ਅਮਰਿੰਦਰ ਨੇ ਲੋਕਾਂ ਨੂੰ ਪਿੰਡ ਨਾ ਛੱਡਣ ਦੀ ਅਪੀਲ ਕੀਤੀ; ਕਿਹਾ ਜਲਦ ਹੀ ਸਰਹੱਦੀ ਲੋਕਾਂ ਨੂੰ ਮਿਲਣਗੇ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਤੇ ਨਜ਼ਰ ਰੱਖੀ ਬੈਠੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਾਲ ਮਿਲ ਕੇ ਸੂਬੇ ਨਾਲ ਲੱਗਦੀਆਂ ਸਰਹੱਦਾਂ ’ਤੇ ਗ਼ੈਰਜ਼ਰੂਰੀ ਜੰਗੀ ਮਾਹੌਲ ਬਣਾ ਕੇ ਡਰ ਪੈਦਾ ਕਰਨ ’ਚ ਲੱਗੀ ਹੋਈ ਹੈ।

ਕੇਂਦਰ ਦੇ ਕਹਿਣ ‘ਤੇ ਹੀ ਪਿੰਡ ਖਾਲੀ ਕਰਾਏ; ਉਨ੍ਹਾਂ ਦੇ ਕਹਿਣ ‘ਤੇ ਹੀ ਪਰਤਣ ਦੀ ਇਜਾਜ਼ਤ ਦਿਆਂਗੇ: ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਐਤਵਾਰ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਹੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਦਸ ਕਿਲੋਮੀਟਰ ਤੱਕ ਇਲਾਕਾ ਖਾਲੀ ਕਰਾਇਆ ਗਿਆ ਹੈ ਅਤੇ ਕੇਂਦਰ ਦੀ ਸਲਾਹ ਨਾਲ ਹੀ ਲੋਕਾਂ ਨੂੰ ਘਰਾਂ ’ਚ ਪਰਤਣ ਲਈ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਹੇਠ ਆਉਂਦੇ ਅੱਠ ਪਿੰਡਾਂ ਦਾ ਦੌਰਾ ਕੀਤਾ।

ਸਰਹੱਦੀ ਪੱਟੀ ਤੋਂ ਹਟਾਏ ਗਏ ਲੋਕਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਰਾਹਤ ਕੈਂਪ ਅੱਜ ਤੋਂ

ਪਾਕਿ-ਹਿੰਦ ਦਰਮਿਆਨ ਕਿਸੇ ਸੰਭਾਵੀ ਹਮਲੇ ਦੇ ਅਹਿਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਹੱਦੀ ਖੇਤਰ ਦੀ 10 ਕਿਲੋਮੀਟਰ ਦੀ ਪੱਟੀ ‘ਚੋਂ ਲੋਕਾਂ ਨੂੰ ਉਠਾਇਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਆਰਜੀ ਰਿਹਾਇਸ਼, ਲੰਗਰ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਰਾਹਤ ਕੈਂਪ ਲਗਾਏਗੀ।