Site icon Sikh Siyasat News

ਕਣਕ ਦੀ ਪੈਦਾਵਾਰ

ਮੌਸਮ ਦੇ ਬਦਲਣ ਦੇ ਨਾਲ ਭੋਜਨ ਉਤਪਾਦਨ ਉੱਤੇ ਇਸਦਾ ਅਸਰ ਪੈਣਾ ਲਾਜ਼ਮੀ ਹੈ। ਜੇਕਰ ਭਾਰਤ ਵਿਚ ਭੋਜਨ ਦੀ ਪੈਦਾਵਾਰ ਦੇ ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਭੋਜਨ ਦੀ ਕੁੱਲ ਪੈਦਾਵਾਰ 31.45 ਕਰੋੜ ਟਨ ਹੈ। ਇਸ ਵਿੱਚ ਕੁੱਲ ਝੋਨੇ ਦੀ ਪੈਦਾਵਾਰ 12.96 ਕਰੋੜ ਟਨ ਅਤੇ ਕੁੱਲ ਕਣਕ ਦੀ ਪੈਦਾਵਰ 10.64 ਕਰੋੜ ਟਨ ਹੈ। ਇਸ ਤੋਂ ਇਲਾਵਾ ਕੁੱਲ ਦਾਲਾਂ ਦੀ ਪੈਦਾਵਾਰ 2.77 ਕਰੋੜ ਟਨ ਹੈ।

ਭਾਰਤ ਕਣਕ ਦੀ ਪੈਦਾਵਾਰ ਵਿਚ ਦੁਨੀਆਂ ਵਿੱਚੋਂ ਦੂਜੇ ਨੰਬਰ ‘ਤੇ ਹੈ। ਦੁਨੀਆਂ ਦੀ ਕੁੱਲ ਕਣਕ ਦੀ ਪੈਦਾਵਾਰ 77.9 ਕਰੋੜ ਟਨ ਹੈ। ਕਣਕ ਦੀ ਪੈਦਾਵਾਰ ਵਿੱਚ ਪਹਿਲੇ ਨੰਬਰ ‘ਤੇ ਰਹਿਣ ਵਾਲੇ ਚੀਨ ਦੀ ਕੁੱਲ ਪੈਦਾਵਾਰ13.42 ਕਰੋੜ ਟਨ ਹੈ ਅਤੇ ਤੀਜੇ ਨੰਬਰ ਉਤੇ ਆਉਣ ਵਾਲੇ ਰੂਸ ਦੀ ਪੈਦਾਵਾਰ 8.6 ਕਰੋੜ ਟਨ ਹੈ।

ਭਾਰਤ ਵਿੱਚ ਉੱਤਰ ਪ੍ਰਦੇਸ਼ ਦੀ ਕਣਕ ਦੀ ਪੈਦਾਵਾਰ 3.3 ਕਰੋੜ, ਪੰਜਾਬ ਦੀ ਕਣਕ ਪੈਦਾਵਾਰ 1.7 ਕਰੋੜ ਅਤੇ ਹਰਿਆਣੇ ਦੀ ਕਣਕ ਪੈਦਾਵਾਰ 1.18 ਕਰੋੜ ਹੈ। ਭਾਰਤ ਦੀ ਕਣਕ ਦੀ ਘਰੇਲੂ ਖਪਤ 10.42 ਕਰੋੜ ਟਨ ਹੈ। ਭਾਰਤ ਨੇ ਸਾਲ 2021 ਵਿਚ 55 ਕਰੋੜ ਡਾਲਰ ਦੀ ਕਣਕ ਬੰਗਲਾਦੇਸ਼, ਨੇਪਾਲ, ਸ੍ਰੀ ਲੰਕਾ, ਕਤਰ, ਮਲੇਸ਼ੀਆ, ਦੁਬਈ ਵਰਗੇ ਦੇਸ਼ਾਂ ਨੂੰ ਬਰਾਮਦ (ਐਕਸਪੋਰਟ) ਕੀਤੀ। ਆਉਣ ਵਾਲੇ ਸਮੇਂ ਵਿਚ ਮੌਸਮੀ ਤਬਦੀਲੀਆਂ ਕਰਕੇ ਮਾਹਰਾਂ ਦਾ ਇਹ ਅੰਦਾਜ਼ਾ ਹੈ ਕਿ ਫਲ, ਸਬਜ਼ੀਆਂ ,ਅਨਾਜ ਦੀ ਪੈਦਾਵਰ ਘਟੇਗੀ, ਜਿਸ ਨਾਲ ਭਾਰਤ ਹੀ ਨਹੀਂ ਪੂਰੀ ਦੁਨੀਆ ਦੀ ਭੋਜਨ ਸੁਰੱਖਿਆ ਮੁਸ਼ਕਿਲ ਜਾਪਦੀ ਹੈ। ਇਹੋ ਜਿਹੇ ਸਮੇਂ ਵਿੱਚ ਪੂਰੀ ਦੁਨੀਆਂ ਦੇ ਵਿੱਚ ਕਿਰਸਾਨੀ ਨਾਲ ਹੋਣ ਵਾਲਾ ਮਾੜਾ ਸਲੂਕ ਵੀ ਮੁੜ ਵਿਚਾਰਨਯੋਗ ਮਸਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version