ਚੰਡੀਗੜ੍ਹ (ਗਜਿੰਦਰ ਸਿੰਘ, ਦਲ ਖਾਲਸਾ): ਭਾਰਤੀ ਸੁਪਰੀਮ ਕੋਰਟ ਨੇ ਕੱਲ੍ਹ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਇਸ ਵਿਸ਼ੇ ‘ਤੇ ਬਿਆਨ ਦੇਣ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਲਈ ਕਿਹੜੀ ਪਾਰਟੀ ਕਿੰਨੀ ਕੁ ਸਮਰਪਤ ਹੈ, ਇਹ ਇਹਨਾਂ ਦੇ ਬੀਤੇ ਦੇ ਅਮਲਾਂ ਤੋਂ ਪਤਾ ਲੱਗ ਹੀ ਜਾਂਦਾ ਹੈ। ਇਸ ਵੇਲੇ ਤਾਂ ਸੱਭ ਦੇ ਬਿਆਨ ਅਤੇ ਅਸਤੀਫੇ ਕੇਵਲ ਆ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰਾਂ ਨੂੰ ਪ੍ਰਭਾਵਤ ਕਰਨ ਤੋਂ ਵੱਧ ਕੁੱਝ ਨਹੀਂ ਹਨ।
ਸਿੱਖ/ਪੰਜਾਬੀ ਜੇ ਭਾਰਤੀ ਸੁਪਰੀਮ ਕੋਰਟ ਤੋਂ ਆਪਣੇ ਹੱਕ ਵਿੱਚ ਕਿਸੇ ਚੰਗੇ ਫੈਸਲੇ ਦੀ ਉਡੀਕ ਕਰ ਰਹੇ ਸਨ, ਤਾਂ ਮੈਂ ਕਹਾਂਗਾ ਕਿ ਠੀਕ ਨਹੀਂ ਸਨ ਕਰ ਰਹੇ।
ਭਾਰਤੀ ਸਿਸਟਮ ਵਿੱਚ ਯਕੀਨ ਰੱਖ ਕੇ ਚੱਲਣ ਵਾਲੀਆਂ ਜਮਾਤਾਂ ਦੀ ਗੱਲ ਵੱਖਰੀ ਹੈ, ਉਹਨਾਂ ਦੀ ਸੋਚ ਵੱਖਰੀ ਹੈ, ਤੇ ਮਜਬੂਰੀਆਂ ਵੀ ਵੱਖਰੀਆਂ ਹਨ। ਉਹ ਇੱਕ ਹੋਰ ਅਪੀਲ ਤੋਂ ਵੱਧ ਕੀ ਕਰ ਸਕਦੇ ਹਨ, ਚਾਹੇ ਸੁਪਰੀਮ ਕੋਰਟ ਦੇ ਵੱਡੇ ਬੈਂਚ ਕੋਲ ਕਰਨ, ਜਾਂ ਭਾਰਤ ਦੇ ਪ੍ਰਧਾਨ ਕੋਲ ਕਰਨ। ਇਸ ਤੋਂ ਬਾਅਦ ਵੀ ਫੈਸਲਾ ਦਿੱਲੀ ਦੇ ਹੀ ਹੱਥ ਵਿੱਚ ਰਹੇਗਾ। ਇੱਕ ਵਾਰ ਚੋਣਾਂ ਹੋ ਗਈਆਂ, ਨਤੀਜੇ ਨਿਕਲ ਆਏ, ਫਿਰ ਇਹਨਾਂ ਸਿਆਸੀ ਜਮਾਤਾਂ ਦੇ ਗੱਲਾਂ ਕਰਨ ਦੇ ਢੰਗ ਵੀ ਬਦਲ ਜਾਣਗੇ।
ਅਗਰ ਪੰਜਾਬ, ਆਪਣੇ ਆਪ ਨੂੰ ਦਿੱਲੀ ਸਾਮਰਾਜ ਦਾ ਇੱਕ ਹਿੱਸਾ ਮੰਨ ਕੇ ਚੱਲੇਗਾ ਅਤੇ ਆਪਣੇ ਆਪ ਨੂੰ ‘ਹਰਿਆਣਾ’ ਦੇ ਬਰਾਬਰ ਰੱਖ ਕੇ ਦੇਖੇਗਾ ਤਾਂ ਫਿਰ ਫੈਸਲਾ ਕਰਨ ਦੀ ਤਾਕਤ ਦਿੱਲੀ ਦੀ ਸੁਪਰੀਮ ਕੋਰਟ ਜਾਂ ਹਕੂਮੱਤ ਕੋਲ ਹੀ ਰਹੇਗੀ। ਅਗਰ ਪੰਜਾਬ ਆਪਣੇ ਆਪ ਵਿੱਚ ਆਜ਼ਾਦ ਦੇਸ਼ ਮੰਨੇਗਾ ਤੇ ਆਪਣੇ ਆਪ ਨੂੰ ਭਾਰਤ ਦੇ ਬਰਾਬਰ ਇੱਕ ਧਿਰ ਬਣ ਕੇ ਚੱਲੇਗਾ ਤਾਂ ਫਿਰ ਇਹਨਾਂ ਦੋਹਾਂ ਦੇਸ਼ਾਂ ਵਿੱਚ ਝਗੜਿਆਂ ਦੇ ਫੈਸਲੇ ਇੰਟਰਨੈਸ਼ਨਲ ਕਾਨੂੰਨਾਂ ਤਹਿਤ ਇੰਟਰਨੈਸ਼ਨਲ ਅਦਾਲਤਾਂ ਕਰਨਗੀਆਂ।
