ਬਰਮਿੰਘਮ (30 ਜਨਵਰੀ 2026): ਵੁਲਵਰਹੈਂਪਟਨ ਵਿੱਚ ਪਿਛਲੇ ਸਾਲ ਅਗਸਤ ਮਹੀਨੇ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ‘ਤੇ ਹੋਏ ਵਹਿਸ਼ੀ ਹਮਲੇ ਦੇ ਮਾਮਲੇ ਵਿੱਚ ਅੱਜ ਤਿੰਨ ਨੌਜਵਾਨਾਂ ਵਿਰੁੱਧ ਅਦਾਲਤੀ ਦੋਸ਼ ਤੈਅ ਕੀਤੇ ਗਏ ਹਨ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਇਹਨਾਂ ਤਿੰਨਾਂ ‘ਤੇ ਦੋਸ਼ ਪੱਤਰ (ਚਾਰਜ) ਦਾਖਲ ਕਰਨ ਤੋਂ ਬਾਅਦ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ।

ਵੋਲਵਰਹੈਂਪਟਨ ਵਿੱਚ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ‘ਤੇ ਹਮਲਾ

ਮੁਲਜ਼ਮਾਂ ਦਾ ਵੇਰਵਾ ਅਤੇ ਲੱਗੀਆਂ ਧਾਰਾਵਾਂ:

ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਤਿੰਨੋਂ ਨੌਜਵਾਨ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ:

ਇਹ ਤਿੰਨੋਂ ਮੁਲਜ਼ਮ 5 ਮਾਰਚ (ਵੀਰਵਾਰ) ਨੂੰ ਡਡਲੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਣਗੇ।

ਘਟਨਾ ਦਾ ਪਿਛੋਕੜ:

ਇਹ ਘਟਨਾ 15 ਅਗਸਤ 2025 ਨੂੰ ਦੁਪਹਿਰ ਵੇਲੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਵਾਪਰੀ ਸੀ। ਹਮਲੇ ਦਾ ਸ਼ਿਕਾਰ ਹੋਏ ਦੋਵੇਂ ਸਿੱਖ ਡਰਾਈਵਰਾਂ ਦੀ ਉਮਰ 60 ਅਤੇ 70 ਸਾਲ ਦੇ ਦਰਮਿਆਨ ਹੈ। ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ।

ਹਮਲੇ ਦਾ ਸ਼ਿਕਾਰ ਹੋਏ ਦੋ ਬਜ਼ੁਰਗਾਂ ਦੀ ਤਸਵੀਰ

ਸਿੱਖ ਜਥੇਬੰਦੀਆਂ ਅਤੇ ਪੁਲਿਸ ਦਾ ਪੱਖ:

ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਦੀ ਸੁਪਰਡੈਂਟ ਸੂ ਪੀਟਰਜ਼ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਸੀ ਅਤੇ ਪੁਲਿਸ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੇ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਅਪੀਲ ਕੀਤੀ ਕਿ ਅਦਾਲਤੀ ਕਾਰਵਾਈ ਚੱਲ ਰਹੀ ਹੋਣ ਕਾਰਨ ਕੋਈ ਵੀ ਅਜਿਹੀ ਟਿੱਪਣੀ ਨਾ ਕੀਤੀ ਜਾਵੇ ਜੋ ਕੇਸ ‘ਤੇ ਮਾੜਾ ਅਸਰ ਪਾਵੇ।

ਦੂਜੇ ਪਾਸੇ, ਸਿੱਖ ਫੈਡਰੇਸ਼ਨ ਯੂ.ਕੇ. ਦੇ ਐਗਜ਼ੀਕਿਊਟਿਵ ਮੈਂਬਰ ਦਬਿੰਦਰਜੀਤ ਸਿੰਘ ਨੇ ਦੋਸ਼ ਤੈਅ ਹੋਣ ‘ਤੇ ਸੰਤੁਸ਼ਟੀ ਪ੍ਰਗਟਾਈ, ਪਰ ਨਾਲ ਹੀ ਇਹ ਵੀ ਕਿਹਾ:

“ਵੀਡੀਓ ਸਬੂਤ ਅਤੇ ਮੌਕੇ ‘ਤੇ ਗ੍ਰਿਫਤਾਰੀ ਦੇ ਬਾਵਜੂਦ, ਚਾਰਜਿਜ਼ ਲਗਾਉਣ ਵਿੱਚ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਣਾ ਨਿਰਾਸ਼ ਕਰਨ ਵਾਲੀ ਗੱਲ ਹੈ। ਹਮਲੇ ਵਿੱਚ ਨਸਲੀ ਨਫ਼ਰਤ ਦਾ ਪਹਿਲੂ ਸਾਫ਼ ਨਜ਼ਰ ਆ ਰਿਹਾ ਸੀ, ਜਿਸ ਕਾਰਨ ਇੱਕ ਮੁਲਜ਼ਮ ‘ਤੇ ਨਸਲੀ ਵਿਤਕਰੇ ਦੀ ਧਾਰਾ ਲਗਾਈ ਗਈ ਹੈ।”

Comments

comments