ਜੰਗਾਂ ਦੇ ਇਹਨਾ ਖਤਰਨਾਕ ਸਮਿਆਂ ਵਿਚ ਸਿੱਖ ਕਿਵੇਂ ਬਚਾਅ ਕਰਨ ਅਤੇ ਸਾਬਤ ਕਦਮੀ ਨਾਲ ਭਵਿੱਖ ਵੱਲ ਕਿਵੇਂ ਵਧਣ?

ਸ੍ਰੀ ਅਮ੍ਰਿਤਸਰ ਵਿਖੇ ੨੬ ਜਨਵਰੀ ੨੦੨੬ ਨੂੰ ਹੋਈ ਸਾਂਝੀ ਪੰਥਕ ਇਕੱਤਕਤਾ ਨੂੰ ਸੰਬੋਧਨ ਕਰਦਿਆਂ ਪੰਥ ਸੇਵਕ ਭਾਈ ਦਲਜੀਤ ਸਿੰਘ (ਪੰਚ ਪ੍ਰਧਾਨੀ ਜਥਾ) ਨੇ ਸੰਸਾਰ ਤੇ ਖੇਤਰ ਦੇ ਬਦਲ ਰਹੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਪੰਜਾਬ ਤੇ ਸਿੱਖਾਂ ਦੇ ਸਨਮੁਖ ਚੁਣੌਤੀਆਂ ਤੇ ਮੌਕਿਆਂ ਦਾ ਜ਼ਿਕਰ ਕੀਤਾ।
ਬਦਲ ਰਹੇ ਕੌਮਾਂਤਰੀ ਹਾਲਾਤ, ਵਿਦੇਸ਼ੀ ਦਖਲਅੰਦਾਜ਼ੀ ਤੇ ਵਿਦੇਸ਼ਾਂ ਵਿਚ ਜ਼ਬਰ ਤੇ ਸਿੱਖ ਪਰਵਾਸੀ ਭਾਈਚਾਰਾ: ਖਾਸ ਵਖਿਆਨ

6 ਦਸੰਬਰ 2025 ਨੂੰ ਵਿੰਡਸਰ ਯੂਨੀਵਰਸਿਟੀ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤੀ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸ਼ਹੀਦੀ ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕਨੇਡਾ ਦੇ ਆਗੂ ਭਾਈ ਬਲਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
1947 ‘ਚ ਪੰਜਾਬ ਦੀ ਵੰਡ ਤੋਂ ਬਾਅਦ ਕਿਵੇਂ ਬਦਲਦੀ ਰਹੀ “ਅਕਾਲੀ ਸਿਆਸਤ”; ਨਹਿਰੂ ਗਾਂਧੀ ਵਾਅਦਿਆਂ ਤੋਂ ਕਿਉਂ ਮੁੱਕਰੇ?

ਸਦੀ ਭਰ ਦੇ ਇਤਿਹਾਸ ਨੂੰ ਤੱਥ ਦੀ ਰੌਸ਼ਨੀ ਵਿਚ ਬਿਆਨ ਕਰਦੀ ਨਵੀਂ ਕਿਤਾਬ “ਅਕਾਲੀ ਸਿਆਸਤ” ਦੇ ਲੇਖਕ ਸ.ਕੰਵਰਜੀਤ ਸਿੰਘ ਸਿੱਧੂ ਨਾਲ ਖਾਸ ਗੱਲਬਾਤ ਦਾ ਦੂਜਾ ਭਾਗ ਅੱਜ ਆਪ ਸਭਾ ਨਾਲ ਸਾਂਝਾ ਕਰ ਰਹੇ ਹਾਂ।
ਅਮਰੀਕਾ ਵਿੱਚ ਪਹਿਲੇ ਸਿੱਖ ਮੇਅਰ ਦੀ ਕਹਾਣੀ | ਸਵਰਨਜੀਤ ਸਿੰਘ ਖ਼ਾਲਸਾ ਨਾਲ ਖਾਸ ਗਲਬਾਤ।

ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।
ਲੋਕਤੰਤਰ ਦਾ ਲੁਕਿਆ ਚਿਹਰਾ – ਡੀਪ ਸਟੇਟ : ਸੱਤਾ ਅਤੇ ਸਿਆਸਤ ਬਾਰੇ ਡਾ. ਕੰਵਲਜੀਤ ਸਿੰਘ ਨਾਲ ਖਾਸ ਗੱਲਬਾਤ

