ਅਮਰੀਕਾ ਵਿੱਚ ਮੈਚ ਵੇਖਣ ਲਈ ਗਏ ਸਿੱਖਾਂ ਨੌਜਵਾਨਾਂ ਨੂੰ ਸੁਰੱਖਿਆ ਸਟਾਫ ਨੇ ਕੀਤਾ ਪ੍ਰੇਸ਼ਾਨ

ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।

ਸਿੱਖ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਮਿਲੀ ਇਜ਼ਾਜ਼ਤ

ਦਸਤਾਰ ਅਤੇ ਕੇਸ ਸਿੱਖੀ ਪਰਿਹਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਅਤੇ ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਹ ਸਿੱਖ ਦੀ ਪਹਿਚਾਣ ਵੀ ਹੈ ਅਤੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਵੀ।ਸਿੱਖਾਂ ਨੇ ਵੱਖ-ਵੱਖ ਮੁਲਕਾਂ, ਸਭਿਆਚਾਰਾਂ ਵਿੱਚ ਰਹਿੰਦਿਆਂ ਦਸਤਾਰ ਸਜ਼ਾਉਣ ਅਤੇ ਕੇਸਾਂ ਦੇ ਸਤਿਕਾਰ ਅਤੇ ਇਸਦੀ ਸ਼ਾਨ ਬਰਕਰਾਰ ਰੱਖਣ ਲਈ ਤਕੜੀ ਘਾਲਣਾ ਘਾਲੀ ਹੈ ਜੋ ਨਿਰੰਤਰ ਜਾਰੀ ਹੈ।ਸਿੱਖ ਪਛਾਣ ਖਾਸ ਕਰਕੇ ਦਸਤਾਰ ਸਜ਼ਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਸਿੱਖਾਂ ਲਈ ਸੁਖਾਵੀਂ ਖਬਰ ਅਮਰੀਕਾ ਦੇ ਫੌਜ ਮਹਿਕਮੇ ਤੋਂ ਆਈ ਹੈ, ਜਿੱਥੇ ਫੌਜ ਨੇ ਇੱਕ ਸਿੱਖ ਕੈਪਰਨ ਨੂੰ ਦਸਤਾਰ ਸਜ਼ਾਉਣ ਅਤੇ ਕੇਸ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ

ਸਿੱਖ ਨੌਜਵਾਨ ਸਭਾ ਖੱਸਣ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰੇ ਵਿਖੇ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਪ੍ਰਬਲ ਕਰਨ ਲਈ ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ 50 ਬੱਚਿਆਂ ਨੇ ਭਾਗ ਲਿਆ।

ਬਰਤਾਨੀਆਂ ਵਿੱਚ ਸਿੱਖਾਂ ਨੂੰ ਕੰਮਕਾਰ ਵਾਲੀ ਥਾਂ ਦਸਤਾਰ ਸਜ਼ਾ ਕੇ ਕੰਮ ਕਰਨ ਦੀ ਮਿਲੀ ਖੁੱਲ

ਬਰਤਾਨੀਆਂ ਵਿੱਚ ਸਿੱਖ ਹੁਣ ਆਪਣੀ ਮਰਜ਼ੀ ਨਾਲ ਫੈਕਟਰੀਆਂ, ਇਮਾਰਤਸਾਜ਼ੀ, ਵੇਅਰਹਾਊਸ ਜਾਂ ਹੋਰ ਖਤਰਨਾਕ ਥਾਵਾਂ ‘ਤੇ ਕੰਮ ਕਰਨ ਵੇਲੇ ਦਸਤਾਰ ਸਜ਼ਾ ਸਕਿਆ ਕਰਨਗੇ ।

ਲੰਡਨ ਦੇ ਸਕੂਲ ਵਿੱਚ ਸਿੱਖ ਬੱਚੀਆਂ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ‘ਚ ਸਕੂਲ ਨੇ ਮੰਗੀ ਮਾਫ਼ੀ

ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਵਿਦਿਆਰਥੀਆਂ ਨੂੰ ਸਕੁਲ਼ਾਂ ਵਿੱਚ ਦਸਤਾਰ ਸਜ਼ਾਉਣ ‘ਤੇ ਸਮੇਂ ਸਮੇਂ ਲਾਈ ਜਾਂਦੀ ਪਾਬੰਦੀ ਕਾਰਣ ਸਿੱਖ ਵਿਦਿਆਰਥੀਆਂ ਦੇ ਸਵੈਮਾਨ ਨੂੰ ਬਹੁਤ ਸੱਟ ਵੱਜਦੀ ਹੈ। ਭਾਰਤ ਸਮੇਤ ਸੰਸਾਰ ਵਿੱਚ ਵਿਦਆਿਰਥੀਆਂ ਨੂੰ ਦਸਤਾਰ ਸਜ਼ਾਉਣ ਸਬੰਧੀ ਸਕੂਲ਼ਾਂ ਵਿੱਚ ਆਏ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਮਰੀਕਾ ਦੇ ਕਾਨੂੰਨਘਾੜਿਆਂ ਨੇ ਸਿੱਖ ਖਿਡਾਰੀਆਂ ਨੂੰ ਦਸਤਾਰ ਸਜ਼ਾ ਕੇ ਖੇਡਣ ਦੇਣ ਦੀ ਕੀਤੀ ਮੰਗ

ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਖਿਡਾਰੀਆਂ ਨੂੰ ਦਸਤਾਰ ਸਜ਼ਾ ਕੇ ਨਾ ਖੇਡਣ ਦੇਣਾ ਵੀ ਸ਼ਾਮਿਲ ਹੈ, ਜਿਸ ਕਰੇ ਸਿੱਖ ਖਿਡਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਵੈਮਾਨ ਨੂੰ ਠੇਸ ਪੁੱਜਦੀ ਹੈ।

ਸਿਰੋਂ ਦਸਤਾਰ ਲਾਹ ਕੇ ਜ਼ਖਮੀ ਬੱਚੇ ਦੀ ਮੱਦਦ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਦਾ ਉੱਚ ਪੱਧਰੀ ਪੁਲਿਸ ਪੁਰਸਕਾਰ ਨਾਲ ਸਨਮਾਣ

ਮੈਲਬੌਰਨ (3 ਜੁਲਾਈ, 2015): ਸਿੱਖ ਧਰਮ ਦੇ ਸੁਨਿਹਰੀ ਅਸੂਲਾਂ ‘ਤੇ ਪਹਿਰਾ ਦਿੰਦਿਆਂ ਮਨੁੱਖਤਾ ਦੇ ਸੇਵਾ ਲਈ ਨਿਭਾਵੇ ਫਰਜ਼ ਲਈ ਪੁਲਿਸ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਪੁਲਿਸ ਦੇ ਇਕ ਉੱਚ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ।

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਤਲਾਸ਼ੀ ਲਈ ਨਵੀਂ ਨੀਤੀ ਸਰਕਾਰ ਨੇ ਵਾਪਸ ਲਈ: ਟਿੰਮ ਉੱਪਲ

ਸਿੱਖ ਦੀ ਦਸਤਾਰ ਅਤੇ ਹੋਰ ਸਿਰ ਢੱਕਣ ਵਾਲੇ ਕੱਪੜਿਆਂ ਦੀ ਦੀ ਤਲਾਸ਼ੀ ਲਈ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਕੈਨੇਡਾ ਦੀਆਂ ਸੁਰੱਖਿਆ ਏਜ਼ੰਸੀਆਂ ਵੱਲੋਂ ਲਾਗੂ ਕੀਤੀ ਨਵੀਂ ਨੀਤੀ ਨੂੰ ਵਾਪਿਸਲੈ ਲਿਆ ਗਿਆ ਹੈ।

ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਲੱਬ ਵਿੱਚ ਦਾਖਲ ਹੋਣ ਤੋਂ ਰੋਕਿਆ

ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਾਲ ਨਸਲੀ ਵਿਤਕਰਾ ਹੋਣ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਇੱਕ ਦਸਤਾਰਧਾਰੀ ਨੌਜਵਾਨ ਆਪਣੇ ਦੋਸਤਾਂ ਨਾਲ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਕਲੱਬ ਵਿੱਚ ਗਿਆ, ਜਿੱਥੇ ਉਸਨੂੰ ਦਸਤਾਰ ਸਜ਼ਾਈ ਹੋਣ ਕਰਕੇ ਦਾਖਲ ਨਹੀਂ ਹੋਣ ਦਿੱਤਾ ਗਿਆ

ਕੀ ਹਰਮਨ ਸਿੰਘ ਨੇ ਆਪਣੇ ਸਿਰ ਤੋਂ ਦਸਤਾਰ ਲਾਹ ਕੇ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਜਾਂ ਇਨਸਾਨੀਅਤ ਨੂੰ ਧਰਮ ਤੋਂ ਉੱਤੇ ਰੱਖਿਆ?

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ ‘ਚ ਇੱਕ ਕਾਰ ਵੱਲੋ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ ‘ਚ ਵੀ ਕਾਮਯਾਬ ਰਿਹਾ ।ਇਸ ਹਾਦਸੇ ‘ਚ ਉਸ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਜਦ ਉਸ ਬੱਚੇ ਦੇ ਰੋਣ ਦੀ ਆਵਾਜ਼ ਸੁਣ ਹਰਮਨ ਸਿੰਘ ਨਾਂਅ ਦਾ ਸਿੱਖ ਜੋ ਘਟਨਾ ਵਾਲੀ ਸਥਾਨ ਦੇ ਸਾਹਮਣੇ ਰਹਿੰਦਾ ਸੀ, ਨੇ ਬਾਹਰ ਆ ਕੇ ਦੇਖਿਆ ਤਾਂ ਬੱਚਾ ਜ਼ਖਮੀ ਹਾਲਤ ‘ਚ ਸੜਕ ‘ਤੇ ਪਿਆ ਸੀ ।