Site icon Sikh Siyasat News

ਵੱਖਰੀ ਗਰਦੁਆਰਾ ਕਮੇਟੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ: ਨਲਵੀ

ਚੰਡੀਗੜ੍ਹ ( 11 ਅਗਸਤ 2014): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਉਨ੍ਹਾਂ ਨੂੰ ਵੱਖਰੀ ਹਰਿਆਣਾ ਕਮੇਟੀ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀ।

ਉਨ੍ਹਾ ਕਿਹਾ ਕਿ ਬਾਦਲ ਆਪਣੇ ਦੂਤ ਭੇਜ ਕੇ ਸਾਡੇ ‘ਤੇ ਦਬਾਅ ਬਣਾ ਰਿਹਾ ਹੈ ਕਿ ਹਰਿਆਣਾ ‘ਚ ਸਾਡੀ ਸਰਕਾਰ ਆਉਣ ‘ਤੇ ਵੱਖਰੀ ਕਮੇਟੀ ਨੂੰ ਭੰਗ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸਾਨੂੰ ਹੁਣ ਸਬ ਕਮੇਟੀ ਬਣਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜੋ ਕਿਸੇ ਕੀਮਤ ‘ਤੇ ਨਹੀਂ ਮੰਨਿਆ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿਹਾ ਕਿ ਬਾਦਲ ਸਾਨੂੰ ਭਾਂਵੇ ਕਿੰਨੀਆਂ ਮਰਜ਼ੀ ਧਮਕੀਆਂ ਦੇ ਲਵੇ, ਅਸੀਂ ਸਵੰਤਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਕੇ ਰਹਾਂਗੇ, 48 ਸਾਲ ਦੀ ਗੁਲਾਮੀ ਤੋਂ ਬਾਅਦ ਹੁਣ ਸਾਨੂੰ ਅਜ਼ਾਦੀ ਚਾਹੀਦੀ ਹੈ।

ਨਲਵੀ ਨੇ ਇੱਕ ਸੁਆਲ ਦੇ ਜੁਆਬ ‘ਚ ਕਿਹਾ ਕਿ ਪਿਛਲੇ 48 ਸਾਲਾਂ ‘ਚ ਬਾਦਲ ਨੇ ਹਰਿਆਣਾ ਦੇ ਸਿੱਖਾਂ ਨਾਲ ਧੋਖਾ ਕੀਤਾ ਹੈ। ਵੱਖਰੀ ਕਮੇਟੀ ਪਿੱਛੇ ਕਾਂਗਰਸ ਦਾ ਹੱਥ ਹੋਣ ਸੰਬੰਧੀ ਬਾਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਬਾਰੇ ਬੋਲਦਿਆਂ ਨਲਵੀ ਨੇ ਕਿਹਾ ਕਿ ਹਰਿਆਣਾ ਦੀ ਹੁੱਡਾ ਸਰਕਾਰ ਨੇ ਸਿੱਖਾਂ ਨੂੰ ਉਨ੍ਹਾ ਦਾ ਹੱਕ ਦਿੱਤਾ ਹੈ, ਜੋ ਪਿਛਲੇ ਸਮੇਂ ਨਹੀਂ ਮਿਲ ਸਕਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ‘ਚ ਦਿੱਤੇ ਹੁਕਮਨਾਮੇ ਬਾਰੇ ਬੋਲਦਿਆਂ ਨਲਵੀ ਨੇ ਕਿਹਾ ਕਿ ਇਹ ਹੁਣ ਕਾਨੂੰਨੀ ਮਾਮਲਾ ਬਣ ਗਿਆ ਹੈ, ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਖਲ਼ ਨਹੀਂ ਦੇਣਾ ਚਾਹੀਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version