ਪੱਤਰਕਾਰ ਮਨਦੀਪ ਸਿੰਘ ਵੱਲੋਂ ਤ੍ਰੈਮਾਸਿਕ ਸਿੱਖ ਸ਼ਹਾਦਤ ਦੇ ਮੁੱਖ ਸੰਪਾਦਕ ਭਾਈ ਕੰਵਲਜੀਤ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਅੱਜ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।
ਦੁਨੀਆ ਦੇ ਤੇਜੀ ਨਾਲ ਬਦਲ ਰਹੇ ਹਾਲਾਤ ਵਿਚ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ

5 ਅਕਤੂਬਰ 2025 ਨੂੰ ਸਿੱਖ ਜਥਾ ਮਾਲਵਾ ਵੱਲੋਂ ਕਰਵਾਏ ਗਏ ਗੁਰਮਤਿ ਸਾਮਗਮ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਸਰੋਤਿਆਂ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਸਾਂਝਾ ਕਰ ਰਹੇ ਹਾਂ।
ਨੇਪਾਲ ਵਿਚ ਤਖਤਾ ਪਲਟ ਤੋਂ ਬਾਅਦ ਦੀ ਦਿੱਲੀ ਦਰਬਾਰ ਦਾ ਤਖਤ ਵੀ ਡੋਲ ਰਿਹੈ? ਅਜਿਹੇ ਵਿਚ ਸਿੱਖ ਕੀ ਕਰਨ?

ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਸਾਮਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਵੱਲੋਂ ਸਾਂਝੇ ਕੀਤੇ ਗਏ ਵਿਚਾਰ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।
ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਕਾਨੂੰਨ ਸਿੱਖਾਂ ਨੂੰ ਕਾਬੂ ਹੇਠ ਰੱਖਣ ਲਈ ਬਣਾਇਆ? ਗੁਰਮੀਤ ਸਿੰਘ ਰਾਂਚੀ ਨਾਲ ਖਾਸ ਗੱਲਬਾਤ

ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਵਿਚਾਰਕ ਸ. ਗੁਰਮੀਤ ਸਿੰਘ ਰਾਂਚੀ ਨਾਲ ਸਿੱਖ ਗੁਰਦੁਆਰਾ ਪ੍ਰਬੰਧਨ ਬਾਰੇ ਖਾਸ ਗੱਲਬਾਤ ਕੀਤੀ ਹੈ। ਇਹ ਗੱਲਬਾਤ ਵਿਚ ਅੰਗਰੇਜ਼ਾਂ ਵੱਲੋਂ ਬਣਾਏ ਗਏ ਗੁਰਦੁਆਰਾ ਪ੍ਰਬੰਧਨ ਕਾਨੂੰਨ ਅਤੇ ਇਸ ਦੇ ਸਿੱਖਾਂ ਉੱਤੇ ਪਏ ਅਸਰ ਖਾਸ ਤੌਰ ਉੱਤੇ ਵਿਚਾਰੇ ਗਏ।
ਖਾਲਸੇ ਦਾ ਪਾਤਿਸ਼ਾਹੀ ਦਾਅਵਾ ਕਿਵੇਂ ਬੁਲੰਦ ਹੋਵੇ? ਤਖਤਾਂ ਦੇ ਸੇਵਾ ਨਿਜ਼ਾਮ ਬਾਰੇ ਭਾਈ ਮਨਧੀਰ ਸਿੰਘ ਨਾਲ ਖਾਸ ਮੁਲਾਕਾਤ

ਅਦਾਰਾ ਸਿੱਖ ਸਿਆਸਤ ਵੱਲੋਂ ਇਕ ਖਾਸ ਲੜੀ ਤਹਿਤ ਸਿੱਖ ਜਥੇਬੰਦੀਆਂ ਤੇ ਪੰਥਕ ਜਥਿਆਂ ਦੇ ਨੁਮਾਇੰਦਿਆਂ, ਸਿੱਖ ਵਿਚਾਰਵਾਨਾਂ ਅਤੇ ਪੰਥਕ ਸਖਸ਼ੀਅਤਾਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾ ਮੁਲਾਕਾਤਾਂ ਦਾ ਮਨੋਰਥ ਸਿੱਖ ਸੰਸਥਾਵਾਂ- ਖਾਸ ਕਰਕੇ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧ ਵਿਚਲੇ ਸੰਕਟ ਦੇ ਕਾਰਨਾਂ ਅਤੇ ਇਸਦੇ ਦੇ ਹੱਲ ਬਾਰੇ ਇਹਨਾ ਸਖਸ਼ੀਅਤਾਂ ਦੀ ਸਮਝ ਨੂੰ ਜਾਨਣਾ ਹੈ।
