Site icon Sikh Siyasat News

ਸ਼ਹੀਦ ਭਾਈ ਜਗਜੀਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਸੰਗਤਾਂ ਇਕੱਤਰ ਹੋਈਆਂ

ਜੰਮੂ (6 ਜੂਨ, 2015): ਘੱਲੂਘਾਰਾ ਦਿਵਸ ਮੌਕੇ ਜੰਮੂ ਪੁਲਿਸ ਵੱਲੋਂ ਸੰਤ ਜਰਨੈਲਸਿੰਘ ਭਿੰਡਰਾਂਵਾਲ਼ਿਆਂ ਦੀਆਂ ਤਸਵੀਰਾਂ ਵਾਲੇ ਬੈਨਰ ਉਤਾਰਨ ਕਰਕੇ ਪੈਦਾ ਹੋਏ ਤਨਾਅ ਤੋਂ ਬਾਅਦ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਅੰਤਿਮ ਸਸਕਾਰ ਅੱਜ ੳੇੁਹਨਾਂ ਦੇ ਪਿੰਡ ਚੋਹਾਲਾ ਵਿਖੇ ਕਰ ਦਿੱਤਾ ਗਿਆ।

ਸਰਕਾਰ ਵਲੋਂ ਸਿੱਖ ਭਾਈਚਾਰੇ ਦੀਆਂ ਮੰਗਾਂ ਮੰਨ ਲਏ ਜਾਣ ਪਿੱਛੋਂ ਵੀਰਵਾਰ ਪੁਲਿਸ ਨਾਲ ਝੜਪਾਂ ਦੌਰਾਨ ਸ਼ਹੀਦ ਹੋਏ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ । ਸ਼ਹੀਦ ਜਗਜੀਤ ਸਿੰਘ ਦੇ ਅੰਤਿਮ ਸੰਸਕਾਰ ਵੇਲੇ ਅੰਤਿਮ ਅਰਦਾਸ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ । ਉਨ੍ਹਾਂ ਨਾਲ ਪਰਮਜੀਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਜਨਰਲ ਸਕੱਤਰ ਮੇਜਰ ਸਿੰਘ ਲੁਧਿਆਣਾ ਵੀ ਹਾਜ਼ਰ ਸਨ ।

ਸ਼ਹੀਦ ਜਗਜੀਤ ਸਿੰਘ ਦੀ ਮ੍ਰਿਤਕ ਦੇਹ

ਸ਼ਹੀਦ ਦੀ ਦੇਹ ਨਾਲ ਖੜੇ ਪਰਿਵਾਰਕ ਮੈਂਬਰ

ਸ਼ਹੀਦ ਭਾਈ ਜਗਜੀਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਸੰਗਤਾਂ ਇਕੱਤਰ ਹੋਈਆਂ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦ ਜਗਜੀਤ ਸਿੰਘ ਦੇ ਘਰ ਪਿੰਡ ਚੋਹਾਲਾ ਗਏ ਅਤੇ ਦੁਖੀ ਪਰਿਵਾਰ ਨਾਲ ਅਫਸੋਸ ਕੀਤਾ । ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜੰਮੂ-ਕਸ਼ਮੀਰ ਵਿਚ ਵਸਣ ਵਾਲੇ ਬਾਕੀ ਭਾਈਚਾਰਿਆਂ ਦਾ ਵੀ ਧੰਨਵਾਦ ਕਰਦੇ ਹਨ ਕਿ ਉੁਨ੍ਹਾਂ ਨੇ ਇਸ ਔਖੀ ਘੜੀ ਦੇ ਵਿਚ ਸਿੱਖ ਸਮਾਜ ਦਾ ਸਾਥ ਦਿੱਤਾ ਹੈ ਅਤੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹਰ ਹਾਲਤ ਵਿਚ ਸ਼ਾਂਤੀ ਬਹਾਲ ਰੱਖੀ ਜਾਏ, ਨਾਲ ਹੀ ਜੰਮੂ-ਕਸ਼ਮੀਰ ਵਿਚ ਵਸਦੀਆਂ ਸਿੱਖ ਸੰਗਤਾਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ ।

