ਮੱਧ ਪ੍ਰਦੇਸ਼ ਚ ਕੇਸਾਧਾਰੀ ਸਿੱਖਾਂ ਦੇ ਪਾਣੀ ਲੈਣ ‘ਤੇ ਪਾਬੰਦੀ; ਸਰਕਾਰ ਕਾਰਵਾਈ ਕਰੇ: ਦਿੱ.ਸਿ.ਗੁ.ਪ੍ਰ.ਕ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿੱ.ਸਿ.ਗੁ.ਪ੍ਰ.ਕ) ਨੇ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ਵਿਚ ਵਾਪਰੀ ਉਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿਥੇ ਪੀਣ ਅਤੇ ਸਿੰਜਾਈ ਵਾਸਤੇ ਪਾਣੀ ਪ੍ਰਾਪਤ ਕਰਨ ਲਈ ਸਿੱਖਾਂ ‘ਤੇ ਨਾ ਪ੍ਰਵਾਨਯੋਗ ਸ਼ਰਤਾਂ ਲਗਾਈਆਂ ਗਈਆਂ ਅਤੇ ਕਮੇਟੀ ਨੇ ਰਾਜ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਸੰਵਿਧਾਨਕ ਵਿਵਸਥਾ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੇਸ ਦਰਜ ਕਰ ਕੇ ਉਹਨਾਂ ਨੂੰ ਸ਼ਜਾਵਾਂ ਦਿੱਤੀਆਂ ਜਾਣ।