ਗੁਜਰਾਤ ਵਿੱਚ ਭਾਜਪਾ ਦੇ ਬੰਦਿਆਂ ਨੇ ਕੀਤਾ ਸਿੱਖ ਕਿਸਾਨਾਂ ‘ਤੇ ਹਮਲਾ, ਗੱਡੀਆਂ ਭੰਨੀਆਂ

ਜਦੋਂ ਤੋਂ ਕੇਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਭਾਰਤ ਵਿੱਚ ਰਹਿੰਦੀਆਂ ਘੱਟ ਗਿਣਤੀਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ।ਘੱਟ ਗਿਣਤੀ ਨਾਲ ਸਬੰਧਿਤ ਚਾਹੇ ਮੁਸਲਮਾਨ ਹੋਣ, ਚਾਹੇ ਇਸਾਈ ਜਾਂ ਫਿਰ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ, ਇਨ੍ਹਾਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਇਹ ਲੋਕ ਮੌਤ ਅਤੇ ਭੈਅ ਦੇ ਸਾਏ ਹੇਠ ਜੀਅ ਰਹੇ ਹਨ।
