਲ ਜੋੜ ਕੇ ਇਸ ਦੌਰੇ ਨੂੰ ਦੇਖਿਆ ਜਾਵੇ।

ਬਰਾਕ ਓਬਾਮਾ ਦੀ ਇਸ ਪਹਿਲ ਨੂੰ ਕੌਮਾਂਤਰੀ ਪੱਧਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿੱਚ ਸਿੱਖਾਂ ‘ਤੇ ਹੋਰ ਲਗਾਤਾਰ ਹਮਲਿਆਂ ਕਾਰਣ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਿੱਖਾਂ ਨੂੰ ਮੁੜ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ
ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ
ਅਮਰੀਕਾ ਵਿੱਚ ਇੱਕ ਗੋਰੇ ਵੱਲੋਂ ਕਾਲੇ ਲੋਕਾਂ ਦੇ ਚਰਚ ਵਿੱਚ ਦਾਖ਼ਲ ਹੋਕੇ 9 ਲੋਕਾਂ ਨੂੰ ਮਾਰਨ ਦੀ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ
ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਕੀਤੀ ਬਿਆਨਬਾਜ਼ੀ ਵਿੱਚ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ ਅਧੀਨ ਉਸ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: