Site icon Sikh Siyasat News

ਪੰਜਾਬ ਦਾ ਜਲ ਸੰਕਟ – ਜਿਲਾ: ਮੁਕਤਸਰ

ਭੌਤਿਕ ਤੌਰ ‘ਤੇ ਮੁਕਤਸਰ ਜ਼ਿਲੇ ਵਿਚ ਕੋਈ ਦਰਿਆ ਨਹੀਂ ਹੈ ਅਤੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਹਿੰਦ ਫੀਡਰ ਨਹਿਰ ਦੇ ਨਹਿਰੀ ਜਾਲ ਦੁਆਰਾ ਵਿਆਪਕ ਤੌਰ ‘ਤੇ ਕਵਰ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਨਹਿਰੀ ਅਤੇ ਟਿਊਬਵੈਲ ਸਪਲਾਈ ਦੋਵਾਂ ‘ਤੇ ਅਧਾਰਤ ਹੈ।

ਦੋ ਵੱਡੀਆਂ ਨਹਿਰਾਂ ਸਰਹਿੰਦ ਫੀਡਰ ਅਤੇ ਸਰਹਿੰਦ ਨਹਿਰ ਪਾਣੀ ਦੀ ਸਪਲਾਈ ਦਾ ਮੁੱਖ ਸਰੋਤ ਹਨ ਜੋ ਅੱਗੇ ਵੱਖ-ਵੱਖ ਰਜਬਾਹਿਆਂ ਅਤੇ ਮਾਈਨਰ ਵਿੱਚ ਵੰਡੀਆਂ ਗਈਆਂ ਹਨ।

ਖਾਰਾਪਨ ਖਾਸ ਤੌਰ ‘ਤੇ ਸਿੰਚਾਈ ਵਾਲੇ ਖੇਤਰ ਵਿੱਚ ਗੰਭੀਰ ਸਮੱਸਿਆਵਾਂ ਹਨ। ਜ਼ਿਲ੍ਹੇ ਦਾ ਜ਼ਮੀਨੀ ਪਾਣੀ ਮੱਧਮ ਤੋਂ ਬਹੁਤ ਜ਼ਿਆਦਾ ਖਾਰਾ ਹੈ (EC 336 ਤੋਂ 5980 us/cm)।ਜ਼ਿਲ੍ਹੇ ਦਾ ਤਿੰਨ-ਚੌਥਾਈ ਧਰਤੀ ਹੇਠਲਾ ਪਾਣੀ ਪੀਣ ਦੇ ਨਾਲ-ਨਾਲ ਘਰੇਲੂ ਵਰਤੋਂ ਲਈ ਵੀ ਅਯੋਗ ਹੈ। ਸਿਰਫ 25% ਨਮੂਨਿਆਂ ਵਿੱਚ ਪੀਣ ਵਾਲੇ ਪਾਣੀ ਲਈ ਮਨਜ਼ੂਰ ਸੀਮਾ (BIS) ਦੇ ਅੰਦਰ EC, ਕਲੋਰਾਈਡ, ਨਾਈਟਰੇਟ ਅਤੇ ਫਲੋਰਾਈਡ ਮੌਜੂਦ ਹੈ।

ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਜ਼ਿਲੇ ਦੇ 96% ਹਿੱਸੇ ਦੀ ਸਿੰਚਾਈ ਨਹਿਰੀ ਪਾਣੀ ਨਾਲ ਕੀਤੀ ਜਾਂਦੀ ਹੈ ਅਤੇ ਸਿਰਫ 4% ਖੇਤਰ ਨੂੰ ਟਿਊਬਵੈੱਲਾਂ ਦੁਆਰਾ ਸਿੰਜਿਆ ਜਾਂਦਾ ਹੈ, ਲਗਭਗ ਪੂਰੇ ਜ਼ਿਲ੍ਹੇ ਨੂੰ ਸੇਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੱਖਣੀ ਅਤੇ ਉੱਤਰੀ ਪੱਛਮੀ ਹਿੱਸੇ ਸੇਮ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਜ਼ਿਲ੍ਹੇ ਦੇ 2630km2 ਖੇਤਰ ਵਿੱਚੋਂ 2240km2 ਨੂੰ ਨਹਿਰਾਂ ਦੁਆਰਾ ਕਵਰ ਕੀਤਾ ਗਿਆ ਹੈ ਅਤੇ ਪਾਣੀ ਦੀ ਗੁਣਵੱਤਾ ਘੱਟ ਹੋਣ ਕਾਰਨ ਧਰਤੀ ਹੇਠਲਾ ਪਾਣੀ ਘੱਟ ਕੱਢਿਆ ਜਾ ਰਿਹਾ ਹੈ। ਨਤੀਜੇ ਵਜੋਂ ਜ਼ਿਲ੍ਹੇ ਦੇ ਚਾਰੇ ਬਲਾਕ ਸੁਰੱਖਿਅਤ ਹਨ।

