ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ਵਿੱਚ ਆਨੰਦਪੁਰ ਸਾਹਿਬ ਮੱਤੇ ਨੂੰ ਵੱਖਵਾਦੀ ਦਸਤਾਵੇਜ਼ ਲਿਿਖਆ ਸੀ।
ਸਹੂਲਤਾਂ ਅਜ਼ਾਦੀ ਦਾ ਬਦਲ ਨਹੀਂ ਹੋ ਸਕਦੀਆਂ: ਕਸ਼ਮੀਰ ਦੇ ਮਾਮਲੇ ਚ ਸ. ਮਾਨ ਨੇ ਦਿੱਤੀ ਰੂਸ ਦੀ ਮਿਸਾਲ

“ਸੋਵੀਅਤ ਰੂਸ ਦੇ ਲੈਨਿਨ ਅਤੇ ਸਟਾਲਿਨ ਦੇ ਸਮੇਂ ਉਥੋਂ ਦੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੇ ਖਾਣ-ਪੀਣ, ਰਿਹਾਇਸ਼, ਨੌਕਰੀ, ਸਿਹਤ ਅਤੇ ਮੁਫਤ ਸੁਰੱਖਿਆ ਆਦਿ ਦਸਹੂਲਤਾਂ ਹਾਸਲ ਸਨ, ਪਰ ਫਿਰ ਵੀ ਸੋਵੀਅਤ ਰੂਸ ਦੇ ਰਾਜ ਵੱਖ ਹੋਣ ਲਈ ਬਾਗੀ ਹੋਏ ਅਤੇ ਸੋਵੀਅਤ ਰੂਸ ਟੁੱਟ ਗਿਆ।
ਭਾਈ ਮੰਡ ਤੇ ਸ. ਮਾਨ ਨੇ ਬਹਿਬਲ ਕਲਾਂ ਮਾਮਲੇ ਦੇ ਜਾਂਚ ਅਫਸਰ ਨੂੰ ਹਟਾਉਣ ਵਿਰੁਧ ਭਾਰਤ ਦੇ ਚੋਣ ਕਮਿਸ਼ਨਰ ਦੇ ਨਾਂ ਚਿੱਠੀ ਲਿਖੀ

ਚੰਡੀਗੜ੍ਹ: “ਬਰਗਾੜੀ ਮੋਰਚੇ ਦੇ ਡਿਕਟੇਟਰ” ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਚੋਣ ਕਮਿਸ਼ਨਰ ਦੇ ਨਾਂ ਇਕ ਚਿੱਠੀ ਲਿਖ ਕੇ ਸਾਕਾ ਬਹਿਬਲ ਕਲਾਂ 2015 ਤੇ ਸਾਕਾ ਕੋਟਕਪੂਰਾ 2015 ਦੇ ਮਾਮਲਿਆਂ ਦੀ ਜਾਚ ਕਰਨ ਵਾਲੇ ਖਾਸ […]
ਲੋਕ ਸਭਾ ਚੋਣਾਂ ਵਿਚ ਸ਼੍ਰੋ.ਅ.ਦ (ਅ) ਨੂੰ ਵੋਟਾਂ ਪਾ ਕੇ ਸ਼ਹੀਦਾਂ ਦੇ ਮਕਸਦ ਤੇ ਪਹਿਰਾ ਦਿਓ: ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦੇ ਮੁਖੀ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿਚ ਚੱਲ ਰਹੀ ਸ਼ਹੀਦੀ ਸਭਾ ਮੌਕੇ ਲਾਈ ਗਏ ਸਿਆਸੀ ਮੰਚ ਤੋਂ ਆ ਰਹੀਆਂ ਲੋਕ ਸਭਾਂ ਚੋਣਾਂ ਵਿਚ ਸ਼੍ਰੋ.ਅ.ਦ.(ਅ) ਮਾਨ ਅਤੇ ਬਹੁਜਨ ਮੁਕਤੀ ਪਾਰਟੀ ਦੇ ਗਠਜੋੜ ਨੂੰ ਜਿਤਾਉਣ ਦਾ ਸੱਦਾ ਦਿੱਤਾ।
ਹਰਿਆਣੇ ਵਿਚ ਘੱਟ ਗਿਣਤੀ ਸਿੱਖ ਕੌਮ ‘ਤੇ ਹੋ ਰਹੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਤੁਰਤ ਬੰਦ ਕਰਵਾਏ: ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੋ ਹਰਿਆਣਾ ਸੂਬੇ ਦੇ ਵਿਚ ਦਲਿਤ-ਬੀਬੀਆਂ, ਰੰਘਰੇਟੇ ਸਿੱਖਾਂ ‘ਤੇ ਭਿਆਨਕ ਜ਼ੁਲਮ ਹੋ ਰਹੇ ਹਨ, ਭਾਜਪਾ ਸਰਕਾਰ ਨੂੰ ਇਹ ਜ਼ਬਰ-ਜੁਲਮ ਰੋਕਣ ਵਿਚ ਕੋਈ ਦਿਲਚਸਪੀ ਨਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿਚ ਸਿੱਖ ਕੌਮ ਸਭ ਤੋਂ ਘੱਟ ਗਿਣਤੀ ਵਿਚ ਹੈ। […]
ਭਾਰਤ ਦੀ ਹਕੂਮਤ ਅਤੇ ਪੰਜਾਬ ਸਰਕਾਰ ਕਿਸੇ ਜ਼ਾਬਰ ਅਫਸਰ ਨੂੰ ਡੀਜੀਪੀ ਨਾ ਲਾਵੇ: ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਪੰਜਾਬ ਵਿਚ ਅਗਲਾ ਪੁਲਿਸ ਮੁਖੀ ਕਿਸੇ ਸਾਫ ਅਕਸ ਵਾਲੇ ਅਫਸਰ ਨੂੰ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਨਵੇਂ ਮੁੱਖੀ ਨੂੰ ਲਗਾਉਣ ਸੰਬੰਧੀ ਹੋ ਰਹੀਆ ਸਿਆਸੀ ਚਰਚਾਵਾਂ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ […]
ਭਾਰਤੀ ਹੁਕਮਰਾਨਾਂ ਵੱਲੋਂ ਅਖੰਡਤਾ ਤੇ ਪ੍ਰਭੂਸਤਾ ਸੰਬੰਧੀ ਪ੍ਰਗਟਾਏ ਜਾ ਰਹੇ ਸਵਾਰਥੀ ਵਿਚਾਰਾਂ ਤੋਂ ਸਾਡੇ ਵਿਚਾਰ ਵੱਖਰੇ: ਮਾਨ

