ਬੀਤੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਚਰਚਾ 'ਚ ਰਹੇ ਗਿਆਨੀ ਗੁਰਮੁੱਖ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੁਝ ਹੋਰ ਅਹਿਮ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ, ਰਾਤ ਦਾ ਖਾਣਾ ਖਵਾਇਆ ਅਤੇ ਮਾਣ ਸਤਿਕਾਰ ਵੀ ਦਿੱਤਾ। ਅਜਿਹਾ ਹੀ ਰਾਤ ਦਾ ਭੋਜਨ ਤੇ ਮਾਣ ਸਤਿਕਾਰ ਗਿਆਨੀ ਗੁਰਮੁੱਖ ਸਿੰਘ ਹੁਰਾਂ 22 ਸਤੰਬਰ 2015 ਦੀ ਰਾਤ ਨੂੰ ਗਿਆਨੀ ਗੁਰਬਚਨ ਸਿੰਘ (ਸ਼੍ਰੋਮਣੀ ਕਮੇਟੀ ਵਲੋਂ ਲਾਏ ਗਏ ਜਥੇਦਾਰ), ਗਿਆਨੀ ਇਕਬਾਲ ਸਿੰਘ (ਪਟਨਾ ਸਾਹਿਬ), ਗਿਆਨੀ ਮੱਲ੍ਹ ਸਿੰਘ (ਕੇਸਗੜ੍ਹ ਸਾਹਿਬ) ਨੂੰ ਦਿੱਤਾ ਸੀ। ਉਸਤੋਂ ਬਾਅਦ ਹੀ 24 ਸਤੰਬਰ 2015 ਨੂੰ "ਜਥੇਦਾਰਾਂ" ਵਲੋਂ ਡੇਰਾ ਸਿਰਸਾ ਮੁੱਖੀ ਨੂੰ ਬਿਨ ਮੰਗੀ ਮੁਆਫੀ ਦੇ ਦਿੱਤੀ ਗਈ ਸੀ।