Site icon Sikh Siyasat News

ਅਮਰੀਕਾ, ਉਜ਼ਬੇਕਿਸਤਾਨ, ਅਫਗਾਨਿਸਤਾਨ, ਅਤੇ ਪਾਕਿਸਤਾਨ ‘ਚਹੁੰਧਿਰੀ ਕੂਟਨੀਤਕ ਮੰਚ’ ਬਣਾਉਣ ਲਈ ਸਹਿਮਤ ਹੈ

ਚੰਡੀਗੜ੍ਹ – ਅਮਰੀਕਾ, ਉਜਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਚਹੁੰਧਿਰੀ ਮੰਚ ਬਣਾਉਣ ਦਾ ਐਲਾਨ ਕੀਤਾ ਹੈ।

ਅਫਗਾਨਿਸਤਾਨ ਦੀ ਸਰਕਾਰ ਦੀ ਵਿਦੇਸ਼ ਮਾਮਿਲਆਂ ਦੀ ਵਜ਼ਾਰਤ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ “ਅਮਰੀਕਾ, ਉਜ਼ਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਖੇਤਰੀ ਸੰਪਰਕ ਨੂੰ ਵਧਾਉਣ ਵੱਲ ਸੇਧਿਤ ਇੱਕ ਨਵਾਂ ਚਹੁੰਧਿਰੀ ਮੰਚ ਉਸਾਰਣ ਲਈ ਸਿਧਾਂਤਕ ਤੌਰ ਉੱਤੇ ਸਹਿਮਤ ਹੋਏ ਹਨ”।

“ਇਹਨਾ ਧਿਰਾਂ ਖੇਤਰੀ ਸੰਪਰਕ ਲਈ ਅਫਗਾਨਿਸਤਾਨ ਦੀ ਦੂਰਗਾਮੀ (ਲੌਂਗ-ਟਰਮ) ਸਥਿਰਤਾ ਅਤੇ ਸ਼ਾਂਤੀ ਨੂੰ ਬਹੁਤ ਅਹਿਮ ਮੰਨਦੀਆਂ ਹਨ ਅਤੇ ਇਸ ਗੱਲ ਉੱਤੇ ਸਹਿਮਤ ਹਨ ਕਿ ਅਮਨ ਅਤੇ ਖੇਤਰੀ ਸੰਪਰਕ ਆਪਸੀ ਮਜਬੂਤੀ ਦਾ ਸਵੱਬ ਹਨ”, ਬਿਆਨ ਵਿੱਚ ਕਿਹਾ ਗਿਆ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਕੌਮਾਂਤਰੀ ਵਪਾਰ ਦੇ ਰਾਹਾਂ ਨੂੰ ਖੋਲ੍ਹਣ ਦੇ ਇਤਿਹਾਸਕ ਮੌਕੇ ਨੂੰ ਤਸਲੀਮ ਕਰਦਿਆਂ ਇਹ ਧਿਰਾਂ ਵਪਾਰ ਵਧਾਉਣ ਲਈ ਆਪਸੀ ਸਹਿਯੋਗ ਕਰਨ; ਆਵਾਜਾਈ ਦੇ, ਅਤੇ ਬਿਜਨਸ-ਟੂ-ਬਿਜਨਸ ਸੰਰਪਕ ਸਥਾਪਤਕ ਕਰਨ ਦੀ ਮਨਸ਼ਾ ਰੱਖਦੀਆਂ ਹਨ। ਇਹਨਾ ਧਿਰਾਂ ਨੇ ਆਉਂਦੇ ਮਹੀਨਿਆਂ ਵਿੱਚ ਆਪਸੀ ਸਹਿਮਤੀ ਨਾਲ ਮਿਲ ਕੇ ਇਸ ਸਹਿਯੋਗ ਦੇ ਨੇਮ ਤਹਿ ਕਰਨ ਉੱਤੇ ਸਹਿਮਤੀ ਪਰਗਟ ਕੀਤੀ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version