ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਡਾ: ਗਾਂਧੀ ਵੱਲੋਂ ਚੁੱਕੇ ਗਏ ਕਦਮ ਪ੍ਰਤੀ ਸ੍ਰੀ ਯਾਦਵ ਨੇ ਆਖਿਆ ਕਿ ਉਨ੍ਹਾਂ ਦਾ ਕਦਮ ਦਲੇਰਾਨਾ ਹੈ । ਉਨ੍ਹਾਂ ਆਖਿਆ ਕਿ ਡਾ: ਗਾਂਧੀ ਅਤੇ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਦੇ ਨਾਲ ਹੀ ਮਿਲ ਕੇ 2017 ਦੀਆਂ ਚੋਣਾਂ ਬਾਰੇ ਵਿਉਂਤਬੰਦੀ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਲਈ ਕਾਫ਼ੀ ਮਹੱਤਵਪੂਰਨ ਹੈ ਇਸ ਲਈ ਉਹ ਪੰਜਾਬ ਦੀਆਂ ਚੋਣਾ ਪ੍ਰਤੀ ਗੰਭੀਰ ਵੀ ਹਨ । ਸ੍ਰੀ ਯਾਦਵ ਦਾ ਡਾ: ਗਾਂਧੀ ਦੇ ਘਰ ਆਉਣਾ ਰਾਜਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਹੈ । ਇਸ ਸਬੰਧੀ ਹੋਰ ਗੱਲਬਾਤ ਜਾਣਨ ਲਈ ਡਾ: ਗਾਂਧੀ ਦੇ ਨਾਲ ਫ਼ੋਨ ‘ਤੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਆਪਣਾ ਫ਼ੋਨ ਉਠਾਉਣਾ ਮੁਨਾਸਿਬ ਨਹੀਂ ਸਮਝਿਆ ।