ਜ਼ਿਲੇ ਦੇ ਬਲਾਕਾਂ ਦੀ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:-
2017 2020
1. ਗਿੱਦੜਬਾਹਾ 105% 63%
2. ਲੰਬੀ 45% 27%
3. ਮਲੋਟ 64% 48%4. ਮੁਕਤਸਰ 85% 43%

ਜ਼ਿਲ੍ਹੇ ਦੇ ਤਿੰਨ ਪੱਤਣਾਂ ਵਿੱਚੋਂ ਪਹਿਲੇ ਪੱਤਣ ਵਿੱਚ ਹੀ ਪਾਣੀ ਹੈ ।

* ਸੇਮ ਦੀ ਸਮੱਸਿਆ
ਲਗਭਗ ਪੂਰੇ ਜ਼ਿਲ੍ਹੇ ਨੂੰ ਸੇਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਖਣੀ ਅਤੇ ਉੱਤਰੀ ਪੱਛਮੀ ਹਿੱਸੇ ਪਾਣੀ ਭਰਨ ਦੀ ਸਮੱਸਿਆ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਪਾਣੀ ਭਰਨ ਦੀਆਂ ਸਮੱਸਿਆਵਾਂ ਮੌਨਸੂਨ ਤੋਂ ਪਹਿਲਾਂ ਘੱਟ ਗੰਭੀਰ ਹੁੰਦੀਆਂ ਹਨ ਅਤੇ ਮਾਨਸੂਨ ਤੋਂ ਬਾਅਦ ਵਧੇਰੇ ਗੰਭੀਰ ਹੁੰਦੀਆਂ ਹਨ। ਪਿਛਲੇ ਦਸ ਸਾਲਾਂ ਵਿੱਚ ਮੌਨਸੂਨ ਤੋਂ ਪਹਿਲਾਂ ਦੀ ਗਿਰਾਵਟ ਸਿਰਫ ਦੋ ਥਾਵਾਂ ‘ਤੇ ਦੇਖੀ ਗਈ ਹੈ ਜਦੋਂ ਕਿ ਬਾਕੀ ਸਾਰੇ ਅੱਠ ਸਥਾਨਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਪਾਣੀ ਭਰ ਗਿਆ ਹੈ। ਪੀਣ ਲਈ ਤੇ ਸਿੰਜਾਈ ਲਈ ਪਾਣੀ ਸਰਹਿੰਦ ਫੀਡਰ ਕੈਨਾਲ ਦਾ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਵੀ ਘੱਟ ਹੈ ਜੋ ਕਿ 43% ਹੈ ।
*ਝੋਨੇ ਹੇਠ ਰਕਬਾ
ਜ਼ਿਲੇ ਦਾ ਝੋਨੇ ਹੇਠ 63% ਰਕਬਾ ਹੈ, ਜੋ ਕਿ ਬਾਕੀ ਪੰਜਾਬ ਦੇ ਮੁਕਾਬਲਤਨ ਬਹੁਤ ਘੱਟ ਹੈ।

*ਜੰਗਲ ਹੇਠ ਰਕਬਾ
ਜ਼ਿਲ੍ਹੇ ਦਾ ਰੁੱਖਾਂ ਹੇਠ ਰਕਬਾ 0.77% , ਜੋ ਕਿ ਬਹੁਤ ਘੱਟ ਹੈ। ਸੋ ਖੇਤਰ ਦੀ ਲੋੜ ਇਹ ਹੈ ਕੇ ਰੁੱਖਾਂ ਥੱਲੇ ਰਕਬਾ ਵਧਾਇਆ ਜਾਵੇ ਤਾਂ ਜੋ ਪਾਣੀ ਨਾਲ ਸਬੰਧਤ ਸਮੱਸਿਆ ਨਾਲ ਵੀ ਨਿਪਟਿਆ ਜਾ ਸਕੇ।
ਸੰਪਰਕ: 9056684184

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version