ਜਦੋਂ ਪੁਲਿਸ ਮੀਡੀਆ ‘ਤੇ ਹਮਲਾ ਕਰਦੀ ਹੈ ਤਾਂ ਸੱਤਾਧਾਰੀ ਸਿਆਸਤਦਾਨ ਸ਼ਾਜਿਸ਼ੀ ਚੁੱਪ ਧਾਰ ਲੈਂਦੇ ਹਨ: ਸਿੱਖ ਵਿਚਾਰ ਮੰਚ

ਕੋਰੋਨਾਵਾਇਰਸ ਦਾ ਬਹਾਨਾ ਬਣਾ ਕੇ ਅਤੇ ਸੱਤਾਧਾਰੀ ਸਿਆਸਤਦਾਨਾਂ ਦੇ ਸਰਗਰਮ ਸਮਰਥਨ ਨਾਲ ਪੁਲਿਸ ਨੇ ਕੱਲ੍ਹ ਇੱਕ ਪੱਤਰਕਾਰ ਨੂੰ ਕੁੱਟਿਆ ਅਤੇ ਉਸ ਨੂੰ ਇੱਕ ਗੈਰਕਾਨੂੰਨੀ ਕੈਦ ਵਿੱਚ ਭੇਜ ਦਿੱਤਾ ਅਤੇ ਇੱਕ ਹੋਰ ਮੰਤਰੀ ਖਿਲਾਫ

ਹਰਿਮੰਦਰ ਸਾਹਿਬ ‘ਤੇ ਹਮਲਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ੍ਰੀ ਹਰਿਮੰਦਰ ਸਾਹਿਬ ‘ਤੇ ਕੇਂਦਰ ਸਰਕਾਰ ਵੱਲੋਂ 34 ਸਾਲ ਪਹਿਲਾਂ ਕੀਤਾ ਗਿਆ ਹਮਲਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ। ਇਹ ਸਾਜਿਸ਼ ਸਿੱਖਾਂ ਨੂੰ ਗੁਲਾਮ ਬਣਾਉਣ ਲਈ ਘੜੀ ਗਈ ਸੀ । ਇਹ ਚਰਚਾ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਿੱਚ ਅਪਰੇਸ਼ਨ ਬਲੂ ਸਟਾਰ ਬਾਰੇ ਕਰਵਾਏ ਸੈਮੀਨਾਰ ਦੌਰਾਨ ਕੀਤੀ ਗਈ । ਸੈਮੀਨਾਰ ਵਿੱਚ […]

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਬਰਸੀ ‘ਤੇ ਵਿਸ਼ੇਸ਼ ਲੇਖ (ਲੇਖਕ:ਰਾਜਿੰਦਰ ਸਿੰਘ ਰਾਹੀ )

         -ਰਾਜਿੰਦਰ ਸਿੰਘ ਰਾਹੀ ਇਹ ਇਤਿਹਾਸ ਦਾ ਦੁਖਾਂਤ ਕਹਿ ਲਿਆ ਜਾਵੇ ਜਾਂ ਸਰਾਪ ਕਿ ਜਿਥੇ ਜਿਥੇ ਵੀ ਸਿੱਖਾਂ ਨੇ ਕੋਈ ਥਾਂ (ਸਪੇਸ) ਹਾਸਲ ਕੀਤੀ ਹੈ ਉਹ ਸਿਰਫ਼ ਸਿਰ ਦੇ ਕੇ ਹੀ ਕੀਤੀ ਹੈ। ਇਹ ਭਾਵੇਂ ਪੰਜਾਬ ਦੀ ਧਰਤੀ ਹੋਵੇ, ਭਾਵੇਂ ਭਾਰਤ ਦੀ ਤੇ ਭਾਵੇਂ ਵਿਦੇਸ਼ਾਂ ਦੀ, ਸਿੱਖਾਂ ਨੂੰ ਹਮੇਸ਼ਾ ਸਿਰ ਦੇਣੇ ਪਏ […]

ਸੰਵਾਦ’ ਵਲੋਂ ‘ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਨੇ ਨਵੀਂ ਚਰਚਾ ਛੇੜੀ

ਲੁਧਿਆਣਾ ਦੇ ਪੰਜਾਬੀ ਭਵਨ ਵਿਚ 9 ਅਪਰੈਲ, 2016 ਨੂੰ ਵਿਚਾਰਕ ਜਥੇਬੰਦੀ “ਸੰਵਾਦ” ਵਲੋਂ ‘ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਹਲਕਿਆਂ ਵਿਚ ਵਿਚਾਰਕ ਖੜੋਤ ਨੂੰ ਤੋੜਦਿਆਂ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਇਸ ਸੈਮੀਨਾਰ ਨੇ ਲੰਬੇ ਸਮੇਂ ਤੋਂ ਸੁਹਿਰਦ ਤੇ ਗੰਭੀਰ ਯਤਨਾਂ ਦੀ ਕੀਤੀ ਜਾ ਰਹੀ ਉਡੀਕ ਨੂੰ ਵਿਰਾਮ ਲਗਾਇਆ ਹੈ।

ਭਾਰਤ ਮਾਤਾ’ ਦਾ ਸੰਕਲਪ… ਇਕ ਹਿੰਦੂਤਵੀ ਘਾੜਤ

ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕੋਟਿ ਦੇਵੀ-ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ। ‘ਭਾਰਤ ਮਾਤਾ’ ਦਾ ਸੰਕਲਪ ਵੀਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਬੰਕਿਮ ਚੰਦਰ ਚੈਟਰਜੀ ਨੇ ਤਾਂ ਆਪਣੇ ਨਾਵਲ ‘ਅਨੰਦ ਮੱਠ’ ਵਿਚ ਸਿਰਫ ਬੰਗਾਲ ਪ੍ਰੈਜੀਡੈਂਸੀ ਨੂੰ ਹੀ ਮਾਤਾ ਕਿਹਾ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ‘ਭਾਰਤ ਮਾਤਾ’ ਦੇ ਰੂਪ ਵਿਚ ਪ੍ਰਵਰਤਿਤ ਕਰ ਲਿਆ ਗਿਆ।