ਪੰਜਾਬ ਦੇ ਨੌਜਵਾਨ ਕਲਾਕਾਰਾਂ ਦੀ ਕਲਾ 13 ਮਾਰਚ ਤੋਂ ਪੰਜਾਬੀ ਯੂਨੀਵਰਸਿਟੀ ਦੇ ਕਲਾ ਗਲਿਆਰੇ ਚ ਰੌਣਕਾਂ ਲਾਵੇਗੀ

ਪੰਜਾਬ ਦੇ ਨੌਜਵਾਨ ਕਲਾਕਾਰਾਂ ਵਲੋਂ “ਪੰਜਰੰਗ ਕਲਾ ਪ੍ਰਦਰਸ਼ਨੀ 2019” ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 13 ਮਾਰਚ ਤੋਂ ਲਾਈ ਜਾ ਰਹੀ ਹੈ।

ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਤੇ ਗੋਸ਼ਟਿ 4 ਮਾਰਚ ਨੂੰ ਪਿੰਡ ਰਤਨ ਵਿਖੇ

ਵਿਚਾਰ ਮੰਚ ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਉੱਤੇ ਇਕ ਗੋਸ਼ਟਿ ਗੁਰਦੁਆਰਾ ਟਾਹਲੀ ਸਾਹਿਬ (ਪਾਤਿਸ਼ਾਹੀ 10ਵੀਂ), ਪਿੰਡ ਰਤਨ (ਨੇੜੇ ਜੋਧਾਂ-ਮਨਸੂਰਾਂ- ਪੱਖੋਵਾਲ ਸੜਕ) ਜਿਲ੍ਹਾ ਲੁਧਿਆਣਾ ਵਿਖੇ ਮਿਤੀ 4 ਮਾਰਚ, 2019 (ਦਿਨ: ਸੋਮਵਾਰ) ਸਵੇਰੇ 10 ਵਜੇ ਤੋਂ ਕਰਵਾਈ ਜਾ ਰਹੀ ਹੈ।

ਗੁਰੂ ਹਰਿਰਾਇ ਸਾਹਿਬ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਵਾਦ ਵਲੋਂ ਗੁਰਮਤਿ ਦੀਵਾਨ

ਵਿਚਾਰ ਮੰਚ ਸੰਵਾਦ ਵਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਦੀਵਾਨ ਕਰਵਾਏ ਜਾ ਰਹੇ ਹਨ।

“ਡਾ ਅੰਬੇਡਕਰ ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਦਲਿਤ ਕਾਰਕੁੰਨ ਗੁਰਿੰਦਰ ਅਜਾਦ ਦੇ ਵਿਚਾਰ

ਦਲਿਤ ਕਾਰਕੁੰਨ ਗੁਰਿੰਦਰ ਅਜਾਦ ਨੇ ਸੰਵਾਦ ਵਲੋਂ ਡਾ ਅੰਬਦਕਰ – ਦਲਿਤ ਚੇਤਨਾ ਅਤੇ ਬਿਪਰਵਾਦ ਕਰਵਾਏ ਗਏ ਸੈਮੀਨਾਰ ਉੱਤੇ ਬ੍ਰਾਹਮਣਵਾਦ, ਭਾਰਤੀ ਰਾਜਨੀਤੀ, ਇਸਾਈ, ਮੁਸਲਮਾਨ, ਖੱਬੇ ਪੱਖੀਆਂ, ਲਿਬਰਲ ਧਰਮਨਿਰਪੱਖਾਂ ਅਤੇ ਸਿੱਖਾਂ ਬਾਰੇ ਡਾ ਅੰਬਦਕਰ ਜੀ ਦੀ ਲਿਖਤ ਚੋਂ ਹਵਾਲੇ ਦੇਂਦਿਆਂ ਵਿਚਾਰ ਪ੍ਰਗਟ ਕੀਤੇ। ਇਸ ਸੈਮੀਨਾਰ 8 ਦਸੰਬਰ 2018 ਨੂੰ ਪੰਜਾਬੀ ਭਵਨ,ਲੁਧਿਆਣਾ,ਪੰਜਾਬ ਵਿਖੇ ਕਰਵਾਇਆ ਗਿਆ ਸੀ।

ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਕਿਵੇਂ ਬਹਾਲ ਹੋਵੇਗੀ?

ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ। ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਸ਼ੁੱਕਰਵਾਰ (17 ਨਵੰਬਰ) ਨੂੰ ਹੋਈ ਇਸ ਚਰਚਾ ਦੀ ਸ਼ੁਰੂਆਤ ਵਿਚ “ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ ਨੇ ਸ. ਹਰਿੰਦਰ ਸਿੰਘ ਨੂੰ ਜੀ ਆਇਆਂ ਨੂੰ ਕਿਹਾ।

“ਡਾ. ਅੰਬੇਦਕਰ – ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਵਿਚਾਰਕਾਂ ਦੇ ਵਖਿਆਨ ‘9ਦਸੰਬਰ ਨੂੰ

ਵਿਚਾਰ ਮੰਚ ਸੰਵਾਦ ਵੱਲੋਂ “ਡਾ. ਅੰਬੇਦਕਰ – ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਵੱਖ-ਵੱਖ ਵਿਚਾਰਕਾਂ ਦੇ ਵਖਿਆਨ ਕਰਵਾਏ ਜਾ ਰਹੇ ਹਨ।

