ਕਾਂਗਰਸ, ਅਕਾਲੀ-ਭਾਜਪਾ ਨੇ ਇਸਾਈ ਭਾਈਚਾਰੇ ਨਾਲ ਹਮੇਸ਼ਾਂ ਗਦਾਰੀ ਕੀਤੀ, ਆਪ ਨੂੰ ਹਮਾਇਤ ਦਾ ਕੀਤਾ ਐਲਾਨ

ਜਿਉਂ ਜਿਊਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੇ ਵੱਖ-ਵੱਖ ਦਬਾਅ ਸਮੂਹ ਆਪੋ ਆਪਣੇ ਹਿੱਤਾਂ ਨੂੰ ਲੈਕੇ ਰਾਜਸੀ ਪਾਰਟੀਆਂ ਨਾਲ ਗੰਢਤੁੱਪ ਕਰ ਰਹੀਆਂ ਹਨ।ਅੱਜ ਆਪਣੇ ਭਾਈਚਾਰੇ ਦੇ ਹਿੱਤਾਂ ਨੂੰ ਲੈਕੇ ਪੰਜਾਬ ਕਰਿਸ਼ਚਿਅਨ ਯੂਨਾਇਟੇਡ ਫਰੰਟ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਿਮਾਇਤ ਕਰਨ ਦਾ ਐੈਲਾਨ ਕਰ ਦਿੱਤਾ ਹੈ।