ਜਦੋਂ ਤੱਕ ਅਸੀਂ ਆਪਣੇ ਅੰਦਰੋਂ ਫਿਰਕਾਪ੍ਰਸਤ ਸੋਚ ਨੂੰ ਖਤਮ ਨਹੀਂ ਕਰਾਂਗੇ ਅਸੀਂ ਲੋਕਾਂ ਦੇ ਸਾਹਿਤਕਾਰ ਨਹੀਂ ਬਣ ਸਕੇਗਾ। ਇਹੀ ਸਾਡੇ ਭਵਿੱਖ ਲਈ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ, ਇਹ ਵਿਚਾਰ ਜੰਮੂ-ਕਸ਼ਮੀਰ ਤੋਂ ਆਏ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੇ ਸੰਸਾਰ ਪੰਜਾਬੀ ਕਾਨਫਰੰਸ ਦੇ ਦੂਸਰੇ ਦਿਨ ਚੌਥੇ ਸੈਸ਼ਨ ਦੌਰਾਨ ਪੰਜਾਬੀ ਸਾਹਿਤ ਦਾ ਕੱਲ, ਅੱਜ ਅਤੇ ਭਲਕ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰਗਟ ਕੀਤੇ।