ਫ਼ਤਹਿਗੜ੍ਹ ਸਾਹਿਬ: ਭਾਰਤੀ ਹੁਕਮਰਾਨਾਂ ਵੱਲੋਂ ਹੁਣ ਕੌਮਾਂਤਰੀ ਪੱਧਰ ਤੇ ਅਤੇ ਸਿੰਘਾਈ ਕਾਰਪੋਰੇਸ਼ਨ ਓਰਗਨਾਈਜੇਸ਼ਨ ਦੇ ਮੁਲਕਾਂ ਦੀ ਮੀਟਿੰਗ ਵਿਚ ਭਾਰਤ ਦੀ ਅਖੰਡਤਾ ਤੇ ਪ੍ਰਭੂਸਤਾ ਉਤੇ ਪ੍ਰਗਟਾਏ ਗਏ ਗੁੰਮਰਾਹਕੁੰਨ ਵਿਚਾਰਾਂ, ਸਿੱਖ ਅਤੇ ਮੁਸਲਿਮ ਕੌਮ ਦੇ ਇਲਾਕਿਆ ਉਤੇ ਆਪਣਾ ਦਾਅਵਾ ਜਿਤਾਉਣ ਦੇ ਅਮਲਾਂ ਉਤੇ ਡੂੰਘਾ ਦੁੱਖ ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਹੁਣ ਤੱਕ ਦੇ ਹਿੰਦੂਤਵ ਹੁਕਮਰਾਨਾਂ ਵੱਲੋਂ […]
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਹੋਇਆ ਵੱਡਾ ਇਕੱਠ; ਭਾਈ ਮੰਡ ਨੇ ਇਨਸਾਫ ਲਈ ਮੋਰਚਾ ਅਰੰਭਿਆ

ਕੋਟਕਪੂਰਾ: ਕੋਟਕਪੂਰਾ ਨਜ਼ਦੀਕ ਪਿੰਡ ਬਰਗਾੜੀ ਵਿਚ ਤਿੰਨ ਸਾਲ ਪਹਿਲਾਂ ਵਾਪਰੀ ਗੁਰੂ ਗ੍ਰੰਥ ਦੀ ਬੇਅਦਬੀ ਦੀ ਘਟਨਾ ਦਾ ਤਿੰਨ ਸਾਲਾਂ ਵਿਚ ਵੀ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਬਰਗਾੜੀ ਵਿਖੇ ਇਕ ਵੱਡਾ ਪੰਥਕ ਇਕੱਠ ਹੋਇਆ, ਜਿਸ ਵਿਚ ਸਿੱਖ ਰਾਜਨੀਤਕ ਜਥੇਬੰਦੀਆਂ, ਧਾਰਮਿਕ ਸਖਸ਼ੀਅਤਾਂ ਅਤੇ ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਮੇਤ ਹੋਰ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦਿਆਂ […]
10 ਨਵੰਬਰ 2015 ਦੇ ਸਰਬੱਤ ਖਾਲਸਾ ਪ੍ਰਬੰਧਕਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਰੱਦ ਕਰਨ ਦੀ ਸਿਫਾਰਸ਼

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਥ ਦਰਦੀਆ ਵਲੋਂ 10 ਨਵੰਬਰ 2015 ਨੂੰ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਬਾ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ ਪੁਲਿਸ ਵਲੋਂ ਦਰਜ ਕੀਤੀ ਐਫ.ਆਈ.ਆਰ. ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ।ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਦੱਸਿਆ […]
ਸ਼ਾਹਕੋਟ ਜ਼ਿਮਨੀ ਚੋਣ ਲਈ ਮਾਨ ਦਲ ਨੇ ਬਹੁਜਨ ਮੁਕਤੀ ਪਾਰਟੀ ਨਾਲ ਗਠਜੋੜ ਕਰਕੇ ਉਮੀਦਵਾਰ ਐਲਾਨਿਆ

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਜਨ ਮੁਕਤੀ ਪਾਰਟੀ ਨਾਲ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਸੁਲੱਖਣ ਸਿੰਘ ਨੂੰ ਸ਼ਾਹਕੋਟ ਹਲਕੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਉਪ-ਪ੍ਰਧਾਨ ਭਗਵਾਨ ਸਿੰਘ ਚੌਹਾਨ ਮੌਜੂਦ ਸਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ […]