ਸਰਕਾਰ ਨੇ ਗੋਲੀਬਾਰੀ ਘਟਨਾ ਅਤੇ ਹਿੰਸਾ ਦੀ ਮੈਜਿਸਟਰੇਟੀ ਜਾਂਚ ਦਾ ਹੁਕਮ ਦਿੱਤਾ ਹੈ । ਜਾਂਚ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਪਵਨ ਕੋਤਵਾਲ ਕਰਨਗੇ ।

ਸਿੱਖਾਂ ਦੀਆਂ ਮੰਗਾਂ ਸਵੀਕਾਰ ਕਰਦਿਆਂ ਸਰਕਾਰ ਨੇ ਜੰਮੂ ਦੇ ਪੁਲਿਸ ਮੁਖੀ ਉੱਤਰ ਚੰਦ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਸਤਵਾਰੀ ਦੇ ਥਾਣਾ ਮੁਖੀ ਕੁਲਬੀਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਮਿ੍ਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ।

ਜੰਮੂ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਸਤਵਾਰੀ ਪੁਲਿਸ ਥਾਣੇ ਜਿਲ੍ਹਾ ਪੁਲਿਸ ਮੁਖੀ ਉੱਤਮ ਚੰਦ ਦੇ ਅੰਗ ਰੱਖਿਅਕ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ । ਅੱਜ ਬਾਅਦ ਦੁਪਹਿਰ ਆਰ ਐਸ ਪੁਰਾ ਤਹਿਸੀਲ ਦੇ ਪਿੰਡ ਚੋਹਾਲਾ ਵਿਚ ਜਗਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਥੇ ਕੋਈ ਰੋਸ ਮੁਜ਼ਾਹਰਾ ਨਹੀਂ ਕੀਤਾ ਗਿਆ ।

ਜੰਮੂ ‘ਚ ਪਿਛਲੇ ਚਾਰ ਦਿਨਾਂ ਤੋਂ ਹੋ ਰਹੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਰਹੇ ਹਨ । ਇਸ ਦੌਰਾਨ ਅੱਜ ਸ਼ਾਮ 7.30 ਵਜੇ ਫ਼ੌਜ ਨੂੰ ਵਾਪਸ ਬੁਲਾ ਲਿਆ ਗਿਆ ਜਦਕਿ ਸਰਕਾਰ ਵਲੋਂ ਜੰਮੂ ਘਟਨਾ ਦੀ ਮੈਜਿਸਟਰੇਟੀ ਜਾਂਚ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਤਬਾਦਲੇ ਸਮੇਤ ਸਿੱਖ ਭਾਈਚਾਰੇ ਦੀਆਂ ਬਹੁਤੀਆਂ ਮੰਗਾਂ ਸਵੀਕਾਰ ਕਰ ਲਏ ਜਾਣ ਪਿੱਛੋਂ ਪੁਲਿਸ ਨਾਲ ਝੜਪਾਂ ਵਿਚ ਮਾਰੇ ਗਏ ਸਿੱਖ ਨੌਜਵਾਨ ਜਗਜੀਤ ਸਿੰਘ ਦੀ ਮਿ੍ਤਕ ਦੇਹ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।

ਜੰਮੂ ਵਿਚ ਸਥਿਤੀ ਸ਼ਾਂਤ ਹੈ ਪਰ ਤਣਾਅ ਬਰਕਰਾਰ ਹੈ । ਅੱਜ ਕਿਸੇ ਵੀ ਥਾਂ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ । ਇਕ ਟੁਕੜੀ ਨੂੰ ਸੜਕਾਂ ‘ਤੇ ਫਲੈਗ ਮਾਰਚ ਕਰਨ ਲਈ ਭੇਜਿਆ ਗਿਆ ਹੈ ਜਦਕਿ ਇਕ ਹੋਰ ਟੁਕੜੀ ਆਰ ਐਸ. ਪੁਰਾ ਵਿਚ ਸਥਿਤੀ ‘ਤੇ ਕੰਟਰੋਲ ਕਰਨ ਲਈ ਭੇਜੀ ਗਈ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version