Site icon Sikh Siyasat News

ਨਵੀਂ ਛੋਟੀ ਪੰਜਾਬੀ ਫਿਲਮ ‘ਆਪਣਾ ਪੰਜਾਬ’ ਦੀ ਝਲਕ ਜਾਰੀ

ਚੰਡੀਗੜ੍ਹ: ਛੋਟੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਿੰਘ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਆਪਣਾ ਪੰਜਾਬ?’ ਦੀ ਝਲਕ ਸੋਸ਼ਲ ਮੀਡੀਆ ਦੇ ਯੂ-ਟਿਊਬ ਪਲੇਟਫਾਰਮ ‘ਤੇ ਜਾਰੀ ਕਰ ਦਿੱਤੀ।

ਪੰਜ ਤੀਰ ਰਿਕਾਰਡ ਦੇ ਬੈਨਰ ਥੱਲ੍ਹੇ ਬਣਾਈ ਬਣਾਈ ਗਈ ਇਸ ਫਿਲਮ ਬਾਰੇ ਸਿੱਖ ਸਿਆਸਤ ਨਿਊਜ਼ (SSN) ਨਾਲ ਗੱਲ ਕਰਦੇ ਹੋਏ ਪ੍ਰਦੀਪ ਸਿੰਘ ਨੇ ਕਿਹਾ, “ਇਹ ਫਿਲਮ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬੀ ਗਾਣਿਆਂ ‘ਚ ਨਸ਼ਿਆਂ ਦੇ ਇਸਤੇਮਾਲ ਨੂੰ ਵਧਾਵਾ ਦੇਣ ‘ਤੇ ਚਾਨਣਾ ਪਾਉਂਦੀ ਹੈ।” ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਅਧਿਕਾਰਤ ਤੌਰ ‘ਤੇ “ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ (SISFF) 2017 ਲਈ ਚੁਣੀ ਗਈ ਹੈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Trailer Of New Short Punjabi Movie ‘Apna Punjab?’ Released …

ਪ੍ਰਦੀਪ ਸਿੰਘ ਨੇ ਦੱਸਿਆ ਕਿ ਪੂਰੀ ਫਿਲਮ 27 ਫਰਵਰੀ, 2017 ਨੂੰ ਜਾਰੀ ਕੀਤੀ ਜਾਏਗੀ।

ਫਿਲਮ ਦੀ ਝਲਕ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version