Site icon Sikh Siyasat News

5 ਅਗਸਤ ਨੂੰ ਜੀਐਸਟੀ ਕੌਂਸਲ ਦੀ ਰੀਵਿਊ ਮੀਟਿੰਗ ਤੋਂ ਸ਼੍ਰੋਮਣੀ ਕਮੇਟੀ ਨੂੰ ਉਮੀਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਹੋਰ ਅਹੁਦੇਦਾਰ ਮੀਡੀਆ ਨਾਲ ਗੱਲ ਕਰਦੇ ਹੋਏ

ਚੰਡੀਗੜ: ਸ਼੍ਰੋਮਣੀ ਕਮੇਟੀ ਨੇ ਉਮੀਦ ਜਤਾਈ ਹੈ ਕਿ 5 ਅਗਸਤ ਨੂੰ ਜੀਐਸਟੀ ਕੌਂਸਲ ਦੀ ਹੋਣ ਵਾਲੀ ਰੀਵਿਊ ਮੀਟਿੰਗ ਵਿੱਚ ਗੁਰਦੁਆਰਿਆਂ ਸਮੇਤ ਸਮੂਹ ਧਰਮ ਅਸਥਾਨਾਂ ਨੂੰ ਜੀਐਸਟੀ ਟੈਕਸ ਤੋਂ ਰਾਹਤ ਮਿਲ ਸਕਦੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰਦਿਆਂ ਕਿਹਾ ਕਿ ਗੁਰਦੁਆਰਿਆਂ, ਜੋ ਸੇਵਾ ਦਾ ਕੇਂਦਰ ਹਨ, ਨੂੰ ਇਸ ਟੈਕਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਆਗੂਆਂ ਦਾ ਵਫ਼ਦ ਵੀ ਕੇਂਦਰ ਸਰਕਾਰ ਨੂੰ ਮਿਲ ਕੇ ਆਇਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੱਤਰ ਭੇਜ ਕੇ ਗੁਰਦੁਆਰਿਆਂ ਨੂੰ ਟੈਕਸ ਤੋਂ ਛੋਟ ਮੰਗੀ ਹੈ।

ਉਨ੍ਹਾਂ ਆਖਿਆ ਕਿ ਕੇਂਦਰੀ ਵਿੱਤ ਮੰਤਰੀ ਤਾਂ ਅੰਮ੍ਰਿਤਸਰ ਨਾਲ ਸਬੰਧਤ ਹਨ। ਇਸ ਲਈ ਉਮੀਦ ਹੈ ਕਿ ਨਵੇਂ ਟੈਕਸ ਤੋਂ ਧਰਮ ਅਸਥਾਨਾਂ ਨੂੰ ਛੋਟ ਦੇ ਦਿੱਤੀ ਜਾਵੇਗੀ।

ਸ੍ਰੀ ਬਡੂੰਗਰ ਨੇ ਕਿਹਾ ਕਿ ਸੇਵਾ ਕੇਂਦਰਾਂ ’ਤੇ ਅਜਿਹਾ ਟੈਕਸ ਲਾਉਣਾ ਨੈਤਿਕ ਅਤੇ ਸੰਵਿਧਾਨਕ ਤੌਰ ’ਤੇ ਗਲਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version