Site icon Sikh Siyasat News

ਕਸ਼ਮੀਰ ਬਾਰੇ ਬਿਆਨ ‘ਤੇ ਪੱਤਰਕਾਰ ਵੈਦਿਕ ਖਿਲਾਫ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ: ਰਾਮ ਦੇਵ

ਨਵੀਂ ਦਿੱਲੀ (21 ਜੁਲਾਈ 2014): ਹਾਫਿਜ਼ ਸਈਅਦ – ਵੇਦ ਪ੍ਰਕਾਸ਼ ਪੱਤਰਕਾਰ ਦੇ ਮਾਮਲੇ ਵਿੱਚ ਰਾਮ ਦੇਵ ਨੇ ਕਿਹਾ ਕਿ ਜੇਕਰ ਸਈਅਦ ਨਾਲ ਮੁਲਾਕਾਤ ਕਰਨ ਸਮੇਂ ਵੇਦ ਪ੍ਰਕਾਸ਼ ਨੇ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨ ਦੀ ਗੱਲ ਕਹੀ ਹੈ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ।

ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਪਕਿਸਤਾਨ ਦੇ ਦੌਰੇ ‘ਤੇ ਗਏ ਸੀਨੀਅਰ ਪੱਤਰਕਾਰ ਵੇਦ ਪ੍ਰਕਾਸ਼, ਨੇ 2 ਜੁਲਾਈ ਨੂੰ ਲਾਹੌਰ ਵਿੱਚ “ਜ਼ਮਾਤ-ਉਲ ਦਾਅਵਾ” ਦੇ ਮੁੱਖੀ ਹਾਫਿਜ਼ ਸਈਅਦ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੀ ਇੱਕ ਤਸਵੀਰ ਨੇ ਸ਼ੋਸ਼ਲ ਮੀਡੀਆਂ ‘ਤੇ ਤੂਫਾਨ ਖੜਾ ਹੋ ਗਿਆ ਸੀ। ਭਾਰਤ ਵੱਲੋਂ 29/ 11 ਦੇ ਬੰਬਈ ‘ਤੇ ਫਦਾਈਨ ਹਮਲਿਆਂ ਦੇ ਦੱਸੇ ਜਾਂਦੇ ਦੋਸ਼ੀ ਅਤੇ “ਲਸ਼ਕਰ-ਏ ਤੋਇਬਾ” ਦੇ ਸੰਸਥਾਪਕ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਭਾਰਤ ‘ਚ ਰਾਜਨੀਤੀ ਗਰਮਾ ਗਈ ਹੈ।

ਯੋਗਾ ਮਾਸਟਰ ਨੇ ਜਮਾਤ – ਉਦ – ਦਾਅਵਾ ਪ੍ਰਮੁੱਖ ਹਾਫਿਜ ਸਈਦ ਨੂੰ ਖੂੰਖਾਰ ਅੱਤਵਾਦੀ ਤੇ ਮਨੁੱਖਤਾ ਦਾ ਹੱਤਿਆਰਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵੈਦਿਕ ਨੇ ਕਸ਼ਮੀਰ ਨੂੰ ਵੱਖ ਕਰਨ ਦੀ ਗੱਲ ਕਹੀ ਹੈ ਤਾਂ ਇਹ ਦੇਸ਼ਧ੍ਰੋਹ ਦਾ ਮਾਮਲਾ ਹੈ ਤੇ ਇਸਦੇ ਲਈ ਉਸਦੇ ਖਿਲਾਫ ਦੇਸ਼ਧ੍ਰੋਹ ਦਾ ਕੇਸ ਚੱਲਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਦਾ ਪੱਤਰਕਾਰ ਵੈਦਿਕ ਬਹੁਤ ਵੱਡਾ ਹਮਾਇਤੀ ਹੈ  ਅਤੇ ਇਸਤੋਂ ਪਹਿਲ਼ਾਂ ਸਈਅਦ ਨਾਲ ਮੀਟਿੰਗ ਕਰਨ ਕਰਕੇ ਪੱਤਰਕਾਰ ਦਾ ਬਚਾਅ ਕਰਦਿਆਂ ਰਾਮਦੇਵ ਨੇ ਕਿਹਾ ਕਿ ਉਹ ਦਹਿਸ਼ਤ ਦੇ ਮੁੱਖ ਸਾਜਿਜ਼ ਕਰਤਾ ਦੀ ਸੋਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ।

ਬਾਬਾ ਰਾਮਦੇਵ ਨੇ ਕਿਹਾ ਕਿ ਵੈਦਿਕ ਨੇ ਮੈਨੂੰ ਮਿਲਕੇ ਇਹ ਸਪੱਸ਼ਟ ਕੀਤਾ ਸੀ ਕਿ ਉਸਨੇ ਅਜਿਹਾ ਬਿਆਨ ਨਹੀਂ ਦਿੱਤਾ, ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।ਫਿਰ ਵੀ ਜੇਕਰ ਉਸਨੇ ਅਜਿਹਾ ਕੀਤਾ ਹੈ ਤਾਂ ਉਸ ਖ਼ਿਲਾਫ ਮੁਕੱਦਮਾ ਚੱਲਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version