ਕਸ਼ਮੀਰ ਦੇ ਹਾਲਾਤ ‘ਪੇਚੀਦਾ’ ਅਤੇ ‘ਵਿਸਫੋਟਕ’: ਟਰੰਪ; ਕਿਹਾ ਕਿ ਸਾਲਸ ਬਣਨ ਲਈ ਤਿਆਰ ਹਾਂ

ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।
ਅਮੀਰਕਾ ਦੇ ਸ਼ਹਿਰ ਸੈਨ ਫਰਾਂਸਸਿਕੋ ਵਿਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਭਾਰਤ ਦੇ ਜੁਲਮਾਂ ਵਿਰੁਧ ਮੁਜਾਹਿਰਾ

ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ ‘ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।
ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ‘ਨਾਚ-ਗਾਣਾ ਕੈਂਪ’ ਬਾਰੇ 15 ਦਿਨਾਂ ਚ ਜਵਾਬ ਮੰਗਿਆ

ਅਮਰੀਕਾ ਦੇ ਸ਼ਹਿਰ ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਜਾ ਰਹੇ ‘ਨਾਚ-ਗਾਣਾ ਕੈਂਪ’ ਖਿਲਾਫ ਇੱਕ ਸ਼ਿਕਾਇਤ ਬੀਤੇ ਦਿਨ (18 ਜੁਲਾਈ ਨੂੰ) ਅਕਾਲ ਤਖਤ ਸਾਹਿਬ ਵਿਖੇ ਪੁੱਜੀ ਹੈ।
ਅਮਰੀਕਾ ‘ਚ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਨਾਰਵਿਚ ਸ਼ਹਿਰ ‘ਚ 1 ਜੂਨ ਨੂੰ ਸਥਾਪਤ ਹੋਵੇਗੀ

ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ ‘ਤੀਜੇ ਘੱਲੂਘਾਰੇ’ (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ ਹੋਣ ਵਾਲੀ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਹੈ।
ਨਾਰਵਿਚ ਦੇ ਓਟਿਸ ਕਿਤਾਬਘਰ ‘ਚ ਹੋਵੇਗਾ ਤੀਜੇ ਘੱਲੂਘਾਰੇ ਦੀ ਯਾਦ ਚ ਸਮਾਗਮ

ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚਲੇ ਨਾਰਵਿਚ ਸ਼ਹਿਰ ਵਿਚ ਜੂਨ 1984 ‘ਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।
ਕਰਤਾਰ ਪੁਰਿ ਕਰਤਾ ਵਸੈ: ਕਰਤਾਰਪੁਰ ਸਾਹਿਬ – ਮੁੱਢ ਤੋਂ ਹੁਣ ਤੱਕ ਤੇ ਭਵਿੱਖ ‘ਚ (ਹਰਿੰਦਰ ਸਿੰਘ ਯੂ.ਐਸ.ਏ)

“ਸੈਂਟਰ ਓਨ ਸਟਡੀਜ਼ ਇਨ ਗੁਰੂ ਗ੍ਰੰਥ ਸਾਹਿਬ”, ਗੁਰੂ ਨਾਨਾਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ “ਕਰਤਾਰ ਪੁਰਿ ਕਰਤਾ ਵਸੈ – ਕਰਤਾਰਪੁਰ ਸਾਹਿਬ : ਮੁੱਢ ਤੋਂ ਹੁਣ ਤੱਕ ਤੇ ਭਵਿੱਖ ਚ” ਵਿਸ਼ੇ ਉੱਤੇ ਸਿੱਖ ਵਿਚਾਰਕ, ਸਿੱਖਿਅਕ ਤੇ ਕਾਰਕੁੰਨ ਸ. ਹਰਿੰਦਰ ਸਿੰਘ (ਯੂ.ਐਸ.ਏ.) ਦਾ ਇਕ ਵਖਿਆਨ ਮਿਤੀ 28 ਮਾਰਚ, 2019 ਨੂੰ ਕਰਵਾਇਆ ਗਿਆ। ਅਸੀਂ ਉਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ।
ਨਿਊਯਾਰਕ ਦੀ ਸਿੱਖ ਸੰਗਤ ਨੇ ਸਾਕਾ ਨਕੋਦਰ 1986 ਦੇ ਸ਼ਹੀਦਾਂ ਨੂੰ ਯਾਦ ਕੀਤਾ

ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀਆਂ ਸਿੱਖਾਂ ਸੰਗਤਾਂ ਵਲੋਂ ਸਾਕਾ ਨਕੋਦਰ 1986 ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਐਸੋਸੀਏਸ਼ਨ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ।
ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਕਿਵੇਂ ਬਹਾਲ ਹੋਵੇਗੀ?

ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ। ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਸ਼ੁੱਕਰਵਾਰ (17 ਨਵੰਬਰ) ਨੂੰ ਹੋਈ ਇਸ ਚਰਚਾ ਦੀ ਸ਼ੁਰੂਆਤ ਵਿਚ “ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ ਨੇ ਸ. ਹਰਿੰਦਰ ਸਿੰਘ ਨੂੰ ਜੀ ਆਇਆਂ ਨੂੰ ਕਿਹਾ।
ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…

ਸਿਆਸਤ ਚੋਣਾਂ ਜਿੱਤਣ ਲਈ ਬੋਲੇ ਗਏ ਝੂਠਾਂ ਜਾਂ ਦੂਜਿਆਂ ਤੇ ਲਾਏ ਗਏ ਵਕਤੀ ਦੋਸ਼ਾਂ ਨੂੰ ਨਹੀਂ ਕਹਿੰਦੇ, ਨਾ ਹੀ ਸਰਕਾਰ ਦੇ ਮੰਤਰੀ ਜਾਂ ਮੁਖੀ ਬਣ ਕੇ ਲੋਕਾਂ ਤੋਂ ਪੈਸੇ ਖਾਣ ਨੂੰ ਸਿਆਸਤ ਕਹਿੰਦੇ ਹਨ।ਰਾਜਸੀ ਮੰਚ ਉੱਤੇ ਵਿਚਰਣ ਵਾਲੇ ਸਾਰੇ ਪਾਤਰ ਹੀ ਸਿਆਸਤਦਾਨ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਉਹ ਤਾਂ ਸਿਆਸੀ ਕਠਪੁਤਲੀਆਂ ਹੁੰਦੇ ਹਨ।ਅਸਲ ਸਿਆਸਤਦਾਨ ਤਾਂ ਉਹ ਹੁੰਦਾ ਹੈ ਜੋ ਏਹਨਾਂ ਪਾਤਰਾਂ ਦੇ ਕਾਰਜ ਅਤੇ ਬੋਲ ਤੈਅ ਕਰਦਾ ਹੈ।ਸਿਆਸਤ ਅਸਲ ਵਿਚ ਆਉਣ ਵਾਲੇ ਸਮਿਆਂ ਦੇ ਵਰਤਾਰਿਆਂ ਦਾ ਰਾਹ ਤੈਅ ਕਰਨ ਦੀ ਖੇਡ ਹੈ।
ਥਾਨ ਸੁਹਾਵਾ ਕਰਤਾਰਪੁਰ…………..

ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲ਼ੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ ’ਤੇ ਮਿਹਰ ਕੀਤੀ। ਮੇਰੇ ਵਡੇਰੇ ਵਿੱਛੜੇ ਗੁਰਧਾਮਾਂ, ਜੱਦੀ ਥਾਵਾਂ ਨੂੰ ਮੁੜ ਜਾਵਣ ਨੂੰ ਤਰਸਦਿਆਂ ਮਰ-ਮੁੱਕ ਗਏ, ਜਿਹੜੀਆਂ ਥਾਵਾਂ ਉਹ ਸੰਨ ਸੰਤਾਲ਼ੀ ਵੇਲੇ ਖ਼ਾਲੀ ਹੱਥ ਪਿੱਛੇ ਛੋੜ ਆਏ ਸਨ।