ਸੰਬੰਧਤ ਵੀਡੀਓ:
ਇਹ ਠੀਕ ਹੈ ਕਿ ਅੱਜ ਅਸੀਂ ਆਜ਼ਾਦ ਨਹੀਂ, ਪਰ ਆਜ਼ਾਦੀ ਲਈ ਸੰਘਰਸ਼-ਸ਼ੀਲ ਤਾਂ ਹਾਂ। ਆਜ਼ਾਦੀ ਪਸੰਦ ਜੱਥੇਬੰਦੀਆਂ ਲਈ ਪਾਣੀਆਂ ਦਾ ਮੁੱਦਾ ਹਰਿਆਣੇ ਨਾਲ ਝਗੜੇ ਦਾ ਨਹੀਂ ਭਾਰਤ ਨਾਲ ਲੜਾਈ ਦਾ ਹੈ ਅਤੇ ਇਹ ਲੜਾਈ ਨਾਲ ਹੀ ਹੱਲ ਹੋਣ ਵਾਲਾ ਹੈ। ਖਾਲਿਸਤਾਨੀ ਜੁਝਾਰੂਆਂ ਨੇ ਪਹਿਲਾਂ ਵੀ ਹਰਿਆਣੇ ਨੂੰ ਜਾਣ ਵਾਲਾ ਪਾਣੀ ਤਾਕਤ ਨਾਲ ਹੀ ਰੋਕਿਆ ਸੀ ਤੇ ਹੁਣ ਵੀ ਉਹਨਾਂ ਕੋਲ ਇਹੀ ਰਸਤਾ ਹੈ। ਹਾਂ, ਵਿਦੇਸ਼ਾਂ ਵਿੱਚ ਸਰਗਰਮ ਸਿੱਖ ਜੱਥੇਬੰਦੀਆਂ, ਸਿੱਖ ਫੈਡਰੈਸ਼ਨ ਅਤੇ ਸਿਖਸ ਫਾਰ ਜਸਟਿਸ ਨੂੰ ਚਾਹੀਦਾ ਹੈ ਕਿ ਉਹ ਆਜ਼ਾਦੀ ਲਈ ਭਾਰਤ ਖਿਲਾਫ ਲੜ ਰਹੇ ਪੰਜਾਬ ਦੇ ਪਾਣੀਆਂ ਦਾ ਕੇਸ ਆਲਮੀ ਅਦਾਲਤਾਂ ਕੋਲ ਲੈ ਕੇ ਜਾਣ ਦਾ ਕੋਈ ਰਸਤਾ ਕੱਢਣ।
ਸੰਬੰਧਤ ਖ਼ਬਰ:
ਨਹਿਰ ਦੇ ਮੁੱਦੇ ‘ਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਪੰਜਾਬ ਨੂੰ ਦਿੱਤੀ ਧਮਕੀ …
ਦੋਸਤੋ, ਇਸ ਨੁੰ ਹਰਿਆਣੇ ਅਤੇ ਪੰਜਾਬ ਦਾ ਮੁੱਦਾ ਨਾ ਸਮਝਿਆ ਜਾਵੇ ਬਲਕਿ ‘ਹਿੰਦ-ਪੰਜਾਬ’ ਦੀ ਜੰਗ ਦਾ ਇੱਕ ਹਿੱਸਾ ਸਮਝਿਆ ਜਾਵੇ। ਅਸੀਂ ਇਹ ਜੰਗ ਹਰ ਫਰੰਟ ਤੇ ਲੜਨੀ ਹੈ ਚਾਹੇ ਪਾਣੀਆਂ ਦਾ ਫਰੰਟ ਹੋਵੇ ਜਾਂ ਇਲਾਕਿਆਂ ਤੇ ਸਰਹੱਦਾਂ ਦਾ।
ਜੰਗ ਹਿੰਦ-ਪੰਜਾਬ ਦਾ ਧੁਰੋਂ ਆਉਂਦੈ, ਇਹ ਕੋਈ ਨਵੀਆਂ ਨਹੀਂ ਤਿਆਰੀਆਂ ਨੇ
ਤੱਕ ਸਕੇਂ ਸਰਕਾਰ ਤਾਂ ਤੱਕ ਲੈ ਤੂੰ, ਅੱਜ ਰੁੱਲਦੀਆਂ ਕਿਵੇਂ ਸਰਦਾਰੀਆਂ ਨੇ
….
ਜੰਗ ਹਿੰਦ ਪੰਜਾਬ ਦਾ ਮੁੜ੍ਹ ਹੋਸੀ, ਸਾਤੋਂ ਖੁਸੀਆਂ ਭਾਵੇਂ ਸਰਦਾਰੀਆਂ ਨੇ
ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ, ਜੱਦ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ।