Site icon Sikh Siyasat News

ਵਿਦੇਸ਼ ਦੀ ਪਦਾਰਥਕ ਦੌੜ ਵਾਲੀ ਜਿੰਦਗੀ ਤੋਂ ਵਾਪਿਸ ਪਰਤੇ ਗੁਰਪ੍ਰੀਤ ਸਿੰਘ ਤੇ ਨਵਜੀਤ ਕੌਰ ਕਰਦੇ ਨੇ ਕੁਦਰਤੀ ਖੇਤੀ

ਮਨੁੱਖ ਨੂੰ ਸੰਤੁਸ਼ਟੀ ਪਦਾਰਥ ਦੀ ਬਹੁਲਤਾ ਨਾਲ ਨਹੀਂ ਸਗੋਂ ਸਬਰ ਅਤੇ ਸੰਤੋਖ ਨਾਲ ਮਿਲਦੀ ਹੈ। ਨਿਊਜ਼ੀਲੈਂਡ ਵਿੱਚ ਪੱਕੇ ਹੋਣ ਦੇ ਬਾਵਜੂਦ ਪੰਜਾਬ ਪਰਤ ਕੇ ਪੱਟੀ ਨੇੜਲੇ ਆਪਣੇ ਪਿੰਡ ਲਾਹੁਕਾ ਵਿਖੇ ਕੁਦਰਤੀ ਖੇਤੀ ਕਰਨ ਵਾਲੇ ਸਿਰਦਾਰ ਗੁਰਪ੍ਰੀਤ ਸਿੰਘ ਅਤੇ ਬੀਬੀ ਨਵਜੀਤ ਕੌਰ ਨਾਲ ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਦੀ #ਜਲ_ਚੇਤਨਾ_ਯਾਤਰਾ ਦੌਰਾਨ ਮੁਲਾਕਾਤ ਹੋਈ ਤਾਂ ਉਹਨਾਂ ਕਿਹਾ ਕਿ ਭਾਵੇਂ ਉਹਨਾਂ ਨੂੰ ਵਿਦੇਸ਼ ਦੇ ਬਰਾਬਰ ਪੈਸੇ ਤੇ ਪਦਾਰਥ ਤਾਂ ਨਹੀਂ ਜੁੜ ਰਿਹਾ ਪਰ ਉਹਨਾਂ ਨੂੰ ਸੰਤੁਸ਼ਟੀ ਹੈ ਕਿ ਉਹ ਕੁਦਰਤ ਨਾਲ ਨੇੜਤਾ ਵਾਲਾ ਜੀਵਨ ਜਿਉਂ ਰਹੇ ਹਨ ਜਿਸ ਦਾ ਮੌਕਾ ਉਹਨਾਂ ਨੂੰ ਵਿਦੇਸ਼ ਦੀ ਪਦਾਰਥਕ ਦੌੜ ਵਾਲੀ ਜਿੰਦਗੀ ਵਿੱਚ ਨਹੀਂ ਸੀ ਮਿਲ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version