54 ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਭਲਕੇ;ਨਤੀਜੇ ਦਿਖਾਉਣ ਲਈ ਜਨਤਕ ਥਾਵਾਂ ‘ਤੇ ਟੀ.ਵੀ. ਸਕਰੀਨਾਂ ਲੱਗਣਗੀਆਂ

ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ (11 ਮਾਰਚ ਨੂੰ) ਹੋਏਗੀ। ਇਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਦੇ 117 ਹਲਕਿਆਂ ਲਈ ਵੋਟਾਂ ਦੀ ਗਿਣਤੀ ਨੇਪਰੇ ਚਾੜ੍ਹਨ ਲਈ 14 ਹਜ਼ਾਰ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਸਵੇਰੇ 27 ਸਥਾਨਾਂ ‘ਤੇ ਸਥਾਪਤ ਕੀਤੇ ਗਏ 54 ਕੇਂਦਰਾਂ ‘ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ।

ਮੌੜ ਧਮਾਕੇ ਦੇ ਸਬੰਧ ‘ਚ ਸੁਖਬੀਰ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾਵੇ: ਆਪ

ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੂੰ ਸਿੱਧੇ ਤੌਰ ਉਤੇ ਮੌੜ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।