Site icon Sikh Siyasat News

ਮੱਤੇਵਾੜਾ ਜੰਗਲ ਨੇੜੇ ਸਤਲੁਜ ਦਰਿਆ ਦੇ ਕੰਢੇ ਕਾਰਖਾਨੇ ਲੱਗਣੇ ਨਾਲ ਵਾਤਾਵਰਨ ਦਾ ਵੱਡਾ ਨੁਕਸਾਨ ਹੋਣਾ ਸੀ। ਜਾਣੋ ਕਿਵੇਂ?

ਪੰਜਾਬ ਸਰਕਾਰ ਨੇ 2020 ਵਿੱਚ ਮੱਤੇਵਾੜਾ ਵਿਖੇ ਕਾਰਖਾਨੇ ਲਾਉਣ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। 2022 ਵਿੱਚ ਸਰਕਾਰ ਬਦਲਣ ਤੋਂ ਬਾਅਦ, ਨਵੀਂ ਸਰਕਾਰ ਨੇ ਇਸਦਾ ਨਾਮ ਬਦਲ ਕੇ “ਕੁਮ-ਕਲਾਂ ਟੈਕਸਟਾਈਲ ਪਾਰਕ” ਰੱਖਿਆ। ਇਸ ਯੋਜਨਾ ਤਹਿਤ ਮੱਤੇਵਾੜਾ ਜੰਗਲ ਨੇੜੇ ਸਤਲੁਜ ਦਰਿਆ ਦੇ ਹੜ੍ਹ ਵਾਲੇ ਮੈਦਾਨ ਵਿੱਚ 1000 ਏਕੜ ਜ਼ਮੀਨ ਵਿੱਚ ਕਾਰਖਾਨੇ ਲਗਾਏ ਜਾਣੇ ਸਨ। ਲੁਧਿਆਣਾ ਸਥਿਤ ਸਮਾਜਿਕ ਧਿਰ ਪਬਲਿਕ ਐਕਸ਼ਨ ਕਮੇਟੀ ਨੇ ਕਾਰਖਾਨੇ ਲਾਉਣ ਦੀ ਇਸ ਯੋਜਨਾ ਦਾ ਵਿਰੋਧ ਕੀਤਾ। 10 ਜੁਲਾਈ 2022 ਨੂੰ ਸਤਲੁਜ ਦਰਿਆ ਦੇ ਕੰਢੇ ‘ਤੇ ਪੀ.ਏ.ਸੀ. ਵੱਲੋਂ ਇਕੱਠ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਪੀ.ੲੁ.ਸੀ. ਨੂੰ 11 ਜੁਲਾਈ 2022 ਨੂੰ ਗੱਲਬਾਤ ਲਈ ਸੱਦਾ ਦਿੱਤਾ। 11 ਜੁਲਾਈ ਦੀ ਗੱਲਬਾਤ ਵਿੱਚ ਸਰਕਾਰ ਨੇ ਇਸ ਖੇਤਰ ਵਿੱਚ ਕਾਰਖਾਨੇ ਲਾਉਣ ਦੀ ਵਿਓਂਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ।

ਇਸ ਤੋਂ ਪਹਿਲਾਂ, 1 ਜੁਲਾਈ 2022 ਨੂੰ, ਪਬਲਿਕ ਐਕਸ਼ਨ ਕਮੇਟੀ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿੱਚ ਇਸ ਨੇ ਇੱਕ ਪੇਸ਼ਕਸ਼ ਰਾਹੀਂ ਇਹ ਦੱਸਿਆ ਗਿਆ ਸੀ ਕਿ ਮੱਤੇਵਾੜਾ ਜੰਗਲ ਨੇੜੇ ਕਾਰਖਾਨੇ ਲਾਉਣਾ ਵਾਤਾਵਰਣਿਕ ਤਬਾਹੀ ਲਈ ਖੁੱਲਾ ਸੱਦਾ ਹੋਵੇਗਾ ।

ਅਸੀਂ ਇਥੇ ਉਹ ਜਾਣਕਾਰੀ ਮੁੜ ਸਾਂਝੀ ਕਰ ਰਹੇ ਹਾਂ।

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version