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿਚ 2 ਅਕਤੂਬਰ ਨੂੰ ਹੋਵੇਗਾ ਵਿਚਾਰ ਚਰਚਾ ਸਮਾਗਮ

ਚੰਡੀਗੜ੍ਹ: ਸੰਵਾਦ ਵਲੋਂ ਕਰਵਾਏ ਜਾ ਰਹੇ ਵਿਚਾਰ ਚਰਚਾ ਸਮਾਗਮਾਂ ਦੀ ਕੜੀ ਵਿਚ ਅਗਲਾ ਸਮਾਗਮ ਉੱਘੇ ਕਵੀ ਅਤੇ ਦਾਰਸ਼ਨਿਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਝੂੰਦਾਂ (ਅਮਰਗੜ੍ਹ), ਜ਼ਿਲ੍ਹਾ ਸੰਗਰੂਰ ਵਿਖੇ 2 ਅਕਤੂਬਰ, 2018 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪ੍ਰੋ. ਹਰਿੰਦਰ ਸਿੰਘ ਮਹਿਬੂਬ ਸਾਹਿਤ ਕੇਂਦਰ ਵਿਖੇ ਸਵੇਰੇ 10:30 ਵਜੇ […]

“ਸੋਸ਼ਲ ਮੀਡੀਆ ਅਤੇ ਰਾਜਨੀਤੀ” ਵਿਸ਼ੇ ’ਤੇ ਡਾ. ਦੀਪਕ ਪਵਾਰ (ਮੁੰਬਈ ਯੂਨੀ.) ਦੇ ਵਿਚਾਰ ਸੁਣੋ

ਵਿਚਾਰ ਮੰਚ ‘ਸੰਵਾਦ’ ਵੱਲੋਂ ‘ਬਿਜਲ ਸੱਥ: ਇਕ ਪੜਚੋਲ’ ਵਿਸ਼ੇ ਉੱਤੇ ਇਕ ਵਖਿਆਨ ਲੜੀ ਕਰਵਾਈ ਗਈ। 26 ਅਗਸਤ, 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਤਰ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੁੰਬਈ ਯੂਨੀਵਰਸਿਟੀ (ਮਹਾਂਰਾਸ਼ਟਰਾ) ਦੇ ਰਾਜਨੀਤੀ ਤੇ ਸਮਾਜ ਸ਼ਾਸਤਰ ਮਹਿਕਮੇ ਦੇ ਸਕਾਇਕ ਪ੍ਰੋਫੈਸਰ ਡਾ. ਦੀਪਕ ਪਵਾਰ ਨੇ ‘ਸੋਸ਼ਲ ਮੀਡੀਆ ਅਤੇ ਰਾਜਨੀਤੀ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। […]

ਬਿਜਲ ਸੱਥ (ਸੋਸ਼ਲ ਮੀਡੀਆ) ਦਾ ਸਿੱਖ ਦੇ ਸਮਾਜਕ ਤੇ ਰਾਜਸੀ ਢਾਂਚਿਆਂ ‘ਤੇ ਅਸਰ (ਬੁਲਾਰਾ: ਅਜੇਪਾਲ ਸਿੰਘ)

ਵਿਚਾਰ ਮੰਚ ‘ਸੰਵਾਦ’ ਵੱਲੋਂ ‘ਬਿਜਲ ਸੱਥ: ਇਕ ਪੜਚੋਲ’ ਵਿਸ਼ੇ ਉੱਤੇ ਇਕ ਵਖਿਆਨ ਲੜੀ ਕਰਵਾਈ ਗਈ। 26 ਅਗਸਤ, 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਤਰ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸ. ਅਜੇਪਾਲ ਸਿੰਘ ਨੇ ‘ਬਿਜਲ ਸੱਥ (ਸੋਸ਼ਲ ਮੀਡੀਆ) ਦਾ ਸਿੱਖ ਦੇ ਸਮਾਜਕ ਤੇ ਰਾਜਸੀ ਢਾਂਚਿਆਂ ‘ਤੇ ਅਸਰ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਸ. ਅਜੇਪਾਲ ਸਿੰਘ […]

ਵਿਿਗਆਨਕ ਵਿਸ਼ਵਦ੍ਰਿਸ਼ਟੀ ਅਤੇ ਸਿੱਖ ਪੰਥ: ਭਾਈ ਅਜਮੇਰ ਸਿੰਘ ਵੱਲੋਂ ਲੁਧਿਆਣਾ ਸੰਵਾਦ ਦੌਰਾਨ ਪੇਸ਼ ਕੀਤੇ ਵਿਚਾਰ

31 ਮਾਰਚ 2018 ਨੂੰ ਸੰਵਾਦ ਵਿਚਾਰ ਮੰਚ ਵੱਲੋਂ “ਵਿਿਗਆਨਕ ਵਿਸ਼ਵਦ੍ਰਿਸ਼ਟੀ” ਬਾਰੇ ਇਕ ਵਿਚਾਰ ਚਰਚਾ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਕਰਵਾਈ ਗਈ।